03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਨੰਗਲ ਡੈਮ ਰੇਲਵੇ ਸਟੇਸ਼ਨ ’ਤੇ ਵੰਦੇ ਭਾਰਤ ਐਕਸਪ੍ਰੈੱਸ ਦਾ ਠਹਿਰਾਅ ਖੇਤਰ ’ਚ ਨਵੇਂ ਵਿਕਾਸ ਦੀ ਸ਼ੁਰੂਆਤ-ਡਾ. ਸੁਭਾਸ਼ ਸ਼ਰਮਾ

ਅਜੀਤ ਡੈਸਕ 30-07-2026
ਨੰਗਲ, 29 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਨੰਗਲ ਡੈਮ ਰੇਲਵੇ ਸਟੇਸ਼ਨ ਨੂੰ ਅੱਜ ਵੱਡੀ ਸੌਗਾਤ ਮਿਲੀ, ਜਦੋਂ ਨਵੀਂ ਦਿੱਲੀ-ਅੰਬ ਅੰਦੋਰਾ ਵੰਦੇ ਭਾਰਤ ਐਕਸਪ੍ਰੈੱਸ (ਗੱਡੀ ਨੰਬਰ 22447/22448) ਦਾ ਅਧਿਕਾਰਤ ਠਹਿਰਾਓ ਸ਼ੁਰੂ ਹੋ ਗਿਆ। ਇਸ ਨਾਲ ਨੰਗਲ ਅਤੇ ਆਸ-ਪਾਸ ਦੇ ਇਲਾਕਿਆਂ ਦੇ ਹਜ਼ਾਰਾਂ ਯਾਤਰੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਗਈ ਹੈ। ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਸਮਰਥਕਾਂ ਸਮੇਤ ਰੇਲ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਡਾ. ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ 15 ਜੂਨ 2026 ਨੂੰ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਨੰਗਲ ਡੈਮ ਵਿਖੇ ਵੰਦੇ ਭਾਰਤ ਐਕਸਪ੍ਰੈੱਸ ਦਾ ਠਹਿਰਾਓ ਦੇਣ ਲਈ ਮੰਗ ਪੱਤਰ ਸੌਂਪਿਆ ਸੀ। ਇਸ ਤੋਂ ਬਾਅਦ ਰੇਲ ਮੰਤਰਾਲੇ ਵਲੋਂ ਲੋੜੀਂਦੀ ਕਾਰਵਾਈ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਅੱਜ ਤੋਂ ਇਹ ਠਹਿਰਾਓ ਲਾਗੂ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਖੇਤਰ ਦੇ ਯਾਤਰੀਆਂ ਨੂੰ ਰਾਜਧਾਨੀ ਦਿੱਲੀ ਅਤੇ ਹੋਰ ਮੰਜ਼ਿਲਾਂ ਤੱਕ ਤੇਜ਼, ਸੁਵਿਧਾਜਨਕ ਅਤੇ ਆਰਾਮਦਾਇਕ ਰੇਲ ਸੇਵਾ ਦਾ ਸਿੱਧਾ ਲਾਭ ਮਿਲੇਗਾ। ਰੇਲਵੇ ਸਟੇਸ਼ਨ ਨੰਗਲ ਡੈਮ ਦੇ ਸਟੇਸ਼ਨ ਸੁਪਰਡੈਂਟ ਰਜੀਵ ਰੰਜਨ ਕੁਮਾਰ ਨੇ ਦੱਸਿਆ ਕਿ ਭਾਵੇਂ ਰੇਲ ਗੱਡੀ ਤਕਨੀਕੀ ਕਾਰਨਾਂ ਕਰਕੇ ਸਟੇਸ਼ਨ ‘ਤੇ ਕਰੀਬ 10 ਮਿੰਟ ਰੁਕਦੀ ਹੈ ਪਰ ਯਾਤਰੀਆਂ ਦੇ ਚੜ੍ਹਨ ਅਤੇ ਉੱਤਰਨ ਲਈ ਦਰਵਾਜ਼ੇ ਸਿਰਫ਼ ਦੁਪਹਿਰ 1:41 ਤੋਂ 1:43 ਵਜੇ ਤੱਕ ਹੀ ਖੁੱਲ੍ਹੇ ਰਹਿਣਗੇ। ਇਸ ਮੌਕੇ ਸਾਬਕਾ ਕੌਂਸਲਰ ਅਤੇ ਸੀਨੀਅਰ ਸਿਟੀਜ਼ਨ ਰਾਜ਼ੀ ਖੰਨਾ ਨੇ ਰਵਾਇਤ ਅਨੁਸਾਰ ਵੰਦੇ ਭਾਰਤ ਐਕਸਪ੍ਰੈੱਸ ਦੀ ਪਹਿਲੀ ਟਿਕਟ ਲੈ ਕੇ ਸਫ਼ਰ ਕੀਤਾ। ਸਮਾਗਮ ਦੌਰਾਨ ਡਾ. ਪਰਮਿੰਦਰ ਸ਼ਰਮਾ, ਡਾ. ਰਜਿੰਦਰ ਕੁਮਾਰ, ਮਮਤਾ ਕਪਿਲਾ, ਹਰਮਨਜੀਤ ਪ੍ਰਿੰਸ, ਗੋਵਰਧਨ ਸੋਨੀ, ਅਨਿਲ ਸ਼ਰਮਾ, ਵਿਵੇਕ ਸ਼ਰਮਾ, ਸੁਭਾਸ਼ ਐਰੀ, ਨਿਤਿਨ ਖੰਨਾ, ਅਸ਼ੋਕ ਸੈਣੀ, ਰਜੇਸ਼ ਸ਼ਰਮਾ, ਮੋਹਿਤ ਸ਼ਰਮਾ, ਦਿਨੇਸ਼ ਜੋਸ਼ੀ, ਮੁਕੇਸ਼ ਨੱਢਾ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਅਤੇ ਭਾਜਪਾ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਨੇ ਸੈਂਟਰਲ ਖ਼ਾਲਸਾ ਯਤੀਮਖਾਨਾ ’ਚ ਬਿਤਾਏ ਸਨ ਚੜ੍ਹਦੀ ਜਵਾਨੀ ਦੇ ਕੀਮਤੀ 12 ਵਰ੍ਹੇ ਅਗਲੀ ਖ਼ਬਰ ਈ-20 ਪੈਟਰੋਲ ਨਾਲ ਕਿਹੜੇ ਵਾਹਨਾਂ ’ਤੇ ਪੈਂਦਾ ਹੈ ਅਸਰ ਗਡਕਰੀ ਨੇ ਸੰਸਦ ’ਚ ਦਿੱਤੀ ਜਾਣਕਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।