12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਖ਼ੈਬਰ ਪਖਤੂਨਖਵਾ ਪੁਲਿਸ ਵਲੋਂ 6 ਮਹੀਨਿਆਂ ’ਚ 182 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ

ਅਜੀਤ ਡੈਸਕ 08-07-2026

ਅੰਮ੍ਰਿਤਸਰ, 7 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੀ ਪੁਲਿਸ ਨੇ 2026 ਦੇ ਪਹਿਲੇ ਛੇ ਮਹੀਨਿਆਂ ਲਈ ਆਪਣੀ ਸੰਚਾਲਨ ਪ੍ਰਦਰਸ਼ਨ ਰਿਪੋਰਟ ਤਿਆਰ ਕੀਤੀ ਹੈ। ਕੇਂਦਰੀ ਪੁਲਿਸ ਦਫ਼ਤਰ (ਸੀ. ਪੀ. ਓ.) ਅਨੁਸਾਰ ਅੱਤਵਾਦ ਵਿਰੋਧੀ ਵਿਭਾਗ (ਸੀ. ਟੀ. ਡੀ.) ਨੇ ਸਾਲ ਦੇ ਪਹਿਲੇ ਅੱਧ ਦੌਰਾਨ ਅੱਤਵਾਦੀਆਂ ਵਿਰੁੱਧ 2,004 ਖ਼ੁਫ਼ੀਆ ਆਧਾਰਿਤ ਆਪ੍ਰੇਸ਼ਨ ਕੀਤੇ, ਜਿਸ ਦੇ ਨਤੀਜੇ ਵਜੋਂ 14 ਕਮਾਂਡਰਾਂ ਸਮੇਤ 504 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਸੂਬੇ ਭਰ ‘ਚ ਕੀਤੇ ਗਏ ਵੱਖ-ਵੱਖ ਆਪ੍ਰੇਸ਼ਨਾਂ ਦੌਰਾਨ 182 ਅੱਤਵਾਦੀ ਅਤੇ ਲੋੜੀਂਦੇ ਸ਼ੱਕੀ ਮਾਰੇ ਗਏ।ਸੀ. ਪੀ. ਓ. ਨੇ ਅੱਗੇ ਖ਼ੁਲਾਸਾ ਕੀਤਾ ਕਿ ਇਸ ਸਮੇਂ ਦੌਰਾਨ ਪੁਲਿਸ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੱਤਵਾਦੀਆਂ ਵਲੋਂ 294 ਹਮਲੇ ਕੀਤੇ ਗਏ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਨੇ ਉੱਨਤ ਐਂਟੀ-ਡਰੋਨ ਤਕਨਾਲੋਜੀ ਦੀ ਵਰਤੋਂ ਕਰਕੇ 341 ਡਰੋਨ ਹਮਲਿਆਂ ਨੂੰ ਵੀ ਨਾਕਾਮ ਕੀਤਾ। ਦੱਸਿਆ ਜਾ ਰਿਹਾ ਹੈ ਕਿ ਨੈਸ਼ਨਲ ਐਕਸ਼ਨ ਪਲਾਨ ਦੇ ਤਹਿਤ ਪੁਲਿਸ ਨੇ 2, 742 ਤੋਂ ਵੱਧ ਸਰਚ-ਐਂਡ-ਸਟ੍ਰਾਈਕ ਆਪ੍ਰੇਸ਼ਨ ਕੀਤੇ, ਜਿਸ ਦੌਰਾਨ 10,540 ਸ਼ੱਕੀ ਵਿਅਕਤੀਆਂ ਨੂੰ ਜਾਂਚ ਲਈ ਹਿਰਾਸਤ ‘ਚ ਲਿਆ ਗਿਆ।

ਪਿਛਲੀ ਖ਼ਬਰ ਫਿਲਮ ‘ਸਤਲੁਜ’ ’ਤੇ ਪਾਬੰਦੀ ਸੰਬੰਧੀ ਡਾ. ਰਾਜੂ ਨੇ ਰਾਜਪਾਲ ਨੂੰ ਲਿਖਿਆ ਪੱਤਰ ਅਗਲੀ ਖ਼ਬਰ ਸੜਕ ਹਾਦਸੇ ’ਚ ਪਤੀ-ਪਤਨੀ ਸਮੇਤ 3 ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।