22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

‘ ਆਪ’ ਵਲੋਂ ਬੁਲਾਰਿਆਂ ਤੇ ਟੀ.ਵੀ. ‘ਪੈਨਲਿਸਟਾਂ’ ਦੀ ਸੂਚੀ ਜਾਰੀ

ਚੰਡੀਗੜ੍ਹ, 21 ਅਗਸਤ (ਅਜੀਤ ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਆਪਣੇ ਨਵੇਂ ਬੁਲਾਰਿਆਂ ਅਤੇ ਟੀ. ਵੀ.

ਅਜੀਤ ਡੈਸਕ 22-08-2026
ਚੰਡੀਗੜ੍ਹ, 21 ਅਗਸਤ (ਅਜੀਤ ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਆਪਣੇ ਨਵੇਂ ਬੁਲਾਰਿਆਂ ਅਤੇ ਟੀ.ਵੀ. ਪੈਨਲਿਸਟਾਂ ਦੀ ਸੂਚੀ ਦਾ ਐਲਾਨ ਕੀਤਾ ਹੈ। ਇਸ ਸੂਚੀ ਵਿਚ 23 ਬੁਲਾਰੇ ਅਤੇ 29 ਟੀ.ਵੀ. ਪੈਨਲਿਸਟ ਸ਼ਾਮਿਲ ਹਨ। ਇਸ ਗੱਲ ਦਾ ਐਲਾਨ ਆਪ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਪੰਜਾਬ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਵਲੋਂ ਕੀਤਾ ਗਿਆ।ਨਵ-ਨਿਯੁਕਤ ਕੀਤੇ ਗਏ ਬੁਲਾਰਿਆਂ ਵਿਚ ਗੁਰਮੀਤ ਸਿੰਘ ਮੀਤ ਹੇਅਰ, ਡਾ. ਰਾਜ ਕੁਮਾਰ ਚੱਬੇਵਾਲ, ਮਾਲਵਿੰਦਰ ਸਿੰਘ ਕੰਗ, ਜਗਦੀਪ ਗੋਲਡੀ ਕੰਬੋਜ, ਡਾ. ਅਮਨਦੀਪ ਕੌਰ, ਦੇਵਿੰਦਰ ਸਿੰਘ ਲਾਡੀ ਢੌਂਸ, ਦਿਨੇਸ਼ ਚੱਢਾ, ਡਾ. ਇੰਦਰਬੀਰ ਸਿੰਘ ਨਿੱਜਰ, ਮਨਜਿੰਦਰ ਸਿੰਘ ਲਾਲਪੁਰਾ, ਅੰਮ੍ਰਿਤਪਾਲ ਸਿੰਘ ਸੁਖਾਨੰਦ, ਡਾ. ਸੁਖਵਿੰਦਰ ਕੁਮਾਰ ਸੁੱਖੀ, ਨੀਲ ਗਰਗ, ਦੀਪਕ ਬਾਲੀ, ਹਰਚੰਦ ਸਿੰਘ ਬਰਸਾਟ, ਡਾ. ਸੰਨੀ ਆਹਲੂਵਾਲੀਆ, ਜਗਰੂਪ ਸਿੰਘ ਸੇਖਵਾਂ, ਗੁਰਪ੍ਰੀਤ ਸਿੰਘ ਜੀਪੀ, ਜਗਤਾਰ ਸੰਘੇੜਾ, ਪ੍ਰਿੰਸੀਪਲ ਇੰਦਰਜੀਤ ਕੌਰ, ਬਿਕਰਮਜੀਤ ਪਾਸੀ, ਅਨਿਲ ਠਾਕੁਰ, ਸ਼ਸ਼ੀਵੀਰ ਸ਼ਰਮਾ ਅਤੇ ਐਡਵੋਕੇਟ ਬੂਟਾ ਸਿੰਘ ਬੈਰਾਗੀ ਸ਼ਾਮਿਲ ਹਨ।ਪਾਰਟੀ ਵਲੋਂ ਨਿਯੁਕਤ ਕੀਤੇ ਗਏ ਟੀ.ਵੀ. ਪੈਨਲਿਸਟਾਂ ਵਿਚ ਅਰਵਿੰਦਰ ਸਿੰਘ ਭੱਟੀ, ਰਣਬੀਰ ਸਿੰਘ ਢੀਂਡਸਾ, ਕਰਮਜੀਤ ਕੌਰ ਸੰਧੂ, ਕੰਚਨ ਦਿਓਲ, ਹਰਿੰਦਰ ਪਾਲ ਸਿੰਘ ਮਨੋਚਾ, ਡਾ. ਪੂਜਾ ਸਿੰਘ, ਸਤਨਾਮ ਸਿੰਘ ਮਠਾਰੂ, ਵਰੁਣ ਰਾਣਾ, ਜੋਬਨ ਰੰਧਾਵਾ, ਅਮਨਦੀਪ ਸੰਧੂ, ਹਰਪ੍ਰੀਤ ਸਿੰਘ ਕੋਟ, ਨੀਤੂ ਕਪੂਰ ਸਿੰਗਲਾ, ਅਬਜਿੰਦਰ ਸਿੰਘ ਸੰਘਾ, ਆਜ਼ਮ ਦਾਰਾ, ਐਡਵੋਕੇਟ ਰਵਿੰਦਰ ਸਿੰਘ, ਸੰਦੀਪ ਬੰਧੂ, ਰਣਜੀਤ ਪਾਲ ਸਿੰਘ, ਰਾਜਨ ਅਮਰਦੀਪ ਸਿੰਘ, ਰਿਪਨਦੀਪ ਸਿੰਘ ਸਿੱਧੂ, ਸੁਖਜਿੰਦਰ ਸਿੰਘ ਕੌਣੀ, ਕੁਲਵਿੰਦਰ ਸਿੰਘ ਬਰਾੜ, ਸਰਬਜੀਤ ਭੁੱਲਰ, ਰਾਜਕੁਮਾਰ ਬਹਿਲ, ਕੋਮਲ ਗੁਰਨੂਰ ਸਿੰਘ, ਕਰਨਵੀਰ ਸਿੰਘ ਨੌਰੰਗਵਾਲ, ਮੋੜਾ ਸਿੰਘ ਅਣਜਾਣ, ਸੁਖਜੀਤ ਸਿੰਘ ਢਿੱਲਵਾਂ, ਕੁਲਵਿੰਦਰ ਸਿੰਘ ਬਰਾੜ ਅਤੇ ਅੰਗਦ ਦੀਪ ਸਿੰਘ ਸੋਹਲ ਦੇ ਨਾਂਅ ਸ਼ਾਮਿਲ ਹਨ।
ਪਿਛਲੀ ਖ਼ਬਰ ਹਾਈ ਕੋਰਟ ਵਲੋਂ ਡੀ.ਏ. ਦੇ ਬਕਾਏ ਜਾਰੀ ਨਾ ਕਰਨ ’ਤੇ ਪੰਜਾਬ ਦੇ ਮੁੱਖ ਸਕੱਤਰ ਸਮੇਤ ਚਾਰ ਅਧਿਕਾਰੀਆਂ ਨੂੰ ਮਾਣਹਾਨੀ ਨੋਟਿਸ ਅਗਲੀ ਖ਼ਬਰ ਭਾਜਪਾ ਦੇ ਚੰਡੀਗੜ੍ਹ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।