25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਬਜ਼ੁਰਗ ਦਾ ਕਾਤਲ ਉਸ ਦਾ ਸਾਥੀ ਹੀ ਨਿਕਲਿਆ

ਮਕਸੂਦਾਂ (ਜਲੰਧਰ), 24 ਅਗਸਤ (ਸੌਰਵ ਮਹਿਤਾ) - ਪਿੰਡ ਰੰਧਾਵਾ ਮਸੰਦਾ ’ਚ 70 ਸਾਲਾ ਬਜ਼ੁਰਗ ਰਾਮ ਪ੍ਰਕਾਸ਼ ਦੇ ਬੇਰਹਿਮੀ ਨਾਲ ਕੀਤੇ ਕਤਲ ਦੀ ਗੁੱਥੀ ਪੁਲਿਸ ਨੇ ਵਾਰਦਾਤ ਤੋਂ ਕੁਝ ਹੀ ਘੰਟਿਆਂ ਵਿਚ ਸੁਲਝਾ ਲਈ ਹੈ। ਬਜ਼ੁਰਗ ਦਾ ਕਾਤਲ ਕੋਈ ਬਾਹਰੀ ਵਿਅਕਤੀ ਨਹੀਂ, ਸਗੋਂ ਉਸ ਦੇ ਨਾਲ ਬੈਠ ਕੇ ਸ਼ਰਾਬ ਪੀਣ ਵਾਲਾ 26 ਸਾਲਾ ਨੌਜਵਾਨ ਹੀ ਸੀ।

ਅਜੀਤ ਡੈਸਕ 25-08-2026
ਮਕਸੂਦਾਂ (ਜਲੰਧਰ), 24 ਅਗਸਤ (ਸੌਰਵ ਮਹਿਤਾ) - ਪਿੰਡ ਰੰਧਾਵਾ ਮਸੰਦਾ ’ਚ 70 ਸਾਲਾ ਬਜ਼ੁਰਗ ਰਾਮ ਪ੍ਰਕਾਸ਼ ਦੇ ਬੇਰਹਿਮੀ ਨਾਲ ਕੀਤੇ ਕਤਲ ਦੀ ਗੁੱਥੀ ਪੁਲਿਸ ਨੇ ਵਾਰਦਾਤ ਤੋਂ ਕੁਝ ਹੀ ਘੰਟਿਆਂ ਵਿਚ ਸੁਲਝਾ ਲਈ ਹੈ। ਬਜ਼ੁਰਗ ਦਾ ਕਾਤਲ ਕੋਈ ਬਾਹਰੀ ਵਿਅਕਤੀ ਨਹੀਂ, ਸਗੋਂ ਉਸ ਦੇ ਨਾਲ ਬੈਠ ਕੇ ਸ਼ਰਾਬ ਪੀਣ ਵਾਲਾ 26 ਸਾਲਾ ਨੌਜਵਾਨ ਹੀ ਸੀ।ਪੁਲਿਸ ਨੇ ਮੁਲਜ਼ਮ ਰਾਜੀਵ ਕੁਮਾਰ ਉਰਫ਼ ਘੋੜਾ ਪੁੱਤਰ ਰੂਪ ਲਾਲ ਵਾਸੀ ਰੰਧਾਵਾ ਮਸੰਦਾ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਥਾਣਾ ਮਕਸੂਦਾਂ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਵਾਰਦਾਤ ਤੋਂ ਪਹਿਲਾਂ ਰਾਮ ਪ੍ਰਕਾਸ਼ ਅਤੇ ਰਾਜੀਵ ਕੁਮਾਰ ਨੇ ਪਿੰਡ ਵਿਚ ਛੱਪੜ ਵਾਲੀ ਜਗ੍ਹਾ ਨੇੜੇ ਬੈਠ ਕੇ ਸ਼ਰਾਬ ਪੀਤੀ। ਇਸ ਤੋਂ ਬਾਅਦ ਦੋਵੇਂ ਕ੍ਰਿਕਟ ਗਰਾਊਂਡ ਵੱਲ ਚਲੇ ਗਏ, ਜਿੱਥੇ ਮੁੜ ਸ਼ਰਾਬ ਪੀਣ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਕਿਹਾ-ਸੁਣੀ ਹੋ ਗਈ ਤੇ ਰਾਜੀਵ ਕੁਮਾਰ ਉਰਫ਼ ਘੋੜਾ ਨੇ ਰਾਮ ਪ੍ਰਕਾਸ਼ ’ਤੇ ਪੱਥਰ ਨਾਲ ਹਮਲਾ ਕਰ ਦਿੱਤਾ ਅਤੇ ਰਾਮ ਪ੍ਰਕਾਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬਜ਼ੁਰਗ ਦੀ ਮੌਤ ਤੋਂ ਬਾਅਦ ਮੁਲਜ਼ਮ ਘਬਰਾ ਗਿਆ ਅਤੇ ਉਸ ਨੇ ਆਪਣੀ ਪਛਾਣ ਲੁਕਾਉਣ ਅਤੇ ਸਬੂਤ ਮਿਟਾਉਣ ਲਈ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਹ ਆਪਣੀ ਇਸ ਕੋਸ਼ਿਸ਼ ਵਿਚ ਕਾਮਯਾਬ ਨਹੀਂ ਹੋ ਸਕਿਆ ਅਤੇ ਪੁਲਿਸ ਨੇ ਕੁਝ ਹੀ ਸਮੇਂ ਵਿਚ ਮਾਮਲੇ ਦੀਆਂ ਕੜੀਆਂ ਜੋੜਦਿਆਂ ਉਸ ਤੱਕ ਪਹੁੰਚ ਬਣਾ ਲਈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਰੰਧਾਵਾ ਮਸੰਦਾ ਦੇ ਕ੍ਰਿਕਟ ਗਰਾਊਂਡ ਨੇੜੇ ਝਾੜੀਆਂ ਵਿਚੋਂ ਰਾਮ ਪ੍ਰਕਾਸ਼ ਦੀ ਲਾਸ਼ ਮਿਲੀ ਸੀ। ਮ੍ਰਿਤਕ ਦੇ ਚਿਹਰੇ ’ਤੇ ਪੱਥਰ ਨਾਲ ਵਾਰ ਕੀਤੇ ਜਾਣ ਦੇ ਨਿਸ਼ਾਨ ਸਨ ਅਤੇ ਸਰੀਰ ’ਤੇ ਵੀ ਸੱਟਾਂ ਦੇ ਨਿਸ਼ਾਨ ਮਿਲੇ ਸਨ।
ਪਿਛਲੀ ਖ਼ਬਰ ਮਨੀਪੁਰ ਦੇ ਸੇਨਾਪਤੀ ਜ਼ਿਲ੍ਹੇ ’ਚ ਇੱਕ ਸੀ.ਆਰ.ਪੀ.ਐੱਫ. ਜਵਾਨ ਜ਼ਖ਼ਮੀ- ਕਈ ਘਰਾਂ ਨੂੰ ਲਗਾਈ ਅੱਗ ਅਗਲੀ ਖ਼ਬਰ ਈ . ਡੀ . ਵਲੋਂ ਪੂਰੇ ਦੇਸ਼ ’ ਚ ਫੈਲੇ 30,000 ਕਰੋੜ ਰੁਪਏ ਦੇ ਸਾਈਬਰ ਧੋਖਾਧੜੀ ਮਾਮਲੇ ’ ਚ 2 ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।