02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਪਾਕਿ ਦੇ ਖ਼ੈਬਰ ਪਖਤੂਨਖਵਾ ਗਵਰਨਰ ਹਾਊਸ ’ ਚ ਪਹਿਲੀ ਵਾਰ ਮਨਾਇਆ ਪ੍ਰਕਾਸ਼ ਪੁਰਬ

ਅੰਮ੍ਰਿਤਸਰ, 1 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਰਾਜਪਾਲ ਫ਼ੈਸਲ ਕਰੀਮ ਕੁੰਡੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁਰਬ ਸਿੱਖ ਸੰਗਤ ਨਾਲ ਮਿਲ ਕੇ ਗਵਰਨਰ ਹਾਊਸ ਪਿਸ਼ਾਵਰ ਵਿਖੇ ਸ਼ਰਧਾ-ਭਾਵਨਾ ਨਾਲ ਮਨਾਇਆ। ਜ਼ਿਲ੍ਹਾ ਪਿਸ਼ਾਵਰ ਦੇ ਘੱਟ ਗਿਣਤੀ ਚੇਅਰਮੈਨ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਦੇ ਮੁੱਖ ਮਹਿਮਾਨ ਗਵਰਨਰ ਫ਼ੈਸਲ ਕਰੀਮ ਕੁੰਡੀ ਸਨ।

ਅਜੀਤ ਡੈਸਕ 02-11-2026
ਅੰਮ੍ਰਿਤਸਰ, 1 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਰਾਜਪਾਲ ਫ਼ੈਸਲ ਕਰੀਮ ਕੁੰਡੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁਰਬ ਸਿੱਖ ਸੰਗਤ ਨਾਲ ਮਿਲ ਕੇ ਗਵਰਨਰ ਹਾਊਸ ਪਿਸ਼ਾਵਰ ਵਿਖੇ ਸ਼ਰਧਾ-ਭਾਵਨਾ ਨਾਲ ਮਨਾਇਆ। ਜ਼ਿਲ੍ਹਾ ਪਿਸ਼ਾਵਰ ਦੇ ਘੱਟ ਗਿਣਤੀ ਚੇਅਰਮੈਨ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਦੇ ਮੁੱਖ ਮਹਿਮਾਨ ਗਵਰਨਰ ਫ਼ੈਸਲ ਕਰੀਮ ਕੁੰਡੀ ਸਨ। ਪਿਸ਼ਾਵਰ ਤੋਂ ਇਸ ਬਾਰੇ ‘ਅਜੀਤ’ ਨਾਲ ਜਾਣਕਾਰੀ ਸਾਂਝੀ ਕਰਦਿਆਂ ਪਰਵਿੰਦਰ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਦੇ ਇਤਿਹਾਸ ’ਚ ਪਹਿਲੀ ਵਾਰ ਖ਼ੈਬਰ ਪਖਤੂਨਖਵਾ ਦੇ ਗਵਰਨਰ ਹਾਊਸ ’ਚ ਸਰਕਾਰੀ ਪੱਧਰ ’ਤੇ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਰਾਗੜ੍ਹੀ ਹੰਗੂ ਦੇ ਪ੍ਰਧਾਨ ਸੰਨੀ ਸਿੰਘ, ਕਾਰੀ ਰੂਹਉੱਲਾ ਮਦਨੀ, ਨੈਸ਼ਨਲ ਕਮਿਸ਼ਨ ਡਾਇਰੈਕਟਰ ਰਿਜ਼ਵਾਨਉੱਲਾ, ਬਿਸ਼ਪ ਫ਼ਲਕ ਸ਼ੇਰ, ਪੰਡਿਤ ਸ਼ਾਮ ਲਾਲ, ਜੈਕਬ ਮਸੀਹ ਅਤੇ ਹੋਰ ਧਾਰਮਿਕ ਆਗੂ ਸ਼ਾਮਿਲ ਸਨ। ਇਸ ਮੌਕੇ ਸਿੱਖ ਆਗੂਆਂ ਨੇ ਸੂਬਾਈ ਸਰਕਾਰ ਤੋਂ ਗੁਰਦੁਆਰਾ ਸਿੰਘ ਸਭਾ ਨੂੰ ਸੰਗਤ ਲਈ ਲਈ ਖੋਲ੍ਹਣ, ਸਿੱਖ ਵਿਧਵਾ ਔਰਤਾਂ ਲਈ ਵਿਸ਼ੇਸ਼ ਫ਼ੰਡ ਮੁਹੱਈਆ ਕਰਵਾਉਣ, ਨੌਜਵਾਨ ਲੜਕੀਆਂ ਲਈ ਸਿਲਾਈ ਮਸ਼ੀਨਾਂ ਦਾ ਪ੍ਰਬੰਧ ਕਰਨ ਅਤੇ ਸਿੱਖ ਅਨੰਦ ਕਾਰਜ ਐਕਟ ਤੇ ਹਿੰਦੂ ਮੈਰਿਜ ਬਿੱਲ ਦੇ ਮਸਲਿਆਂ ਨੂੰ ਕਾਨੂੰਨੀ ਢੰਗ ਨਾਲ ਹੱਲ ਕਰਨ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਪੰਜਾਬ ਦੇ ਭਵਿੱਖ ਨਾਲ ਜੁੜੇ ਤਿੰਨ ਅਹਿਮ ਮੁੱਦਿਆਂ ’ ਤੇ ਸੰਘਰਸ਼ ਵਿੱਢੇਗਾ ਦਲ ਖ਼ਾਲਸਾ - ਪਰਮਜੀਤ ਸਿੰਘ ਮੰਡ ਬੇਲਗਾਮ ਪਰਵਾਸ... ਅਗਲੀ ਖ਼ਬਰ ਜਲ੍ਹਿਆਂਵਾਲਾ ਬਾਗ ਯਾਦਗਾਰ ਦੇ ਰੱਖ - ਰਖਾਅ ਦੀ ਜ਼ਿੰਮੇਵਾਰੀ ਹੁਣ ਐੱਨ . ਬੀ . ਸੀ . ਸੀ . ਕੋਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।