12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਫਿਲਮ ‘ਸਤਲੁਜ’ ’ਤੇ ਪਾਬੰਦੀ ਸੰਬੰਧੀ ਡਾ. ਰਾਜੂ ਨੇ ਰਾਜਪਾਲ ਨੂੰ ਲਿਖਿਆ ਪੱਤਰ

ਅਜੀਤ ਡੈਸਕ 08-07-2026

ਅੰਮ੍ਰਿਤਸਰ, 7 ਜੁਲਾਈ (ਹਰਮਿੰਦਰ ਸਿੰਘ)-ਪੰਜਾਬ ਭਾਜਪਾ ਦੇ ਜਨਰਲ ਸਕੱਤਰ ਤੇ ਸਾਬਕਾ ਆਈ. ਏ.ਐੱਸ. ਅਧਿਕਾਰੀ ਜਗਮੋਹਨ ਸਿੰਘ ਰਾਜੂ ਨੇ ਪੰਜਾਬ ਦੇ ਰਾਜਪਾਲ ਨੂੰ ਇਕ ਪੱਤਰ ਲਿਖ ਕੇ ‘ਪੰਜਾਬ ਸੱਚ ਨਿਆਂ ਅਤੇ ਮੇਲ ਮਿਲਾਪ ਕਮਿਸ਼ਨ’ ਦੀ ਸਥਾਪਨਾ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਤਲੁਜ ਫਿਲਮ ਦੇ ਰਿਲੀਜ਼ ਅਤੇ ਉਸ ਤੋਂ ਬਾਅਦ ਅਚਾਨਕ ਵਾਪਸੀ ਨੇ ਇਕ ਵਾਰ ਫਿਰ ਇਹ ਸਵਾਲ ਖੜ੍ਹਾ ਕੀਤਾ ਹੈ ਕਿ ਕੀ 1980 ਤੋਂ 2000 ਤੱਕ ਪੰਜਾਬ ‘ਚ ਅੱਤਵਾਦ ਅਤੇ ਹਿੰਸਾ ਦੇ ਦੌਰ ਬਾਰੇ ਕੀ ਪੂਰਾ ਸੱਚ ਕਦੇ ਭਰੋਸੇਯੋਗ ਢੰਗ ਨਾਲ ਸਥਾਪਤ ਕੀਤਾ ਹੈ? ਉਨ੍ਹਾਂ ਕਿਹਾ ਕਿ ਇਹ ਦੌਰ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਦੁਖਦਾਈ ਅਧਿਆਇ ਸੀ। ਹਜ਼ਾਰਾ ਪਰਿਵਾਰਾਂ ਨੇ ਆਪਣੇ ਪਿਆਰੇ ਗੁਆਏ, ਪਰ ਅੱਜ ਵੀ ਉਸ ਦੌਰ ਬਾਰੇ ਕੋਈ ਸਾਂਝੀ ਸੱਚਾਈ ਨਹੀ, ਸਗੋਂ ਵੱਖ ਵੱਖ ਬਿਰਤਾਂਤ ਮੌਜੂਦ ਹਨ। ਡਾ: ਰਾਜੂ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਸੱਚ ਇਕ ਭਰੋਸੇਯੋਗ ਸੁਤੰਤਰ ਅਤੇ ਨਿਰਪੱਖ ਪ੍ਰਕਿਰਿਆ ਰਾਹੀਂ ਸਾਹਮਣੇ ਨਹੀ ਆਉਂਦਾ ਉਦੋਂ ਤੱਕ ਨਾ ਜ਼ਖ਼ਮ ਭਰਨਗੇ, ਨਾ ਪੂਰਾ ਨਿਆ ਮਿਲੇਗਾ ਅਤੇ ਨਾ ਹੀ ਸੱਚੇ ਅਰਥਾਂ ‘ਚ ਮੇਲ ਮਿਲਾਪ ਹੋਵੇਗਾ।

ਪਿਛਲੀ ਖ਼ਬਰ ਸਰਕਾਰ ਵਲੋਂ ਹਟਾਉਣ ਦੇ ਬਾਵਜੂਦ ਸੋਸ਼ਲ ਮੀਡੀਆ ’ਤੇ ਫਿਲਮ ‘ਸਤਲੁਜ’ ਦੀ ਵਗ ਰਹੀ ਹਨ੍ਹੇਰੀ ਅਗਲੀ ਖ਼ਬਰ ਖ਼ੈਬਰ ਪਖਤੂਨਖਵਾ ਪੁਲਿਸ ਵਲੋਂ 6 ਮਹੀਨਿਆਂ ’ਚ 182 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।