03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਈ-20 ਪੈਟਰੋਲ ਨਾਲ ਕਿਹੜੇ ਵਾਹਨਾਂ ’ਤੇ ਪੈਂਦਾ ਹੈ ਅਸਰ ਗਡਕਰੀ ਨੇ ਸੰਸਦ ’ਚ ਦਿੱਤੀ ਜਾਣਕਾਰੀ

ਅਜੀਤ ਡੈਸਕ 30-07-2026
ਨਵੀਂ ਦਿੱਲੀ, 29 ਜੁਲਾਈ (ਪੀ.ਟੀ.ਆਈ)-ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਈ-20 ਪੈਟਰੋਲ ਦੀ ਵਰਤੋਂ ਨਾਲ ਇਕ ਅਪ੍ਰੈਲ,2005 ਤੋਂ ਲਾਗੂ ਬੀ.ਐਸ-3 ਮਾਪਦੰਡਾਂ ਵਾਲੇ ਅਤੇ ਸਾਲ 2016 ਤੋਂ ਪਹਿਲਾਂ ਬਣੇ ਕੁੱਝ ਵਾਹਨਾਂ ’ਚ ਰਬੜ ਦੇ ਪੁਰਜ਼ਿਆਂ ਅਤੇ ਗੈਸਕਟ ਬਦਲਣ ਦੀ ਲੋੜ ਪੈ ਸਕਦੀ ਹੈ। ਰਾਜ ਸਭਾ ’ਚ ਇਕ ਲਿਖਤੀ ਜਵਾਬ ’ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਈ-20 ਪੈਟਰੋਲ ਦੀ ਵਰਤੋਂ ਨਾਲ ਵਾਹਨਾਂ ਦੀ ਮਾਈਲੇਜ ’ਤੇ ਅਸਰ ਸੰਬੰਧੀ ਉੱਠੀਆਂ ਚਿੰਤਾਵਾਂ ਸੰਬੰਧੀ ਵਾਹਨ ਨਿਰਮਾਤਾ ਅਤੇ ਵਾਹਨ ਅਤੇ ਇੰਜਣ ਪ੍ਰੀਖਣ ਏਜੰਸੀਆਂ ਨੇ ਸਪਸ਼ਟ ਕੀਤਾ ਹੈ ਕਿ ਵਾਹਨਾਂ ਦੀ ਮਾਈਲੇਜ ਕੇਵਲ ਤੇਲ ’ਤੇ ਨਹੀਂ ਬਲਕਿ ਹੋਰ ਕਾਰਨਾਂ ’ਤੇ ਵੀ ਨਿਰਭਰ ਕਰਦੀ ਹੈ। ਕੇਂਦਰੀ ਮੰਤਰੀ ਨੇ ਦੱਸਿਆ ਕਿ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ’ਤੇ ਈ-20 ਦੇ ਪ੍ਰਭਾਵ ਦਾ ਪਤਾ ਲਗਾਉਣ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ, ਇੰਡੀਅਨ ਇੰਸਟੀਚਿਊਟ ਆਫ਼ ਪੈਟਰੋਲੀਅਮ ਦੇਹਰਾਦੂਨ,ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਜ਼ ਅਤੇ ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ਼ ਇੰਡੀਆ ਨੇ ਸਾਂਝਾ ਅਧਿਐਨ ਕੀਤਾ ਹੈ। ਜਿਸ ਅਨੁਸਾਰ ਕਾਰਾਂ ਅਤੇ ਦੋਪਹੀਆ ਵਾਹਨਾਂ ਦੇ ਇੰਜਣ ’ਚ ਕਿਸੇ ਤਰ੍ਹਾਂ ਦੇ ਬਦਲਾਅ ਦੀ ਜ਼ਰੂਰਤ ਨਹੀਂ ਪਾਈ ਗਈ। ਅਧਿਐਨ ’ਚ ਇਹ ਵੀ ਸਾਹਮਣੇ ਆਇਆ ਕਿ ਪੁਰਾਣੇ ਵਾਹਨਾਂ ਦੇ ਪ੍ਰਦਰਸ਼ਨ ’ਚ ਈ-20 ਪੈਟਰੋਲ ਦੀ ਵਰਤੋਂ ਨਾਲ ਕੋਈ ਮਹੱਤਵਪੂਰਨ ਬਦਲਾਅ ਨਹੀਂ ਦੇਖਿਆ ਗਿਆ ਅਤੇ ਨਾ ਹੀ ਕਾਰਾਂ ਅਤੇ ਦੋਪਹੀਆ ਵਾਹਨਾਂ ਦੇ ਇੰਜਣ ’ਚ ਕਿਸੇ ਤਰ੍ਹਾਂ ਦੇ ਬਦਲਾਅ ਦੀ ਜ਼ਰੂਰਤ ਪਾਈ ਗਈ। ਕੇਵਲ ਬੀ.ਐਸ-3 ਮਾਪਦੰਡਾਂ ਵਾਲੇ ਅਤੇ 2016 ਤੋਂ ਪਹਿਲਾਂ ਬਣੇ ਵਾਹਨਾਂ ’ਚ ਰਬੜ ਦੇ ਪੁਰਜ਼ਿਆਂ ਅਤੇ ਗੈਸਕਟ ਬਦਲਣ ਦੀ ਲੋੜ ਪੈ ਸਕਦੀ ਹੈ।
ਪਿਛਲੀ ਖ਼ਬਰ ਨੰਗਲ ਡੈਮ ਰੇਲਵੇ ਸਟੇਸ਼ਨ ’ਤੇ ਵੰਦੇ ਭਾਰਤ ਐਕਸਪ੍ਰੈੱਸ ਦਾ ਠਹਿਰਾਅ ਖੇਤਰ ’ਚ ਨਵੇਂ ਵਿਕਾਸ ਦੀ ਸ਼ੁਰੂਆਤ-ਡਾ. ਸੁਭਾਸ਼ ਸ਼ਰਮਾ ਅਗਲੀ ਖ਼ਬਰ ਜਾਪਾਨ ’ਚ ਭੁਚਾਲ ਕਾਰਨ 18 ਮੌਤਾਂ ਮਲਬੇ ’ਚ ਫਸੇ ਬਚੇ ਲੋਕਾਂ ਦੀ ਭਾਲ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।