07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਅੰਮ੍ਰਿਤਸਰ-ਅਜਮੇਰ ਐਕਸਪ੍ਰੈੱਸ 19612/19614 ’ਚ 2 ਅਗਸਤ ਤੋਂ 1 ਸਤੰਬਰ ਤੱਕ ਵਾਧੂ ਸਲੀਪਰ ਕੋਚ ਲੱਗੇਗਾ

ਅਜੀਤ ਡੈਸਕ 28-07-2026

ਫ਼ਿਰੋਜ਼ਪੁਰ, 27 ਜੁਲਾਈ (ਰਾਕੇਸ਼ ਚਾਵਲਾ)- ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਨੇ ਟਰੇਨ ਨੰਬਰ 19612/19614 ਅੰਮ੍ਰਿਤਸਰ-ਅਜਮੇਰ ਐਕਸਪ੍ਰੈਸ ਵਿਚ 2 ਅਗਸਤ ਤੋਂ 1 ਸਤੰਬਰ ਤੱਕ ਅਸਥਾਈ ਤੌਰ ’ਤੇ ਇਕ ਵਾਧੂ ਸਲੀਪਰ ਕੋਚ ਲਗਾਉਣ ਦਾ ਫੈਸਲਾ ਕੀਤਾ ਹੈ। ਵਾਧੂ ਕੋਚ ਲਗਾਏ ਜਾਣ ਨਾਲ ਰੇਲਗੱਡੀ ਵਿਚ ਯਾਤਰੀਆਂ ਲਈ ਸੀਟਾਂ ਦੀ ਉਪਲਬੱਧਤਾ ਵਧੇਗੀ। ਇਸ ਨਾਲ ਜ਼ਿਆਦਾ ਯਾਤਰੀਆਂ ਨੂੰ ਯਾਤਰਾ ਦਾ ਮੌਕਾ ਮਿਲੇਗਾ, ਵੇਟਿੰਗ ਲਿਸਟ (ਉਡੀਕ ਸੂਚੀ) ਵਿਚ ਕਮੀ ਆਵੇਗੀ ਅਤੇ ਉਨ੍ਹਾਂ ਦਾ ਸਫ਼ਰ ਵਧੇਰੇ ਆਰਾਮਦਾਇਕ ਹੋਵੇਗਾ। ਬਸੰਤ ਕੁਮਾਰ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਨੇ ਫਿਰੋਜ਼ਪੁਰ ਮੰਡਲ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਟਰੇਨ ਦੀ ਰਿਜ਼ਰਵੇਸ਼ਨ ਨਾਲ ਸਬੰਧਤ ਤਾਜ਼ਾ ਜਾਣਕਾਰੀ ’ਰਾਸ਼ਟਰੀ ਟਰੇਨ ਪੁੱਛਗਿੱਛ ਪ੍ਰਣਾਲੀ’ ਜਾਂ ਰੇਲਵੇ ਹੈਲਪਲਾਈਨ 139 ਰਾਹੀਂ ਜ਼ਰੂਰ ਪ੍ਰਾਪਤ ਕਰ ਲੈਣ।

ਪਿਛਲੀ ਖ਼ਬਰ ਸਵਾਮੀ ਰਾਮਦੇਵ ਤੇ ਆਚਾਰੀਆ ਬਾਲਕ੍ਰਿਸ਼ਨ ਦੀ ਪ੍ਰੇਰਣਾ ਤੋਂ ਪਤੰਜਲੀ ਸਿਵਲ ਸੇਵਾਵਾਂ ਅਕੈਡਮੀ ਦਾ ਪਹਿਲਾ ਬੈਚ ਸ਼ੁਰੂ ਅਗਲੀ ਖ਼ਬਰ ਵੀਜ਼ਾ ਖ਼ਤਮ ਹੋਣ ਮਗਰੋਂ ਸਾਬਕਾ ਐਨ.ਐਫ਼.ਐਲ. ਖਿਡਾਰੀ ਡੈਨਿਯਲ ਅਡੋਂਗੋ ਅਮਰੀਕਾ ਤੋਂ ਡਿਪੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।