ਨਿਊਯਾਰਕ, 2 ਅਗਸਤ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੇ ਇਡਾਹੋ ਸੂਬੇ ਦੇ ਟਵਿਨ ਫਾਲਜ਼ ਸ਼ਹਿਰ ਵਿਚ ਇਕ ਫਾਸਟ ਫੂਡ ਰੈਸਟੋਰੈਂਟ ’ਤੇ ਹੋਈ ਗੋਲੀਬਾਰੀ ਨੇ ਦਹਿਸ਼ਤ ਫੈਲਾ ਦਿੱਤੀ। ਸ਼ੁਰੂਆਤੀ ਜਾਣਕਾਰੀ ਮੁਤਾਬਕ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋਈ ਹੈਅਤੇ ਦੋ ਹੋਰ ਜ਼ਖ਼ਮੀ ਹਨ। ਪੁਲਿਸ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਵੀ ਮ੍ਰਿਤਕਾਂ ’ਚ ਸ਼ਾਮਲ ਹੈ। ਹਾਲਾਂਕਿ ਅਧਿਕਾਰੀ ਅਜੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਅੰਤਿਮ ਗਿਣਤੀ ਦੀ ਪੁਸ਼ਟੀ ਕਰ ਰਹੇ ਹਨ। ਗੋਲੀਬਾਰੀ ਦੁਪਹਿਰ ਕਰੀਬ 2:30 ਵਜੇ ਬਲੂ ਲੇਕਸ ਬੁਲੇਵਾਰਡ ਨੌਰਥ ’ਤੇ ਸਥਿਤ ਇਨ-ਐਨ-ਆਊਟ ਬਰਗਰ ਰੈਸਟੋਰੈਂਟ ਨੇੜੇ ਹੋਈ। ਇਹ ਇਲਾਕਾ ਵੱਡੇ ਸਟੋਰਾਂ ਤੇ ਸਿਨੇਮਾ ਕਾਰਨ ਕਾਫ਼ੀ ਭੀੜ ਵਾਲਾ ਹੈ। ਘਟਨਾ ਤੋਂ ਬਾਅਦ ਕਈ ਪੁਲਿਸ ਅਤੇ ਸੁਰੱਖਿਆ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਹਮਲਾਵਰ ਦੀ ਪਛਾਣ ਅਤੇ ਹਮਲੇ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗਿਆ ਹੈ। ਪੁਲਿਸ ਘਟਨਾ ਸਮੇਂ ਮੌਜੂਦ ਸੈਂਕੜੇ ਲੋਕਾਂ ਨਾਲ ਪੁੱਛਗਿੱਛ ਕਰ ਰਹੀ ਹੈ ਤੇ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ।
ਇਡਾਹੋ ਦੇ ਰੈਸਟੋਰੈਂਟ ’ਚ ਅੰਨ੍ਹੇਵਾਹ ਗੋਲੀਬਾਰੀ, ਹਮਲਾਵਰ ਸਮੇਤ ਤਿੰਨ ਦੀ ਮੌਤ
ਇਡਾਹੋ ਦੇ ਰੈਸਟੋਰੈਂਟ ’ਚ ਅੰਨ੍ਹੇਵਾਹ ਗੋਲੀਬਾਰੀ, ਹਮਲਾਵਰ ਸਮੇਤ ਤਿੰਨ ਦੀ ਮੌਤ
ਅਜੀਤ ਡੈਸਕ
03-08-2026