25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਡਾ. ਅਮੀਨ ਗਰੇਵਾਲ ਨੂੰ ਸੰਤ ਢੱਡਰੀਆਂ ਵਾਲਿਆਂ ਨੇ ਕੀਤਾ ਸਨਮਾਨਿਤ

ਬੀਜਾ, 25 ਨਵੰਬਰ (ਕਸ਼ਮੀਰਾ ਸਿੰਘ ਬਗਲੀ)-ਇਲਾਕੇ ਦੀ ਨਾਮਵਰ ਸਿਹਤ ਸੰਸਥਾ ਕੁਲਾਰ ਹਸਪਤਾਲ, ਬੀਜਾ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਉੱਘੇ ਸਿੱਖ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਹਸਪਤਾਲ ਦੇ ਬੇਔਲਾਦ ਜੋੜਿਆਂ ਦੇ ਇਲਾਜ ਆਈ ਵੀ ਐਫ. , ਟੈਸਟ ਟਿਊਬ ਬੇਬੀ ਵਿਭਾਗ ਦੇ ਮੁਖੀ ਅਮਰੀਕਾ ਤੋਂ ਸਿੱਖਿਅਤ ਡਾ.

ਕੁਲਾਰ ਹਸਪਤਾਲ, ਬੀਜਾ ਵਿਖੇ ਡਾ. ਅਮੀਨ ਗਰੇਵਾਲ ਨੂੰ ਸਨਮਾਨਿਤ ਕਰਦੇ ਹੋਏ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ। ਤਸਵੀਰ: ਕਸ਼ਮੀਰਾ ਸਿੰਘ ਬਗਲੀ 26-11-2026
ਬੀਜਾ, 25 ਨਵੰਬਰ (ਕਸ਼ਮੀਰਾ ਸਿੰਘ ਬਗਲੀ)-ਇਲਾਕੇ ਦੀ ਨਾਮਵਰ ਸਿਹਤ ਸੰਸਥਾ ਕੁਲਾਰ ਹਸਪਤਾਲ, ਬੀਜਾ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਉੱਘੇ ਸਿੱਖ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਹਸਪਤਾਲ ਦੇ ਬੇਔਲਾਦ ਜੋੜਿਆਂ ਦੇ ਇਲਾਜ ਆਈ ਵੀ ਐਫ., ਟੈਸਟ ਟਿਊਬ ਬੇਬੀ ਵਿਭਾਗ ਦੇ ਮੁਖੀ ਅਮਰੀਕਾ ਤੋਂ ਸਿੱਖਿਅਤ ਡਾ. ਅਮੀਨ ਗਰੇਵਾਲ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਮੈਡੀਕਲ ਸੇਵਾਵਾਂ ਬਦਲੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ। ਡਾ. ਅਮੀਨ ਗਰੇਵਾਲ ਅਤੇ ਕੁਲਾਰ ਹਸਪਤਾਲ ਦੀ ਸਮੁੱਚੀ ਟੀਮ ਵਲੋਂ ਆਧੁਨਿਕ ਤਕਨੀਕਾਂ ਰਾਹੀਂ ਨਿਰਾਸ਼ ਹੋ ਚੁੱਕੇ ਬੇਔਲਾਦ ਜੋੜਿਆਂ ਦੀ ਝੋਲੀ ਖੁਸ਼ੀਆਂ ਨਾਲ ਭਰਨ ਦਾ ਜੋ ਉਪਰਾਲਾ ਕੀਤਾ ਜਾ ਰਿਹਾ ਹੈ, ਉਹ ਬੇਹੱਦ ਸ਼ਲਾਘਾਯੋਗ ਹੈ। ਹਸਪਤਾਲ ਦੇ ਮੁਖੀ ਡਾ. ਕੁਲਦੀਪਕ ਸਿੰਘ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਹਸਪਤਾਲ ’ਚ ਪੁੱਜਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਸਾਡਾ ਮੁੱਖ ਮਕਸਦ ਲੋਕਾਂ ਨੂੰ ਬਿਹਤਰ ਅਤੇ ਕਿ ਫ਼ਾਇਤੀ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ। ਸਨਮਾਨ ਹਾਸਲ ਕਰਨ ਉਪਰੰਤ ਡਾ. ਅਮੀਨ ਗਰੇਵਾਲ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੈਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਅਤੇ ਹਸਪਤਾਲ ਦੇ ਮੁਖੀ ਤੇ ਮੇਰੇ ਮਾਮਾ ਡਾ. ਕੁਲਦੀਪਕ ਸਿੰਘ ਦਾ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਮਾਣ ਦੇ ਯੋਗ ਸਮਝਿਆ। ਮੇਰੀ ਹਮੇਸ਼ਾ ਇਹੀ ਕੋਸ਼ਿਸ਼ ਰਹਿ ਗਈ ਕਿ ਈਮਾਨਦਾਰੀ ਅਤੇ ਆਧੁਨਿਕ ਮੈਡੀਕਲ ਵਿਗਿਆਨ ਦੀ ਮਦਦ ਨਾਲ ਹਰ ਬੇਔਲਾਦ ਜੋੜੇ ਦੇ ਘਰ ਖੁਸ਼ੀਆਂ ਲਿਆਂਦੀਆਂ ਜਾ ਸਕਣ। ਇਸ ਮੌਕੇ ਡਾ. ਕੁਲਦੀਪਕ ਸਿੰਘ. ਕੁਲਾਰ, ਪ੍ਰੋ. ਗੁਰਬਖ਼ਸ਼ ਸਿੰਘ ਬੀਜਾ, ਹਰਦੀਪ ਸਿੰਘ ਗਰੇਵਾਲ ਸੇਵਾ ਮੁਕਤ ਪੀ.ਪੀ. ਐਸ. ਸੀ., ਡਾ. ਨਵੀਨ ਮਨਚੰਦਾ, ਡਾਕਟਰ ਦੀਪਕ ਮਹਿਤਾ ਤੇ ਸਮੂਹ ਸਟਾਫ ਹਾਜ਼ਰ ਸੀ।
ਪਿਛਲੀ ਖ਼ਬਰ ਗੰਨੇ ਦੇ ਭਾਅ ’ਚ 15 ਰੁਪਏ ਦਾ ਮਾਮੂਲੀ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ-ਚੌਹਾਨ, ਮੱਲ੍ਹੀਨੰਗਲ ਅਗਲੀ ਖ਼ਬਰ ਹਲਕਾ ਫਤਹਿਗੜ੍ਹ ਚੂੜੀਆਂ ’ਚ ਲੋਧੀਨੰਗਲ ਨੇ ਠੋਕਿਆ ਦਾਅਵਾ ਕਿਹਾ, ਅਕਾਲੀ ਦਲ ਦੀ ਹੈ ਸੀਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।