07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸਵਾਮੀ ਰਾਮਦੇਵ ਤੇ ਆਚਾਰੀਆ ਬਾਲਕ੍ਰਿਸ਼ਨ ਦੀ ਪ੍ਰੇਰਣਾ ਤੋਂ ਪਤੰਜਲੀ ਸਿਵਲ ਸੇਵਾਵਾਂ ਅਕੈਡਮੀ ਦਾ ਪਹਿਲਾ ਬੈਚ ਸ਼ੁਰੂ

ਅਜੀਤ ਡੈਸਕ 28-07-2026

ਹਰਿਦੁਆਰ, 27 ਜੁਲਾਈ (ਅ.ਬ.)-ਯੋਗਰਿਸ਼ੀ ਸਵਾਮੀ ਰਾਮਦੇਵ ਤੇ ਆਚਾਰੀਆ ਬਾਲਕ੍ਰਿਸ਼ਨ ਦੀ ਪ੍ਰੇਰਨਾ ਹੇਠ ਸਥਾਪਿਤ ਪਤੰਜਲੀ ਸਿਵਲ ਸੇਵਾਵਾਂ ਅਕੈਡਮੀ ’ਚ ਦੋ ਸਾਲਾਂ ਦੇ ਰਿਹਾਇਸ਼ੀ ਯੂ. ਪੀ., ਐਸ. ਸੀ. ਫਾਊਂਡੇਸ਼ਨ ਕੋਰਸ ਦਾ ਪਹਿਲਾ ਬੈਚ ਅਧਿਕਾਰਤ ਤੌਰ ’ਤੇ ਸ਼ੁਰੂ ਹੋ ਗਿਆ ਹੈ। ਇਹ ਸ਼ਾਇਦ ਦੇਸ਼ ਦਾ ਪਹਿਲਾ ਰਿਹਾਇਸ਼ੀ ਸਿਵਲ ਸੇਵਾਵਾਂ ਕੋਚਿੰਗ ਸੰਸਥਾਨ ਹੈ, ਜਿਸ ’ਚ ਏਕੀਕ੍ਰਿਤ ਬੋਰਡਿੰਗ ਤੇ ਰਿਹਾਇਸ਼ ਸਹੂਲਤਾਂ ਹਨ, ਜੋ ਉਮੀਦਵਾਰਾਂ ਨੂੰ ਇਕ ਸੰਪੂਰਨ, ਅਕਾਦਮਿਕ ਤੇ ਅਨੁਸ਼ਾਸਿਤ ਵਾਤਾਵਰਣ ਪ੍ਰਦਾਨ ਕਰਦੀਆਂ ਹਨ। ਅਕੈਡਮੀ ’ਚ ਦਾਖਲਾ ਪ੍ਰਕਿਰਿਆ ਆਪਣੇ ਅੰਤਿਮ ਪੜਾਅ ’ਚ ਹੈ। ਜਿਨ੍ਹਾਂ ਉਮੀਦਵਾਰਾਂ ਨੇ ਅਜੇ ਤੱਕ ਦਾਖਲਾ ਨਹੀਂ ਲਿਆ ਹੈ, ਉਨ੍ਹਾਂ ਲਈ 31 ਜੁਲਾਈ, 2026 ਆਖਰੀ ਮੌਕਾ ਹੋਵੇਗਾ। ਪਤੰਜਲੀ ਦੇ ਅਨੁਸਾਰ, ਜਿਹੜੇ ਉਮੀਦਵਾਰ 30 ਜੁਲਾਈ ਤੱਕ ਆਲਾਈਨ ਰਜਿਸਟਰ ਕਰਦੇ ਹਨ, ਉਨ੍ਹਾਂ ਨੂੰ ਮੌਕੇ ’ਤੇ ਦਾਖਲਾ ਪ੍ਰਕਿਰਿਆ ਲਈ 31 ਜੁਲਾਈ ਨੂੰ ਸਵੇਰੇ 9 ਵਜੇ ਤੱਕ ਪਤੰਜਲੀ ਯੂਨੀਵਰਸਿਟੀ ਕੈਂਪਸ ਵਿੱਚ ਹਾਜ਼ਰ ਹੋਣਾ ਪਵੇਗਾ। ਉਨ੍ਹਾਂ ਦੇ ਫਿਰ ਇੰਟਰਵਿਊ ਲਏ ਜਾਣਗੇ ਤੇ ਚੁਣੇ ਗਏ ਉਮੀਦਵਾਰਾਂ ਨੂੰ ਤੁਰੰਤ ਕਲਾਸਾਂ ’ਚ ਸ਼ਾਮਲ ਹੋਣਾ ਪਵੇਗਾ, ਕਿਉਂਕਿ ਪਹਿਲੇ ਬੈਚ ਲਈ ਅਕਾਦਮਿਕ ਸੈਸ਼ਨ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ।

ਪਿਛਲੀ ਖ਼ਬਰ ਫਾਰਮੇਸੀ ਅਫ਼ਸਰ ਭਰਤੀ ਪ੍ਰੀਖਿਆ ਪੇਪਰ ਲੀਕ ਮਾਮਲੇ ’ਚ ਪੰਜਾਬ ਭਾਜਪਾ ਵਲੋਂ ਸਿਹਤ ਮੰਤਰੀ ਦੇ ਅਸਤੀਫ਼ੇ ਦੀ ਮੰਗ ਅਗਲੀ ਖ਼ਬਰ ਅੰਮ੍ਰਿਤਸਰ-ਅਜਮੇਰ ਐਕਸਪ੍ਰੈੱਸ 19612/19614 ’ਚ 2 ਅਗਸਤ ਤੋਂ 1 ਸਤੰਬਰ ਤੱਕ ਵਾਧੂ ਸਲੀਪਰ ਕੋਚ ਲੱਗੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।