03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸ਼ੇਰ-ਏ-ਪੰਜਾਬ ਟੀ-20 ਲੀਗ ਦੀ ਸ਼ਾਨਦਾਰ ਰਸਮੀ ਸ਼ੁਰੂਆਤ

ਸ਼ੇਰ-ਏ-ਪੰਜਾਬ ਟੀ-20 ਲੀਗ ਦੀ ਸ਼ਾਨਦਾਰ ਰਸਮੀ ਸ਼ੁਰੂਆਤ

ਅਜੀਤ ਡੈਸਕ 03-08-2026

ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ, ਪ੍ਰਭਸਿਮਰਨ ਸਿੰਘ ਵੀ ਲੈ ਰਹੇ ਹਿੱਸਾ
ਨਿਊ ਚੰਡੀਗੜ੍ਹ, 2 ਅਗਸਤ (ਅਜੀਤ ਬਿਊਰੋ)-ਅੱਜ ਇਥੇ ਨਿਊ ਚੰਡੀਗੜ੍ਹ ਦੇ ਪੀ.ਸੀ.ਏ. ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਖੇ ‘ਸ਼ੇਰ-ਏ-ਪੰਜਾਬ ਟੀ-20 ਲੀਗ’ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਹ ਟੂਰਨਾਮੈਂਟ 30 ਅਗਸਤ ਤੋਂ 13 ਸਤੰਬਰ ਤੱਕ ਖੇਡਿਆ ਜਾਵੇਗਾ ਤੇ ਇਸ ’ਚ ਸੂਬੇ ਦੇ ਕਈ ਨਾਮਵਰ ਕ੍ਰਿਕਟ ਖਿਡਾਰੀ ਸ਼ਾਮਲ ਹੋਣਗੇ, ਜਿਨ੍ਹਾਂ ਵਿਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ, ਅਭਿਸ਼ੇਕ ਸ਼ਰਮਾ, ਗੁਰਨੂਰ ਬਰਾੜ, ਪ੍ਰਭਸਿਮਰਨ ਸਿੰਘ ਅਤੇ ਰਮਨਦੀਪ ਸਿੰਘ ਸ਼ਾਮਲ ਹਨ| ਇਸ ਲੀਗ ਦੇ ਆਗਾਜ਼ ਦਾ ਐਲਾਨ ਪੀ.ਸੀ.ਏ. ਦੇ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਤੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਵੱਲੋਂ ਕੀਤਾ ਗਿਆ। ਜਿਸ ਮੌਕੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਤੇ ਅਰਸ਼ਦੀਪ ਸਿੰਘ ਦੀ ਮੌਜੂਦ ਸਨ| ਇਸ ਲੀਗ ਲਈ ਕੁੱਲ 6 ਟੀਮਾਂ 27 ਹਾਈ-ਵੋਲਟੇਜ ਮੈਚਾਂ ’ਚ ਇਕ ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ| ਇਹ ਟੂਰਨਾਮੈਂਟ ਰਾਊਂਡ-ਰੌਬਿਨ ਫਾਰਮੈਟ ’ਚ ਖੇਡਿਆ ਜਾਵੇਗਾ| ਹਰੇਕ ਫ੍ਰੈਂਚਾਈਜ਼ੀ ਕੋਲ ਇਕ ਮਾਰਕੀ ਖਿਡਾਰੀ ਤੇ ਘੱਟੋ-ਘੱਟ 2 ਆਈਕਨ ਖਿਡਾਰੀ ਹੋਣਗੇ, ਜੋ ਅੰਤਰਰਾਸ਼ਟਰੀ ਸਟਾਰਾਂ, ਸਥਾਨਕ ਖਿਡਾਰੀਆਂ ਤੇ ਪੰਜਾਬ ਦੇ ਉੱਭਰਦੇ ਹੁਨਰਾਂ ਦਾ ਇਕ ਬਿਹਤਰੀਨ ਸੁਮੇਲ ਯਕੀਨੀ ਬਣਾਏਗਾ। ਇਸ ਮੌਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿਪੰਜਾਬ ਹਮੇਸ਼ਾ ਤੋਂ ਭਾਰਤੀ ਕ੍ਰਿਕਟ ਵਿਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਿਆਂ ਵਿੱਚੋਂ ਇੱਕ ਰਿਹਾ ਹੈ| ਲਾਲਾ ਅਮਰਨਾਥ ਤੋਂ ਲੈ ਕੇ ਯੁਵਰਾਜ ਸਿੰਘ ਵਰਗੇ ਮਹਾਨ ਖਿਡਾਰੀਆਂ ਤੇ ਹੁਣ ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ, ਪ੍ਰਭਸਿਮਰਨ ਸਿੰਘ ਅਤੇ ਹਰਮਨਪ੍ਰੀਤ ਕੌਰ ਵਰਗੇ ਖਿਡਾਰੀਆਂ ਤੱਕ, ਸੂਬੇ ਨੇ ਲਗਾਤਾਰ ਵਿਸ਼ਵ ਪੱਧਰੀ ਕ੍ਰਿਕਟਰ ਦਿੱਤੇ ਹਨ| ਪੰਜਾਬ ਵਿੱਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ| ਇਸੇ ਲਈ ਸਾਨੂੰ ਵਿਸ਼ਵਾਸ ਹੈ ਕਿ ਸ਼ੇਰ-ਏ-ਪੰਜਾਬ ਟੀ-20 ਲੀਗ ਦੇਸ਼ ਦੇ ਪ੍ਰਮੁੱਖ ਘਰੇਲੂ ਟੀ-20 ਟੂਰਨਾਮੈਂਟਾਂ ਵਿਚੋਂ ਇਕ ਬਣ ਕੇ ਉੱਭਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਕ੍ਰਿਕਟ ਲੀਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇਕ ਦੂਰਅੰਦੇਸ਼ੀ ਪਹਿਲਕਦਮੀ ਹੈ ਤੇ ਇਸਦਾ ਉਦੇਸ਼ ਪੰਜਾਬ ਦੇ ਉਭਰਦੇ ਕ੍ਰਿਕਟਰਾਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਅਤੇ ਖੇਡ ਦੇ ਉੱਚ ਪੱਧਰ ’ਤੇ ਪਹੁੰਚਣ ਲਈ ਇਕ ਪੇਸ਼ੇਵਰ ਮੰਚ ਪ੍ਰਦਾਨ ਕਰਨਾ ਹੈ| ਇਸ ਮੌਕੇ ਪੀ.ਸੀ.ਏ. ਵੱਲੋਂ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ, ਪ੍ਰਧਾਨ ਅਮਰਜੀਤ ਮਹਿਤਾ, ਮੀਤ ਪ੍ਰਧਾਨ ਦੀਪਕ ਬਾਲੀ, ਖਜਾਨਚੀ ਸੁਨੀਲ ਗੁਪਤਾ ਤੇ ਜੁਆਇੰਟ ਸਕੱਤਰ ਸਿਧਾਂਤ ਸ਼ਰਮਾ ਵੱਲੋਂ ਫਰੈਂਚਾਇਜੀ ਮਾਲਕਾਂ ਤੇ ਕ੍ਰਿਕਟਰਾਂ ਦਾ ਸਨਮਾਨ ਕੀਤਾ ਗਿਆ|

ਪਿਛਲੀ ਖ਼ਬਰ ਉੱਤਰ-ਪੱਛਮੀ ਭਾਰਤ ਵਿਚ 8 ਅਗਸਤ ਤੱਕ ਮੀਂਹ ਪੈਣ ਦੀ ਸੰਭਾਵਨਾ ਅਗਲੀ ਖ਼ਬਰ ਪਾਕਿ ’ਚ ਰੈਲੀ ਦੌਰਾਨ ਧਮਾਕਾ-14 ਮੌਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।