20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਭਾਈ ਹਵਾਰਾ ਨੂੰ ਮਾਤਾ ਨਾਲ ਮਿਲਣ ਲਈ ਮਹੀਨੇ ਦੀ ਪੈਰੋਲ ਦਿੱਤੀ ਜਾਵੇ-ਭਾਈ ਤਾਰਾ

ਮਾਨਸਾ, 19 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਮਾਮਲੇ ’ਚ ਬੁੜੈਲ ਜੇਲ੍ਹ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਭਾਈ ਜਗਤਾਰ ਸਿੰਘ ਤਾਰਾ ਨੇ ਮੰਗ ਉਠਾਈ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਿਮਾਰ ਮਾਤਾ ਨੂੰ ਮਿਲਣ ਲਈ ਘੱਟੋ-ਘੱਟ ਮਹੀਨੇ ਦੀ ਪੈਰੋਲ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਹਲਾਤਾਂ ’ਚ ਇਕ ਪੁੱਤਰ ਨੂੰ ਮਾਤਾ ਨਾਲ ਮਿਲਣ ਦਾ ਮੌਕਾ ਦੇਣਾ ਮਨੁੱਖੀ ਤੇ ਪਰਿਵਾਰਕ ਪੱਖੋਂ ਅਹਿਮ ਹੈ।

ਅਜੀਤ ਡੈਸਕ 20-08-2026
ਮਾਨਸਾ, 19 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਮਾਮਲੇ ’ਚ ਬੁੜੈਲ ਜੇਲ੍ਹ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਭਾਈ ਜਗਤਾਰ ਸਿੰਘ ਤਾਰਾ ਨੇ ਮੰਗ ਉਠਾਈ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਿਮਾਰ ਮਾਤਾ ਨੂੰ ਮਿਲਣ ਲਈ ਘੱਟੋ-ਘੱਟ ਮਹੀਨੇ ਦੀ ਪੈਰੋਲ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਹਲਾਤਾਂ ’ਚ ਇਕ ਪੁੱਤਰ ਨੂੰ ਮਾਤਾ ਨਾਲ ਮਿਲਣ ਦਾ ਮੌਕਾ ਦੇਣਾ ਮਨੁੱਖੀ ਤੇ ਪਰਿਵਾਰਕ ਪੱਖੋਂ ਅਹਿਮ ਹੈ। ਆਪਣੇ ਵਕੀਲ ਇਮਾਨ ਸਿੰਘ ਖਾਰਾ ਰਾਹੀਂ ਸਿੱਖ ਕੌਮ ਦੇ ਨਾਂਅ ਭੇਜੇ ਸੰਦੇਸ਼ ’ਚ ਭਾਈ ਤਾਰਾ ਨੇ ਕਿਹਾ ਕਿ ਸਾਰੀਆਂ ਪੰਥਕ ਧਿਰਾਂ ਦੇ ਨਾਲ ਹੀ ਪੰਜਾਬ ਪੱਖੀ ਜਥੇਬੰਦੀਆਂ ਨੂੰ ਇਕ ਸਾਂਝਾ ਮੰਚ ਉਸਾਰ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਲੜਨੀਆਂ ਚਾਹੀਦੀਆਂ ਹਨ। ਉਨ੍ਹਾਂ ਆਖਿਆ ਕਿ ਪੰਜਾਬ ਦੇ ਹਿੱਤਾਂ ਤੇ ਪੰਥਕ ਮੁੱਦਿਆਂ ਦੀ ਫਿਰ ਹੀ ਤਰਜਮਾਨੀ ਕੀਤੀ ਜਾ ਸਕਦੀ ਹੈ। ਐਡਵੋਕੇਟ ਖਾਰਾ ਨੇ ਦੱਸਿਆ ਕਿ ਭਾਈ ਤਾਰਾ ਚੜ੍ਹਦੀ ਕਲਾ ’ਚ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਦਿਨੀਂ ਦਿੱਲੀ ਦੀ ਮੰਡੋਲੀ ਜੇਲ੍ਹ ’ ਚ ਭਾਈ ਹਵਾਰਾ ਨਾਲ ਵੀ ਮੁਲਾਕਾਤ ਕੀਤੀ ਸੀ, ਉਹ ਵੀ ਪੰਜਾਬ ਤੇ ਪੰਥਕ ਧਿਰਾਂ ਦੀ ਏਕਤਾ ਚਾਹੁੰਦੇ ਹਨ।
ਪਿਛਲੀ ਖ਼ਬਰ ਅਲੱੜ ਉਮਰ ਦੇ ਨੌਜਵਾਨਾਂ ਦੀ ਹਥਿਆਰਾਂ ਤੇ ਨਸ਼ਾ ਤਸਕਰੀ ਦੀ ਸ਼ਮੂਲੀਅਤ ’ਚ ਹੈਰਾਨੀਜਨਕ ਵਾਧਾ ਸਰਹੱਦੀ ਜ਼ਿਲ੍ਹਿਆਂ ਦੇ ਗੁਰਦਿ... ਅਗਲੀ ਖ਼ਬਰ ਸੀਵਰੇਜ ਬੋਰਡ ਦੇ ਆਊਟਸੋਰਸ ਮੁਲਾਜ਼ਮ 1 ਸਤੰਬਰ ਨੂੰ ਬੈਂਸ ਦੇ ਘਰ ਸਾਹਮਣੇ ਪਰਿਵਾਰਾਂ ਸਮੇਤ ਦੇਣਗੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।