12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਆਰ.ਸੀ.ਐਫ. ਵਲੋਂ ਬੰਗਲਾਦੇਸ਼ ਰੇਲਵੇ ਲਈ 19 ਐਲ.ਐਚ.ਬੀ. ਰੇਲ ਡੱਬਿਆਂ ਦਾ ਪਹਿਲਾ ਰੇਕ ਤਿਆਰ ਬੰਗਲਾਦੇਸ਼ ਰੇਲਵੇ ਲਈ ਆਰ.ਸੀ.ਐਫ. ਤੋਂ ਅੱਜ ਰਵਾਨਾ ਹੋਵੇਗਾ ਰੈਕ-ਅਮਨ ਕੁਮਾਰ

ਕਪੂਰਥਲਾ, 11 ਅਗਸਤ (ਅਮਰਜੀਤ ਕੋਮਲ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਨੇ ਬੰਗਲਾਦੇਸ਼ ਰੇਲਵੇ ਲਈ 19 ਐਲ. ਐਚ.

ਰੇਲ ਕੋਚ ਫ਼ੈਕਟਰੀ ਕਪੂਰਥਲਾ ਵਲੋਂ ਬੰਗਲਾਦੇਸ਼ ਰੇਲਵੇ ਲਈ ਤਿਆਰ ਕੀਤੇ ਐਲ.ਐਚ.ਬੀ. ਰੇਲ ਡੱਬਿਆਂ ਦਾ ਬਾਹਰੀ ਦ੍ਰਿਸ਼ | ਤਸਵੀਰ : ਤਿਲਕਰਾਜ 12-08-2026
ਕਪੂਰਥਲਾ, 11 ਅਗਸਤ (ਅਮਰਜੀਤ ਕੋਮਲ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਨੇ ਬੰਗਲਾਦੇਸ਼ ਰੇਲਵੇ ਲਈ 19 ਐਲ.ਐਚ.ਬੀ. ਰੇਲ ਡੱਬਿਆਂ ਦਾ ਪਹਿਲਾ ਰੇਕ ਤਿਆਰ ਕੀਤਾ ਹੈ, ਜੋ 12 ਅਗਸਤ ਨੂੰ ਬੰਗਲਾਦੇਸ਼ ਲਈ ਰਵਾਨਾ ਕੀਤਾ ਜਾਵੇਗਾ । ਵਰਨਣਯੋਗ ਹੈ ਕਿ ਰੇਲ ਕੋਚ ਫ਼ੈਕਟਰੀ ਤੇ ਬੰਗਲਾਦੇਸ਼ ਰੇਲਵੇ ਦਰਮਿਆਨ 2015-16 ਵਿਚ ਸਹਿਯੋਗ ਦੀ ਸ਼ੁਰੂਆਤ ਦੌਰਾਨ ਆਰ.ਸੀ.ਐਫ. ਨੇ 120 ਐਲ.ਐਚ.ਬੀ. ਬ੍ਰਾਂਡ ਗੇਜ ਯਾਤਰੀ ਰੇਲ ਡੱਬੇ ਬੰਗਲਾਦੇਸ਼ ਨੂੰ ਸਪਲਾਈ ਕੀਤੇ ਸਨ ਤੇ ਇਸ ਸਫ਼ਲ ਸਾਂਝੇਦਾਰੀ ਨੂੰ ਅੱਗੇ ਵਧਾਉਂਦਿਆਂ ਬੰਗਲਾਦੇਸ਼ ਰੇਲਵੇ ਨੇ ਸਾਲ 2024 ਵਿਚ ਰਾਈਟਸ ਰਾਹੀਂ ਆਰ.ਸੀ.ਐਫ. ਨੂੰ 7 ਵੱਖ-ਵੱਖ ਕਿਸਮਾਂ ਦੇ 200 ਬ੍ਰਾਂਡ ਗੇਜ ਯਾਤਰੀ ਰੇਲ ਡੱਬਿਆਂ ਦੇ ਨਿਰਮਾਣ ਅਤੇ ਸਪਲਾਈ ਦਾ ਆਰਡਰ ਦਿੱਤਾ ਸੀ, ਜਿਸ ਤਹਿਤ ਆਰ.ਸੀ.ਐਫ. ਵਲੋਂ ਐਲ.ਐਚ.ਬੀ. ਰੇਲ ਡੱਬਿਆਂ ਦਾ ਪਹਿਲਾ ਰੇਕ ਤਿਆਰ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਅਮਨ ਕੁਮਾਰ ਸੀ.ਪੀ.ਆਰ.ਓ. ਆਰ.ਸੀ.ਐਫ. ਨੇ ਦੱਸਿਆ ਕਿ ਇਸ ਰੇਕ ਵਿਚ 3 ਏ.ਸੀ. ਸਲੀਪਰ ਕਾਰ, 3 ਏ.ਸੀ. ਚੇਅਰ ਕਾਰ, 11 ਨਾਨ ਏ.ਸੀ. ਚੇਅਰ ਕਾਰ ਅਤੇ ਦੋ ਪਾਵਰਕਾਰ ਸ਼ਾਮਲ ਹਨ ਤੇ ਇਨ੍ਹਾਂ ਡੱਬਿਆਂ ਵਿਚ ਕਈ ਵਿਸ਼ੇਸ਼ ਡਿਜ਼ਾਈਨ, ਵਿਸ਼ੇਸ਼ਤਾਵਾਂ ਤੇ ਤਬਦੀਲੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ ਕਈ ਐਲ.ਐਚ.ਬੀ. ਕਿਸਮ ਦੇ ਰੇਲ ਡੱਬਿਆਂ ਵਿਚ ਪਹਿਲੀ ਵਾਰ ਵਿਕਸਿਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਰੇਲ ਡੱਬਿਆਂ ਨੂੰ ਬੰਗਲਾਦੇਸ਼ ਰੇਲਵੇ ਦੀਆਂ ਸੰਚਾਲਨ ਤੇ ਯਾਤਰੀ ਲੋੜਾਂ ਨੂੰ ਮੁੱਖ ਰੱਖਦਿਆਂ ਢਾਲਿਆ ਗਿਆ ਹੈ ਤੇ ਯਾਤਰੀਆਂ ਦੀ ਸਹੂਲਤ ਲਈ ਡਿਜ਼ਾਈਨ ਕੀਤੀਆਂ ਰਿਕਲਾਈਨਿੰਗ ਚੇਅਰ, ਸਟੇਟਲੈੱਸ ਸਟੀਲ, ਆਰਮ ਰੈੱਸਟ ਅਤੇ ਸਟੇਨਲੈਸ ਸਟੀਲ ਦੇ ਫੁੱਟ ਰੈੱਸਟ ਪ੍ਰਦਾਨ ਕੀਤੇ ਗਏ ਹਨ ਤੇ ਇਨ੍ਹਾਂ ਸੀਟਾਂ ਨੂੰ ਕਈ ਪੁਜ਼ੀਸ਼ਨਾਂ ਵਿਚ ਰਿਕਲਾਈਨ ਕਰਨ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਗਈ ਹੈ। ਸੀ.ਪੀ.ਆਰ.ਓ. ਨੇ ਦੱਸਿਆ ਕਿ ਇਨ੍ਹਾਂ ਕੋਚਾਂ ਵਿਚ ਇਲੈਕਟ੍ਰੀਕਲ ਪ੍ਰਣਾਲੀ ਨੂੰ ਵਿਸ਼ੇਸ਼ ਤੌਰ ‘ਤੇ 415 ਵੀ ਆਪ੍ਰੇਸ਼ਨ ਲਈ ਡਿਜ਼ਾਈਨ ਕੀਤਾ ਗਿਆ ਹੈ, ਜਦਕਿ ਭਾਰਤੀ ਰੇਲਵੇ ਦੇ ਰਲ ਡੱਬਿਆਂ ਵਿਚ ਆਮ ਤੌਰ ‘ਤੇ 750 ਵੀ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਹੈ |
ਪਿਛਲੀ ਖ਼ਬਰ ਬਿੱਟੂ ਵਲੋਂ ਰੇਲ ਕੋਚ ਫੈਕਟਰੀ ਕਪੂਰਥਲਾ ਦੀ ਸ਼ਲਾਘਾ ਅਗਲੀ ਖ਼ਬਰ ਬਠਿੰਡਾ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫ਼ੱਤਾ ਸਮਰਥਕਾਂ ਸਮੇਤ ਭਾਜਪਾ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।