15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

31 ਵੇਂ ਹਿੰਦ-ਪਾਕਿ ਦੋਸਤੀ ਸੰਮੇਲਨ ਸੰਬੰਧੀ ਸੈਮੀਨਾਰ ਲੇਖਕਾਂ, ਬੁੱਧੀਜੀਵੀਆਂ ਅਤੇ ਚਿੰਤਕਾਂ ਵਲੋਂ ਭਾਰਤ-ਪਾਕਿਸਤਾਨ ਦਰਮਿਆਨ ਸੁਖਾਵੇਂ ਸੰਬੰਧਾਂ ਲਈ ਯਤਨ ਕਰਨ ਲਈ ਇਕਜੁੱਟ ਹੋਣ ਦਾ ਸੱਦਾ

ਅੰਮ੍ਰਿਤਸਰ, 14 ਅਗਸਤ (ਹਰਮਿੰਦਰ ਸਿੰਘ)-ਭਾਰਤ ਅਤੇ ਪਾਕਿਸਤਾਨ ਦੇ ਆਪਸੀ ਬਿਹਤਰ ਸੰਬੰਧਾਂ ਲਈ ਯਤਨਸ਼ੀਲ ਜਥੇਬੰਦੀਆਂ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕਾਦਮੀ, ਸਾਫ਼ਮਾ, ਪਾਕਿਸਤਾਨ ਪੀਪਲਜ਼ ਫੋਰਮ ਫ਼ਾਰ ਪੀਸ ਐਂਡ ਡੈਮੋਕ੍ਰੇਸੀ ਵਲੋਂ ਸਰਬੱਤ ਦਾ ਭਲਾ ਟਰੱਸਟ ਅਤੇ ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਦੇ ਸਹਿਯੋਗ ਨਾਲ 31ਵਾਂ ਹਿੰਦ-ਪਾਕਿ ਦੋਸਤੀ ਸੰਮੇਲਨ ਕਰਵਾਇਆ ਗਿਆ, ਜਿਸ ਵਿਚ ਭਾਰਤ ਪਾਕਿਸਤਾਨ ਦਰਮਿਆਨ ਬਿਹਤਰ ਸੰਬੰਧਾਂ ਦੀ ਕਾਮਨਾ ਕਰਦੇ ਹੋਏ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ ਅਤੇ ਚਿੰਤਕਾਂ ਨੇ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਨੂੰ ਸੁਖਾਵੇਂ ਸੰਬੰਧਾਂ ਲਈ ਗੱਲਬਾਤ ਕਰਨ ਦਾ ਸੁਨੇਹਾ ਦਿੱਤਾ। ਵਿਰਸਾ ਵਿਹਾਰ ਦੇ ਸ.

ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਸਤਨਾਮ ਸਿੰਘ ਮਾਣਕ, ਜਤਿਨ ਦੇਸਾਈ, ਸਾਬਕਾ ਵਿਧਾਇਕ ਸੁਨੀਲਮ, ਡਾ. ਸੁੱਚਾ ਸਿੰਘ ਗਿੱਲ ਤੇ ਰਮੇਸ਼ ਯਾਦਵ। ਤਸਵੀਰਾਂ : ਹਰਜੀਤ ਸਿੰਘ 15-08-2026
ਅੰਮ੍ਰਿਤਸਰ, 14 ਅਗਸਤ (ਹਰਮਿੰਦਰ ਸਿੰਘ)-ਭਾਰਤ ਅਤੇ ਪਾਕਿਸਤਾਨ ਦੇ ਆਪਸੀ ਬਿਹਤਰ ਸੰਬੰਧਾਂ ਲਈ ਯਤਨਸ਼ੀਲ ਜਥੇਬੰਦੀਆਂ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕਾਦਮੀ, ਸਾਫ਼ਮਾ, ਪਾਕਿਸਤਾਨ ਪੀਪਲਜ਼ ਫੋਰਮ ਫ਼ਾਰ ਪੀਸ ਐਂਡ ਡੈਮੋਕ੍ਰੇਸੀ ਵਲੋਂ ਸਰਬੱਤ ਦਾ ਭਲਾ ਟਰੱਸਟ ਅਤੇ ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਦੇ ਸਹਿਯੋਗ ਨਾਲ 31ਵਾਂ ਹਿੰਦ-ਪਾਕਿ ਦੋਸਤੀ ਸੰਮੇਲਨ ਕਰਵਾਇਆ ਗਿਆ, ਜਿਸ ਵਿਚ ਭਾਰਤ ਪਾਕਿਸਤਾਨ ਦਰਮਿਆਨ ਬਿਹਤਰ ਸੰਬੰਧਾਂ ਦੀ ਕਾਮਨਾ ਕਰਦੇ ਹੋਏ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ ਅਤੇ ਚਿੰਤਕਾਂ ਨੇ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਨੂੰ ਸੁਖਾਵੇਂ ਸੰਬੰਧਾਂ ਲਈ ਗੱਲਬਾਤ ਕਰਨ ਦਾ ਸੁਨੇਹਾ ਦਿੱਤਾ। ਵਿਰਸਾ ਵਿਹਾਰ ਦੇ ਸ. ਕਰਤਾਰ ਸਿੰਘ ਦੁੱਗਲ ਹਾਲ ਵਿਖੇ ਕਰਵਾਏ ਗਏ ‘ਭਾਰਤ-ਪਾਕਿਸਤਾਨ ਸੰਬੰਧ, ਸਮੱਸਿਆਵਾਂ ਤੇ ਸੰਭਾਵਨਾਵਾਂ’ ਵਿਸ਼ੇ ‘ਤੇ ਕਰਵਾਏ ਸੈਮੀਨਾਰ ਦੀ ਸ਼ੁਰੂਆਤ ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਦੇ ਸਵਾਗਤੀ ਭਾਸ਼ਣ ਨਾਲ ਹੋਈ। ਸੈਮੀਨਾਰ ਦੀ ਕਾਰਵਾਈ ਨੂੰ ਸ਼ੁਰੂ ਕਰਦੇ ਹੋਏ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਜਨਰਲ ਸਕੱਤਰ ਹਿੰਦ-ਪਾਕਿ ਦੋਸਤੀ ਮੰਚ ਨੇ ਕਿਹਾ ਕਿ 30 ਸਾਲ ਪਹਿਲਾਂ ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ ਵਲੋਂ ਭਾਰਤ ਪਾਕਿਸਤਾਨ ਦੀ ਵਾਹਗਾ ਸਰਹੱਦ ‘ਤੇ ਦੋਵੇਂ ਮੁਲਕਾਂ ‘ਚ ਮਿੱਤਰਤਾ ਲਈ ਅਲੱਖ ਜਗਾਈ ਸੀ ਅਤੇ ਸਰਹੱਦ ‘ਤੇ ਮੋਮਬਤੀਆਂ ਜਗਾ ਕੇ ਜਿਥੇ ਅਮਨ ਦਾ ਸਨੇਹਾ ਦਿੰਦੇ ਹੋਏ ਭਾਰਤ ਪਾਕਿਸਤਾਨ ਦੀ ਵੰਡ ਦੌਰਾਨ ਹੋਏ ਫ਼ਿਰਕੂ ਦੰਗਿਆਂ ‘ਚ ਮਾਰੇ ਗਏ ਦੋਵੇਂ ਮੁਲਕਾਂ ਦੇ ਲੱਖਾਂ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਸੀ। ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਦੋਵੇਂ ਮੁਲਕਾਂ ਦੀਆਂ ਭਾਵਨਾਵਾਂ ਆਪਸ ਵਿਚ ਜੁੜੀਆਂ ਹੋਈਆਂ ਹਨ ਅਤੇ ਵਿਛੋੜੇ ਦੀ ਪੀੜ ਦੋਵੇਂ ਮੁਲਕਾਂ ਦੇ ਲੋਕ ਹੰਢਾ ਰਹੇ ਪਰ ਉਹ ਉਨ੍ਹਾਂ ਦੀ ਇਸ ਪੀੜ ਨੂੰ ਆਵਾਜ਼ ਦੇਣ ਦਾ ਉਹ ਯਤਨ ਕਰਦੇ ਰਹਿਣਗੇ। ਇਸ ਦੌਰਾਨ ਜਤਿਨ ਦੇਸਾਈ, ਪ੍ਰਸਿੱਧ ਅਰਥ ਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ, ਸਾਬਕਾ ਵਿਧਾਇਕ ਡਾ. ਸੁਨੀਲਮ, ਪੱਤਰਕਾਰ ਪ੍ਰਗਿਆ ਪਾਂਡੇ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਨੁਮਾਇੰਦੇ ਸ਼ਿੰਗਾਰਾ ਸਿੰਘ ਮਾਨ, ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਸੁਬਾਸ਼ਮੀਮ ਮੁੰਬਈ, ਡਾ. ਪਰਮਿੰਦਰ, ਲਖਨਊ ਤੋਂ ਆਏ ਸੰਦੀਪ ਪਾਂਡੇ ਤੇ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਚੜ੍ਹਦੇ ਅਤੇ ਲਹਿੰਦੇ ਪੰਜਾਬਾਂ ਦੇ 80 ਫ਼ੀਸਦੀ ਲੋਕ ਆਪਸ ‘ਚ ਮਿਲਣਾ ਚਾਹੁੰਦੇ ਹਨ। ਉਨ੍ਹਾਂ ਦੀਆਂ ਭਾਵਨਾਵਾਂ ਆਪਸ ਵਿਚ ਜੁੜੀਆਂ ਹੋਈਆਂ ਹਨ ਪਰ ਸਰਕਾਰਾਂ ਨੂੰ ਪਤਾ ਹੈ ਕਿ ਇਹ ਆਪਸ ‘ਚ ਮਿਲ ਗਏ ਤਾਂ ਸਰਹੱਦ ‘ਤੇ ਲੱਗੀਆਂ ਤਾਰਾਂ ਖ਼ਤਮ ਹੋ ਜਾਣਗੀਆਂ। ਸੁਰਜੀਤ ਜੱਜ ਵਲੋਂ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਮੰਚ ਦਾ ਸੰਚਾਲਨ ਕਰਦਿਆਂ ਹਿੰਦ ਪਾਕਿ ਦੋਸਤੀ ਲਈ ਇਕਜੁਟ ਹੋਣ ਦਾ ਸੱਦਾ ਦਿੱਤਾ। ਇਸ ਉਪਰੰਤ ਅਕਾਦਮੀ ਦਾ ਸਲਾਨਾ ਮੈਗਜ਼ੀਨ ‘ਪੰਜ ਪਾਣੀ’ ਲੋਕ ਅਰਪਣ ਕੀਤਾ ਗਿਆ। ਇਸ ਸੰਮੇਲਨ ਦੌਰਾਨ ਕਮਲ ਗਿੱਲ ਵਲੋਂ ਐਲਾਨਨਾਮਾ ਪੜ੍ਹਿਆ ਗਿਆ, ਜਿਸ ਦੀ ਸਭ ਨੇ ਹੱਥ ਖੜੇ ਕਰਕੇ ਕੇ ਤਾਈਦ ਕੀਤੀ ਗਈ। ਅੰਤ ‘ਚ ਡਾ: ਪ੍ਰਭਜੋਤ ਕੌਰ ਨੇ ਸਭ ਬੁਲਾਰਿਆਂ ਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ‘ਤੇ ਪ੍ਰਬੰਧਕ ਕਮੇਟੀ ਨਾਮਧਾਰੀ ਸੰਗਤ ਵਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਗਿਆਨ ਸਿੰਘ ਸੰਘਾ ਜਰਮਨ, ਸੀ.ਪੀ.ਆਈ. ਆਗੂ ਅਮਰਜੀਤ ਆਸਲ, ਦਸਵਿੰਦਰ ਕੌਰ, ਡੀ.ਟੀ.ਐੱਫ਼. ਤੋਂ ਸੁਖਰਾਜ ਸਿੰਘ ਸਰਕਾਰੀਆ, ਕੁਲ ਹਿੰਦ ਕਿਸਾਨ ਸਭਾ ਲਖਬੀਰ ਸਿੰਘ ਨਿਜ਼ਾਮਪੁਰਾ, ਡਾ. ਸ਼ਲ਼ਸ਼, ਹਰਜੀਤ ਸਿੰਘ ਸਰਕਾਰੀਆ, ਸਤੀਸ਼ ਝੀਂਗਣ, ਦਿਲਬਾਗ ਸਿੰਘ ਸਰਕਾਰੀਆ, ਮਨਜੀਤ ਧਾਲੀਵਾਲ, ਹਰੀਸ਼ ਸਾਬਰੀ, ਬਲਵਿੰਦਰ ਕੌਰ ਪੰਧੇਰ, ਗੁਰਜਿੰਦਰ ਸਿੰਘ ਬਘਿਆੜੀ, ਓਂਕਾਰ ਸਿੰਘ ਰਾਜਾਤਾਲ, ਰਸਾਲ ਸਿੰਘ ਰਾਜਾਤਾਲ, ਜਗਰੂਪ ਸਿੰਘ ਐਮਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੁਖਬੀਰ ’ਤੇ ਹਮਲਾ ਅਤਿ ਨਿੰਦਣਯੋਗ ਤੇ ਦਿਲ ਨੂੰ ਦੁਖਾਉਣ ਵਾਲਾ-ਭਾਈ ਰਾਜੋਆਣਾ ਅਗਲੀ ਖ਼ਬਰ ਪੰਜਾਬ ਪੁਲਿਸ ਦੇ ਪੰਜ ਮੁਲਾਜ਼ਮਾਂ ਨੂੰ ‘ਮੁੱਖ ਮੰਤਰੀ ਰਕਸ਼ਕ ਪਦਕ’ ਨਾਲ ਕੀਤਾ ਜਾਵੇਗਾ ਸਨਮਾਨਿਤ 20 ਅਧਿਕਾਰੀਆਂ/ਕਰਮਚਾਰੀਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।