20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਕਾਰ ਸਵਾਰਾਂ ਵਲੋਂ ਚਲਾਈ ਗੋਲੀ ਨਾਲ ਔਰਤ ਦੀ ਮੌਤ

ਪਾਤੜਾਂ, 19 ਅਗਸਤ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਦੇ ਨੇੜੇ ਕੌਮੀ ਮਾਰਗ ’ਤੇ ਕਾਰ ਸਵਾਰਾਂ ਵਲੋਂ ਚਲਾਈ ਗੋਲੀ ਨਾਲ ਇਕ ਔਰਤ ਦੀ ਮੌਤ ਹੋ ਜਾਣ ਦੀ ਖ਼ਬਰ ਹੈ, ਜਦੋਂਕਿ ਇਕ ਆਟੋ ਚਾਲਕ ਜ਼ਖ਼ਮੀ ਹੋ ਗਿਆ। ਮ੍ਰਿਤਕ ਔਰਤ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।

ਅਜੀਤ ਡੈਸਕ 20-08-2026
ਪਾਤੜਾਂ, 19 ਅਗਸਤ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਦੇ ਨੇੜੇ ਕੌਮੀ ਮਾਰਗ ’ਤੇ ਕਾਰ ਸਵਾਰਾਂ ਵਲੋਂ ਚਲਾਈ ਗੋਲੀ ਨਾਲ ਇਕ ਔਰਤ ਦੀ ਮੌਤ ਹੋ ਜਾਣ ਦੀ ਖ਼ਬਰ ਹੈ, ਜਦੋਂਕਿ ਇਕ ਆਟੋ ਚਾਲਕ ਜ਼ਖ਼ਮੀ ਹੋ ਗਿਆ। ਮ੍ਰਿਤਕ ਔਰਤ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਘੱਗਾ ਦੇ ਰਹਿਣ ਵਾਲੇ ਲਖਬੀਰ ਸਿੰਘ ਆਟੋ ਚਾਲਕ ਨੇ ਦੱਸਿਆ ਕਿ ਉਹ ਦੇਰ ਸ਼ਾਮ ਤੱਕ ਆਉਣ ਵਾਲੀਆਂ ਬੱਸਾਂ ਤੋਂ ਉਤਰਨ ਵਾਲੀਆਂ ਸਵਾਰੀਆਂ ਨੂੰ ਆਟੋ ’ਚ ਲਿਜਾਣ ਵਾਸਤੇ ਉਡੀਕ ਕਰ ਰਹੇ ਸੀ ਜਦੋਂ ਇਕ ਬੱਸ ਤੋਂ ਇਕ ਔਰਤ ਉੱਤਰੀ ਤਾਂ ਕੁੱਝ ਵਿਅਕਤੀਆਂ ਵਲੋਂ ਉਸ ਦੀ ਬੇਸਬਾਲ ਨਾਲ ਕੁੱਟਮਾਰ ਕੀਤੀ ਗਈ ਅਤੇ ਇਸ ਮਗਰੋਂ ਰਿਵਾਲਵਰ ਨਾਲ ਗੋਲੀ ਮਾਰ ਦਿੱਤੀ, ਜਦੋਂਕਿ ਇਸ ਦੌਰਾਨ ਇਕ ਗੋਲੀ ਉਸ ਦੇ ਹੱਥ ਦੇ ਅੰਗੂਠੇ ’ਚ ਆ ਕੇ ਲੱਗੀ। ਘਟਨਾ ਸਥਾਨ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਗੋਲੀ ਕਰੇਟਾ ਕਾਰ ’ਤੇ ਸਵਾਰ ਕੁਝ ਵਿਅਕਤੀਆਂ ਵਲੋਂ ਚਲਾਈ ਗਈ ਸੀ। ਜਿਸ ਮਗਰੋਂ ਜ਼ਖ਼ਮੀ ਔਰਤ ਨੂੰ ਪਾਤੜਾਂ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਸੀ, ਜਿਥੋਂ ਉਸ ਨੂੰ ਪਾਤੜਾਂ ਦੇ ਸਰਕਾਰੀ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ। ਸਰਕਾਰੀ ਹਸਪਤਾਲ ਪਾਤੜਾਂ ਦੀ ਡਾਕਟਰ ਨਵਦੀਪ ਗੋਇਲ ਨੇ ਦੱਸਿਆ ਕਿ ਹਸਪਤਾਲਾਂ ਵਿਚ ਲਿਆਂਦੀ ਗਈ ਔਰਤ ਇਹ ਮ੍ਰਿਤਕ ਪਾਈ ਗਈ ਹੈ ਅਤੇ ਇਸ ਦੇ ਇਕ ਬਹੁਤ ਵੱਡਾ ਜਖਮ ਹੈ। ਇਸ ਸੰਬੰਧੀ ਸ਼ਹਿਰੀ ਚੌਕੀ ਪਾਤੜਾਂ ਦੇ ਇੰਚਾਰਜ ਜਜਵਿੰਦਰ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਅਜੇ ਤੱਕ ਇਸ ਸੰਬੰਧੀ ਕੋਈ ਵੀ ਸੁਰਾਖ ਨਹੀਂ ਲੱਗ ਸਕਿਆ ਹੈ।
ਪਿਛਲੀ ਖ਼ਬਰ ਮੌਨਸੂਨ ਦੀ ਰਫ਼ਤਾਰ ਹੋਵੇਗੀ ਮੱਠੀ, ਅਗਲੇ ਦਿਨਾਂ ਵਿਚ ਆਮ ਤੋਂ ਘੱਟ ਮੀਂਹ ਦੀ ਸੰਭਾਵਨਾ ਅੱਜ ਤੋਂ 26 ਅਗਸਤ ਦਰਮਿਆਨ ਪੰਜਾ... ਅਗਲੀ ਖ਼ਬਰ ਅੰਮ੍ਰਿਤਸਰ ’ਚ 2 ਸਕੇ ਭਰਾਵਾਂ ਸਮੇਤ 9 ਤਸਕਰ ਗ੍ਰਿਫ਼ਤਾਰ 8 ਪਿਸਤੌਲ, 8.5 ਕਿੱਲੋ ਹੈਰੋਇਨ ਤੇ 12.95 ਲੱਖ ‘ਡਰਗ ਮਨੀ’ ਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।