21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸੂਬੇ ਵਿਚ ਸੜਕਾਂ ’ਤੇ ਲੜਾਈ-ਝਗੜਿਆਂ ਕਾਰਨ ਜਾ ਰਹੀਆਂ ਨੇ ਕੀਮਤੀ ਜਾਨਾਂ ਚਾਲਕਾਂ ’ਚ ਸਹਿਣਸ਼ੀਲਤਾ ਦੀ ਕਮੀ

ਪਟਿਆਲਾ, 20 ਅਗਸਤ (ਮਨਦੀਪ ਸਿੰਘ ਖਰੌੜ)-ਅਕਸਰ ਸੜਕ ਹਾਦਸਿਆਂ ’ਚ ਲੋਕਾਂ ਦੇ ਸੱਟਾਂ ਲੱਗਦੀਆਂ ਹਨ ਅਤੇ ਕਈਆਂ ਵਿਅਕਤੀਆਂ ਦੀ ਜਾਨ ਵੀ ਚਲੀ ਜਾਂਦੀ ਹੈ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸੜਕ ਹਾਦਸੇ ਵਾਪਰਨ ਉਪਰੰਤ ਦੋਵਾਂ ਧਿਰਾਂ ਦੇ ਝਗੜਿਆਂ ਦੌਰਾਨ ਵੀ ਮਨੁੱਖੀ ਕੀਮਤੀ ਜਾਨਾਂ ਜਾ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ ਇਕੱਤਰ ਕਰਨ ਉਪਰੰਤ ਅਹਿਮ ਤੱਥ ਸਾਹਮਣੇ ਆਏ ਹਨ, ਜਿਸ ’ਚ ਪੁਲਿਸ ਨੇ ਦੱਸਿਆ ਕਿ ਗੱਡੀ ਇਕ ਦੂਜੇ ਤੋਂ ਅੱਗੇ ਲੰਘਾਉਣ, ਪਾਰਕਿੰਗ ਨੂੰ ਲੈ ਕੇ ਅਤੇ ਮਾੜੀ ਮੋਟੀ ਗੱਡੀ ਨਾਲ ਗੱਡੀ ਲੱਗਣ ਤੋਂ ਬਾਅਦ 50 ਫ਼ੀਸਦੀ ਤੋਂ ਵਧ ਕੇਸਾਂ ’ਚ ਦੋਵੇਂ ਵਾਹਨ ਚਾਲਕ ਆਪਸ ’ਚ ਲੜ ਪੈਂਦੇ ਹਨ।

ਅਜੀਤ ਡੈਸਕ 21-08-2026
ਪਟਿਆਲਾ, 20 ਅਗਸਤ (ਮਨਦੀਪ ਸਿੰਘ ਖਰੌੜ)-ਅਕਸਰ ਸੜਕ ਹਾਦਸਿਆਂ ’ਚ ਲੋਕਾਂ ਦੇ ਸੱਟਾਂ ਲੱਗਦੀਆਂ ਹਨ ਅਤੇ ਕਈਆਂ ਵਿਅਕਤੀਆਂ ਦੀ ਜਾਨ ਵੀ ਚਲੀ ਜਾਂਦੀ ਹੈ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸੜਕ ਹਾਦਸੇ ਵਾਪਰਨ ਉਪਰੰਤ ਦੋਵਾਂ ਧਿਰਾਂ ਦੇ ਝਗੜਿਆਂ ਦੌਰਾਨ ਵੀ ਮਨੁੱਖੀ ਕੀਮਤੀ ਜਾਨਾਂ ਜਾ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ ਇਕੱਤਰ ਕਰਨ ਉਪਰੰਤ ਅਹਿਮ ਤੱਥ ਸਾਹਮਣੇ ਆਏ ਹਨ, ਜਿਸ ’ਚ ਪੁਲਿਸ ਨੇ ਦੱਸਿਆ ਕਿ ਗੱਡੀ ਇਕ ਦੂਜੇ ਤੋਂ ਅੱਗੇ ਲੰਘਾਉਣ, ਪਾਰਕਿੰਗ ਨੂੰ ਲੈ ਕੇ ਅਤੇ ਮਾੜੀ ਮੋਟੀ ਗੱਡੀ ਨਾਲ ਗੱਡੀ ਲੱਗਣ ਤੋਂ ਬਾਅਦ 50 ਫ਼ੀਸਦੀ ਤੋਂ ਵਧ ਕੇਸਾਂ ’ਚ ਦੋਵੇਂ ਵਾਹਨ ਚਾਲਕ ਆਪਸ ’ਚ ਲੜ ਪੈਂਦੇ ਹਨ। ਜੇਕਰ ਕਿਸੇ ਦੀ ਸੱਟ ਨਹੀਂ ਵੀ ਲੱਗੀ ਤਾਂ ਲੜ ਕੇ ਇਕ ਦੂਜੇ ਦੇ ਸੱਟਾਂ ਮਾਰ ਦਿੰਦੇ ਹਨ। ਕਈ ਮਾਮਲਿਆਂ ’ਚ ਇਹ ਝਗੜਾ ਇਸ ਹੱਦ ਤਕ ਵਧ ਗਿਆ ਕਿ ਝਗੜਿਆਂ ਦਾ ਅੰਤ ਕਈ ਵਿਅਕਤੀਆਂ ਦੀ ਜਾਨ ਗੁਆਉਣ ਨਾਲ ਹੋਇਆ। ਇਸੇ ਸਿਲਸਿਲੇ ਤਹਿਤ ਜੂਨ 2026 ’ਚ ਬਟਾਲਾ ਚੌਕ ’ਚ ਗੱਡੀ ਇਕ ਦੂਜੇ ਤੋਂ ਅੱਗੇ ਲੈ ਕੇ ਜਾਣ ਦੇ ਮਾਮਲੇ ’ਚ ਦੋਵਾਂ ਵਾਹਨ ਚਾਲਕਾਂ ਦਾ ਝਗੜਾ ਹੋ ਗਿਆ ਤੇ ਇਹ ਝਗੜਾ ਏਨਾ ਵਧ ਗਿਆ ਕਿ ਇਕ ਵਿਅਕਤੀ ਨੇ ਆਪਣੇ ਲਾਇਸੈਂਸੀ ਹਥਿਆਰ ਨਾਲ ਦੂਜੇ ਵਿਅਕਤੀਆਂ ਦੇ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇੰਝ ਹੀ ਮਈ 2026 ਮੁਹਾਲੀ ਦੇ ਫ਼ੇਜ਼ ਨੰਬਰ 11 ’ਚ ਗੱਡੀ ਅੱਗੇ ਲੰਘਾਉਣ ਦੇ ਮਾਮਲੇ ਨੂੰ ਲੈ ਕੇ ਝਗੜਾ ਹੋਇਆ ਤਾਂ ਵਾਹਨ ਚਾਲਕ ਨੇ ਦੂਜੇ ਨੂੰ ਗੰਭੀਰ ਰੂਪ ’ਚ ਕੁੱਟ ਕੇ ਜ਼ਖ਼ਮੀ ਕਰ ਦਿੱਤਾ। ਲੁਧਿਆਣਾ ’ਚ ਵੀ ਪਾਰਕਿੰਗ ਨੂੰ ਲੈ ਕੇ ਅਜਿਹੇ ਝਗੜੇ ਹੋਏ ਤੇ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ। ਇੰਝ ਹੀ ਪਟਿਆਲਾ ਜ਼ਿਲੇ ਦੇ ਹਲਕਾ ਸਨੌਰ ’ਚ ਗੱਡੀ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ’ਚ ਇਕ ਧੜੇ ਵਲੋਂ ਦੂਜੇ ਧੜੇ ਦੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਅਜਿਹੇ ਅਨੇਕਾਂ ਹੀ ਕੇਸ ਪੰਜਾਬ ਦੇ ਸਾਰੇ ਜ਼ਿਲਿਆਂ ’ਚ ਸਾਹਮਣੇ ਆਉਂਦੇ ਹਨ ਤੇ ਕਈ ਕੇਸ ਅਜਿਹੇ ਵੀ ਹਨ, ਜਿਹੜੇ ਪੁਲਿਸ ਕੋਲ ਦਰਜ ਨਹੀਂ ਹਨ। ਇਸ ਸੰਬੰਧੀ ਡੀ.ਆਈ.ਜੀ. ਪੱਧਰ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਲੋਕਾਂ ’ਚ ਸਹਿਣਸ਼ੀਲਤਾ ਦੀ ਕਮੀ ਹੋਣਾ, ਵੱਡੇ ਛੋਟੇ ਵਿਅਕਤੀ ਦੀ ਪ੍ਰਵਾਹ ਨਾ ਕਰਨਾ, ਸੁਚੱਜੇ ਢੰਗ ਨਾਲ ਡਰਾਈਵਿੰਗ ਨਾ ਕਰਨਾ ਅਤੇ ਟਰੈਫ਼ਿਕ ਨਿਯਮਾਂ ਦੀ ਪਾਲਨਾ ਨਾ ਕਰਨਾ ਆਦਿ ਕਾਰਨ ਮੰਨੇ ਜਾ ਰਹੇ ਹਨ। ਉਨਾਂ ਕਿਹਾ ਕਿ ਲੋਕੀ ਛੋਟੀ-ਛੋਟੀ ਗੱਲ ਨੂੰ ਲੈ ਕੇ ਇਕ ਦੂਜੇ ਨੂੰ ਮਰਨ ਮਾਰਨ ਲਈ ਤਿਆਰ ਹੋ ਜਾਂਦੇ ਹਨ ਪਰ ਜਿਹੜੇ ਵਾਹਨ ਹਨ ਉਹ ਤਾਂ ਠੀਕ ਹੋ ਜਾਣਗੇ ਪਰ ਜਿਹੜੇ ਵਿਅਕਤੀ ਆਪਣੀ ਜਾਨ ਗੁਆ ਲੈਂਦੇ ਹਨ ਉਹ ਵਾਪਸ ਨਹੀਂ ਆਉਂਦੇ।
ਪਿਛਲੀ ਖ਼ਬਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਮਿਲੇ 9 ਨਵੇਂ ਵਧੀਕ ਜੱਜ 55 ਜੱਜਾਂ ਦੇ ਸਹਾਰੇ ਚੱਲ ਰਹੀ ਹਾਈ ਕੋਰਟ, 85 ਅਸਾਮੀਆਂ ਮਨ... ਅਗਲੀ ਖ਼ਬਰ ਪੰਜਾਬ ’ਚ ਐਮ.ਬੀ.ਬੀ.ਐਸ. ਤੇ ਬੀ.ਡੀ.ਐਸ. ’ਚ ਐਨ.ਆਰ.ਆਈ. ਕੋਟੇ ਦੀਆਂ ਸੀਟਾਂ ਲਈ ਅੰਬੈਸੀ ਸਰਟੀਫ਼ਿਕੇਟ ਜ਼ਰੂਰੀ ਬਾਬਾ ਫ਼ਰੀਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।