13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਅਮਰੀਕਾ ਨੇ ਮੌਜੂਦਾ ਸਾਲ ਦੌਰਾਨ 4 ਲੱਖ 83 ਹਜ਼ਾਰ ਤੋਂ ਵੱਧ ਲੋਕ ਕੀਤੇ ਡਿਪੋਰਟ

ਵਾਸ਼ਿੰਗਟਨ, 12 ਨਵੰਬਰ (ਏਜੰਸੀ)-ਅਮਰੀਕਾ ਦੇ ਇਮੀਗ੍ਰੇਸ਼ਨ ਤੇ ਕਸਟਮਜ਼ ਇਨਫੋਰਸਮੈਂਟ ਵਿਭਾਗ (ਆਈਸ) ਨੇ 2026 ਦੇ ਵਿੱਤੀ ਸਾਲ ਦੌਰਾਨ ਰਿਕਾਰਡ 4 ਲੱਖ 83 ਹਜ਼ਾਰ 200 ਲੋਕਾਂ ਨੂੰ ਡਿਪੋਰਟ ਕੀਤਾ ਹੈ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਵਲੋਂ ਜਾਰੀ ਕੀਤੇ ਗਏ ਅੰਕੜੇ ਦੱਸਦੇ ਹਨ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੱਡੇ ਪੱਧਰ ’ਤੇ ਲੋਕਾਂ ਨੂੰ ਦੇਸ਼ ’ਚੋਂ ਕੱਢਣ ਦੀ ਮੁਹਿੰਮ ਹੋਰ ਤੇਜ਼ ਹੋਈ ਹੈ।

ਅਜੀਤ ਡੈਸਕ 13-11-2026
ਵਾਸ਼ਿੰਗਟਨ, 12 ਨਵੰਬਰ (ਏਜੰਸੀ)-ਅਮਰੀਕਾ ਦੇ ਇਮੀਗ੍ਰੇਸ਼ਨ ਤੇ ਕਸਟਮਜ਼ ਇਨਫੋਰਸਮੈਂਟ ਵਿਭਾਗ (ਆਈਸ) ਨੇ 2026 ਦੇ ਵਿੱਤੀ ਸਾਲ ਦੌਰਾਨ ਰਿਕਾਰਡ 4 ਲੱਖ 83 ਹਜ਼ਾਰ 200 ਲੋਕਾਂ ਨੂੰ ਡਿਪੋਰਟ ਕੀਤਾ ਹੈ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਵਲੋਂ ਜਾਰੀ ਕੀਤੇ ਗਏ ਅੰਕੜੇ ਦੱਸਦੇ ਹਨ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੱਡੇ ਪੱਧਰ ’ਤੇ ਲੋਕਾਂ ਨੂੰ ਦੇਸ਼ ’ਚੋਂ ਕੱਢਣ ਦੀ ਮੁਹਿੰਮ ਹੋਰ ਤੇਜ਼ ਹੋਈ ਹੈ। ਹਾਲਾਂਕਿ, ਇਸ ਮੁਹਿੰਮ ਨੂੰ ਲਾਗੂ ਕਰਨ ਦੇ ਤਰੀਕਿਆਂ ਖ਼ਿਲਾਫ਼ ਲੋਕਾਂ ਦਾ ਵਿਰੋਧ ਵੀ ਵਧ ਰਿਹਾ ਹੈ। 30 ਸਤੰਬਰ ਨੂੰ ਖ਼ਤਮ ਹੋਏ ਵਿੱਤੀ ਸਾਲ ਦੇ ਇਹ ਅੰਕੜੇ 2025 ਦੇ ਪਿਛਲੇ ਰਿਕਾਰਡ 4 ਲੱਖ 42 ਹਜ਼ਾਰ 640 ਤੋਂ ਵੀ ਵੱਧ ਹਨ। ਸਾਲ ਦੌਰਾਨ 4 ਲੱਖ 91 ਹਜ਼ਾਰ ਤੋਂ ਵੱਧ ਲੋਕਾਂ ਨੂੰ ਇਮੀਗ੍ਰੇਸ਼ਨ ਮਾਮਲਿਆਂ ’ਚ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿਚੋਂ ਲਗਭਗ 4 ਲੱਖ 75 ਹਜ਼ਾਰ ਗ੍ਰਿਫ਼ਤਾਰੀਆਂ ਪ੍ਰਸ਼ਾਸਨਿਕ ਕਾਰਵਾਈ ਤਹਿਤ ਕੀਤੀਆਂ ਗਈਆਂ, ਜੋ ਆਪਣੇ ਆਪ ਵਿਚ ਇਕ ਨਵਾਂ ਰਿਕਾਰਡ ਹੈ। ਪ੍ਰਸ਼ਾਸਨਿਕ ਗ੍ਰਿਫ਼ਤਾਰੀ ਦਾ ਮਤਲਬ ਹੈ ਕਿ ਕਿਸੇ ਵਿਅਕਤੀ ’ਤੇ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਦਾ ਸ਼ੱਕ ਹੈ, ਨਾ ਕਿ ਉਸ ’ਤੇ ਕੋਈ ਅਪਰਾਧਿਕ ਮਾਮਲਾ ਦਰਜ ਹੋਣਾ।
ਪਿਛਲੀ ਖ਼ਬਰ ਆਜ਼ਮ ਖ਼ਾਨ 4 ਦਿਨਾਂ ਦੀ ਈ.ਡੀ. ਦੀ ਹਿਰਾਸਤ ’ਚ ਅਗਲੀ ਖ਼ਬਰ ਬੈਂਕਾਂ ਨੂੰ ਈਮੇਲ ਭੇਜ ਕੇ ਧਮਾਕੇ ਕਰਨ ਦੀ ਧਮਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।