07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਨਸ਼ੇ ਦਾ ਟੀਕਾ ਲਗਾਉਣ ਨਾਲ ਨਾਬਾਲਗ ਦੀ ਮੌਤ

ਅਜੀਤ ਡੈਸਕ 29-07-2026

ਚੱਬਾ (ਅੰਮਿਰਤਸਰ), 28 ਜੁਲਾਈ (ਜੱਸਾ ਅਨਜਾਣ)-ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਚਾਟੀਵਿੰਡ ਦੇ ਇਕ ਨਾਬਾਲਗ ਦੀ ਬੀਤੇ ਦਿਨੀਂ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਸ਼ਮਸ਼ੇਰ ਸਿੰਘ ਉਰਫ ਮਿੱਠੂ (16) ਪੋਤਰਾ ਮੁਖਤਿਆਰ ਸਿੰਘ ਮੌਜੂਦਾ ਪੰਚ ਵਜੋਂ ਹੋਈ ਹੈ। ਸਮਾਜ ਸੇਵੀ ਪ੍ਰਧਾਨ ਪ੍ਰਮਜੀਤ ਸਿੰਘ ਬਾਗਾ ਨੇ ਬੜੇ ਉਦਾਸ ਤੇ ਭਾਵੁਕ ਬੋਲ ਬੋਲਦਿਆਂ ਕਿਹਾ ਕਿ ਸਾਡੇ ਪਿੰਡ ਚਾਟੀਵਿੰਡ ਵਿਚ ਨਸ਼ੇ ਭਾਵ ਚਿੱਟੇ ਨਾਲ 90 ਦੇ ਕਰੀਬ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ ਅਤੇ ਨਸ਼ੇ ਦੀ ਵਿਕਰੀ ਵੀ ਚੋਰ ਮੋਰੀ ਰਾਹੀਂ ਜਾਰੀ ਹੈ। ਬੇਸ਼ੱਕ ਸੂਬਾ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਅਤੇ ਕਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਪਰ ਨਸ਼ਿਆਂ ਨੂੰ ਪੱਕੇ ਤੌਰ ’ਤੇ ਠੱਲ੍ਹ ਨਹੀਂ ਪੈ ਰਹੀ।

ਪਿਛਲੀ ਖ਼ਬਰ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮਲੋਟ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁੁਣੀਆਂ ਅਗਲੀ ਖ਼ਬਰ ‘ਆਪ’ ਵਲੋਂ ਜਗਰੂਪ ਸਿੰਘ ਸੇਖਵਾਂ ਸੂਬਾ ਉਪ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।