ਤੌਰੰਗਾ (ਨਿਊਜ਼ੀਲੈਂਡ), 15 ਨਵੰਬਰ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ 5ਵਾਂ ਤੇ ਆਖ਼ਰੀ ਇਕਦਿਨਾਂ ਮੈਚ ਬੇ ਓਵਲ ਕ੍ਰਿਕੇਟ ਸਟੇਡੀਅਮ ਤੌਰੰਗਾ ਵਿਖੇ ਹੋ ਰਿਹਾ ਹੈ। ਟਾਸ ਜਿੱਤ ਕੇ ਨਿਊਜ਼ੀਲੈਂਡ ਦੇ ਕਪਤਾਨ ਮਿਸ਼ੇਲ ਸੈਂਟਨਰ ਨੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਪੂਰੀ ਟੀਮ 42. 1 ਓਵਰਾਂ ਵਿਚ 209 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਵਲੋਂ ਅਕਸ਼ਰ ਪਟੇਲ ਨੇ 46 (55 ਗੇਂਦਾਂ) ਅਤੇ ਇਸ਼ਾਨ ਕਿਸ਼ਨ ਨੇ 46 (58 ਗੇਂਦਾਂ) ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ 7 (13 ਗੇਂਦਾਂ), ਰਿਤੂਰਾਜ ਗਾਇਕਵਾੜ 18 (27 ਗੇਂਦਾਂ), ਵਿਰਾਟ ਕੋਹਲੀ 5 (7 ਗੇਂਦਾਂ), ਕਪਤਾਨ ਸ਼੍ਰੇਅਸ ਅਈਅਰ 22 (26 ਗੇਂਦਾਂ), ਨਮਨ ਧੀਰ 22 (31 ਗੇਂਦਾਂ), ਆਕਿਬ ਨਬੀ 5 (9 ਗੇਂਦਾਂ), ਯਸ਼ ਠਾਕਰ 0 (4 ਗੇਂਦਾਂ) ਅਤੇ ਅਰਸ਼ਦੀਪ ਸਿੰਘ 14 (4 ਗੇਂਦਾਂ) ਦੌੜਾਂ ਬਣਾ ਕੇ ਆਊਟ ਹੋ ਗਏ।
ਤਾਜ਼ਾ ਖ਼ਬਰਾਂ
Free
ਭਾਰਤ-ਨਿਊਜ਼ੀਲੈਂਡ 5ਵਾਂ ਵਨਡੇ - ਭਾਰਤ ਦੀ ਪੂਰੀ ਟੀਮ 42. 1 ਓਵਰਾਂ ਵਿਚ 209 ਦੌੜਾਂ ਬਣਾ ਕੇ ਆਊਟ
ਤੌਰੰਗਾ (ਨਿਊਜ਼ੀਲੈਂਡ), 15 ਨਵੰਬਰ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ 5ਵਾਂ ਤੇ ਆਖ਼ਰੀ ਇਕਦਿਨਾਂ ਮੈਚ ਬੇ ਓਵਲ ਕ੍ਰਿਕੇਟ ਸਟੇਡੀਅਮ ਤੌਰੰਗਾ ਵਿਖੇ ਹੋ ਰਿਹਾ...
ਅਜੀਤ ਡੈਸਕ
15-11-2026