08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਫੂਡ ਪ੍ਰੋਸੈਸਿੰਗ ਸਾਡੇ ਕਿਸਾਨਾਂ ਦੀ ਖੁਸ਼ਹਾਲੀ , ਪਿੰਡਾਂ ’ਚ ਬਦਲਾਅ ਤੇ ਓਡੀਸ਼ਾ ਦੇ ਉਦਯੋਗਿਕ ਭਵਿੱਖ ਵਿਚਾਲੇ ਇਕ ਪੁਲ ਹੈ-ਮੋਹਨ ਚਰਨ ਮਾਝੀ

ਨਵੀਂ ਦਿੱਲੀ, 7 ਅਗਸਤ (ਅ. ਬ.)

ਓਡੀਸ਼ਾ ਫੂਡ ਪ੍ਰੋ 2026 ’ਚ ਓਡੀਸ਼ਾ ਲਈ ਇਕ ਨਵੇਂ ਵਿਕਾਸ ਏਜੰਡੇ ਦੀ ਰੂਪ-ਰੇਖਾ ਪੇਸ਼ ਕਰਦੇ ਹੋਏ ਮੁੱਖ ਮੰਤਰੀ ਮੋਹਨ ਚਰਨ ਮਾਝੀ। 08-08-2026
ਨਵੀਂ ਦਿੱਲੀ, 7 ਅਗਸਤ (ਅ.ਬ.)-ਫੂਡ ਪ੍ਰੋਸੈਸਿੰਗ ਸਿਰਫ ਇਕ ਉਦਯੋਗ ਹੀ ਨਹੀਂ ਹੈ, ਬਲਕਿ ਇਹ ਸਾਡੇ ਕਿਸਾਨਾਂ ਦੀ ਖੁਸ਼ਹਾਲੀ , ਪਿੰਡਾਂ ’ਚ ਬਦਲਾਅ ਅਤੇ ਓਡੀਸ਼ਾ ਦੇ ਉਦਯੋਗਿਕ ਭਵਿੱਖ ਵਿਚਾਲੇ ਇਕ ਪੁਲ ਹੈ। ਇਸ ਖੇਤਰ ’ਚ ਹਰ ਨਿਵੇਸ਼ ਖੇਤ ਨੂੰ ਮੁਲਵਾਨ ਬਣਾਉਂਦਾ ਹੈ, ਪਿੰਡਾਂ ’ਚ ਰੁਜ਼ਗਾਰ ਪੈਦਾ ਕਰਦਾ ਹੈ ਤੇ ਇਕ ਮਜ਼ਬੂਤ ਅਰਥ ਵਿਵਸਥਾ ਬਣਾਉਂਦਾ ਹੈ। ਓਡੀਸ਼ਾ ਫੂਡ ਪ੍ਰੋਸੈਸਿੰਗ ਲਈ ਭਾਰਤ ਦੀ ਪਸੰਦੀਦਾ ਥਾਂ ਬਣਨ ਲਈ ਤਿਆਰ ਹੈ ਅਤੇ ਅਸੀਂ ਉਦਯੋਗ ਨੂੰ ਇਸ ਸਫਰ ’ਚ ਸਾਡੇ ਨਾਲ ਭਾਈਵਾਲ ਬਣਨ ਲਈ ਸੱਦਾ ਦਿੰਦੇ ਹਾਂ। ਇਸ ਵਿਜ਼ਨ ਦੇ ਨਾਲ ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਅੱਜ ਓਡੀਸ਼ਾ ਫੂਡ ਪ੍ਰੋ 2026 ’ਚ ਓਡੀਸ਼ਾ ਲਈ ਇਕ ਨਵੇਂ ਵਿਕਾਸ ਏਜੰਡੇ ਦੀ ਰੂਪ-ਰੇਖਾ ਦਿੱਤੀ, ਜੋ ਕਿ ਓਡੀਸ਼ਾ ਤੋਂ ਬਾਹਰ ਆਯੋਜਿਤ ਰਾਜ ਦਾ ਪਹਿਲਾ ਖੇਤਰ-ਕੇਂਦ੍ਰਿਤ ਨਿਵੇਸ਼ ਰੋਡ ਸ਼ੋਅ ਸੀ। ਇਕ ਨਿਵੇਸ਼ ਸਮਾਗਮ ਤੋਂ ਕਿਤੇ ਵੱਧ ਇਸ ਪਹਿਲਕਦਮੀ ਨੇ ਓਡੀਸ਼ਾ ਦੇ ਏਕੀਕ੍ਰਿਤ ਫੂਡ ਪ੍ਰੋਸੈਸਿੰਗ ਈਕੋਸਿਸਟਮ ਵਿਕਸਿਤ ਕਰਨ ਵੱਲ ਰਣਨੀਤਕ ਤਬਦੀਲੀ ਦਾ ਸੰਕੇਤ ਦਿੱਤਾ ਜੋ ਖੇਤੀਬਾੜੀ ਨੂੰ ਨਿਰਮਾਣ, ਨਿਰਯਾਤ ਅਤੇ ਵਿਸ਼ਵ ਬਾਜ਼ਾਰਾਂ ਨਾਲ ਜੋੜਦਾ ਹੈ। ਮੋਹਨ ਚਰਨ ਮਾਝੀ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿਚ ਉਦਯੋਗ ਮੰਤਰੀ ਸੰਪਦ ਚੰਦਰ ਸਵੈਨ, ਮੁੱਖ ਸਕੱਤਰ ਅਨੁ ਗਰਗ, ਵਧੀਕ ਮੁੱਖ ਸਕੱਤਰ ਉਦਯੋਗ ਹੇਮੰਤ ਸ਼ਰਮਾ, ਸੀਨੀਅਰ ਅਧਿਕਾਰੀ, ਐਸੋਚੈਮ ਦੇ ਪ੍ਰਤੀਨਿਧੀ ਅਤੇ ਦੇਸ਼ ਭਰ ਦੇ 300 ਤੋਂ ਵੱਧ ਉਦਯੋਗਿਕ ਆਗੂ, ਵਪਾਰਕ ਪ੍ਰਤੀਨਿਧੀ ਤੇ ਹੋਰਾਂ ਨੇ ਸ਼ਿਰਕਤ ਕੀਤੀ। ਰੋਡ ਸ਼ੋਅ ਵਿਚ 41,748 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਨਾਲ ਸੰਬੰਧਿਤ 27 ਸਮਝੌਤਾ ਪੱਤਰ ‘ਤੇ ਦਸਤਖਤ ਕੀਤੇ ਗਏ, ਜਿਸ ਨਾਲ 35,252 ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਓਡੀਸ਼ਾ ਦੇ ਫੂਡ ਪ੍ਰੋਸੈਸਿੰਗ ਈਕੋਸਿਸਟਮ ਵਿਚ ਵਧ ਰਹੇ ਉਦਯੋਗਿਕ ਵਿਸ਼ਵਾਸ ਦੀ ਪੁਸ਼ਟੀ ਹੁੰਦੀ ਹੈ। ਇਸ ਤੋਂ ਇਲਾਵਾ, ਓਡੀਸ਼ਾ ਸਰਕਾਰ ਨੂੰ 1,689 ਕਰੋੜ ਦੇ ਪ੍ਰਸਤਾਵਿਤ ਨਿਵੇਸ਼ ਨਾਲ ਸੰਬੰਧਿਤ 12 ਨਿਵੇਸ਼ ਇਰਾਦਾ ਫਾਰਮ ਪ੍ਰਾਪਤ ਹੋਏ, ਜਿਸ ਨਾਲ 8,064 ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ। ਕੁੱਲ ਮਿਲਾ ਕੇ ਓਡੀਸ਼ਾ ਸਰਕਾਰ ਨੇ 43,437 ਕਰੋੜ ਰੁਪਏ ਦੇ ਕੁੱਲ ਨਿਵੇਸ਼ ਪ੍ਰਸਤਾਵ ਪ੍ਰਾਪਤ ਕੀਤੇ, ਜਿਸ ਵਿਚ 43,316 ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਸੰਭਾਵਨਾ ਹੈ।
ਪਿਛਲੀ ਖ਼ਬਰ ਪੰਜਾਬ ਸਰਕਾਰ ਦਾ ਤਾਨਾਸ਼ਾਹੀ ਚਿਹਰਾ ਬੇਨਕਾਬ ਹੋਇਆ-ਰੰਧਾਵਾ ਅਗਲੀ ਖ਼ਬਰ ਅਕਾਲੀ ਦਲ (ਪੁਨਰ ਸੁਰਜੀਤ) ਅਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦਾ ਇਕੱਠੇ ਹੋਣਾ ਜ਼ਰੂਰੀ-ਢੀਂਡਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।