12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਮੋਦੀ ਨੇ ਚਿੱਠੀ ਲਿਖ ਕੇ ਅਮਰਨਾਥ ਯਾਤਰਾ ’ਤੇ ਜਾ ਰਹੇ ਸ਼ਰਧਾਲੂਆਂ ਨੂੰ 5 ਸੰਕਲਪ ਅਪਣਾਉਣ ਦੀ ਕੀਤੀ ਅਪੀਲ

ਅਜੀਤ ਡੈਸਕ 04-07-2026
ਨਵੀਂ ਦਿੱਲੀ, 3 ਜੁਲਾਈ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰਨਾਥ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਖੁੱਲ੍ਹੀ ਚਿੱਠੀ ਲਿਖ ਕੇ ਉਨ੍ਹਾਂ ਨੂੰ ਪੰਜ ਸੰਕਲਪ ਅਪਨਾਉਣ ਦੀ ਅਪੀਲ ਕੀਤੀ, ਜਿਸ ’ਚ ਸਵੱਛਤਾ, ਆਵਾਜਾਈ ਦੇ ਨੇਮਾਂ ਦੀ ਪਾਲਣਾ, ਸਥਾਨਕ ਉਤਪਾਦਾਂ ਨੂੰ ਖਰੀਦਣ, ‘ਇਕ ਪੇੜ ਮਾਂ ਦੇ ਨਾਂਅ’ ਮੁਹਿੰਮ ਨੂੰ ਅੱਗੇ ਵਧਾਉਣ ਅਤੇ ‘ਰਾਸ਼ਟਰ ਪ੍ਰਥਮ’ ਦੀ ਭਾਵਨਾ ਨੂੰ ਅਪਨਾਉਣ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਚਿੱਠੀ ’ਚ ਅਮਰਨਾਥ ਯਾਤਰਾ ’ਤੇ ਜਾ ਰਹੇ ਸ਼ਰਧਾਲੂਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਇਸ ਯਾਤਰਾ ਦੀ ਭਾਵਨਾ ਅਤੇ ਲੋਕਾਂ ਦੀ ਸ਼ਰਧਾ ਨੂੰ ਨਮਨ ਕੀਤਾ। ਨਾਲ ਹੀ ਉਨ੍ਹਾਂ ਇਸ ਸਾਲ ਅਮਰਨਾਥ ਯਾਤਰਾ ’ਤੇ ਜਾ ਰਹੇ ਸ਼ਰਧਾਲੂਆਂ ਨੂੰ ਕੁਝ ਸੰਕਲਪ ਲੈਣ ਨੂੰ ਕਿਹਾ। ਉਨ੍ਹਾਂ ਕਿਹਾ ਕਿ ਅਮਰਨਾਥ ਯਾਤਰਾ ਦੌਰਾਨ ਸਵੱਛਤਾ ਦੇ ਨੇਮਾਂ ਦੀ ਪਾਲਣਾ ਕੀਤੀ ਜਾਵੇ। ਪ੍ਰਸ਼ਾਸਨ ਦੇ ਸਾਰੇ ਆਦੇਸ਼ਾਂ, ਆਵਾਜਾਈ ਦੇ ਨੇਮਾਂ ਅਤੇ ਸੁਰੱਖਿਆ ਸੰਬੰਧੀ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ ਅਤੇ ਯਾਤਰਾ ਦੌਰਾਨ ਬਾਰਿਸ਼ ਕਾਰਨ ਫਿਸਲਣ ਅਤੇ ਠੰਢ ਦਾ ਵਿਸ਼ੇਸ਼ ਧਿਆਨ ਰੱਖਿਆ ਜਾਏ। ‘ਵੋਕਲ ਫਾਰ ਲੋਕਲ’ ਦੀ ਭਾਵਨਾ ਨਾਲ ਯਾਤਰਾ ਦੇ ਖ਼ਰਚ ਦੀ ਘੱਟੋ-ਘੱਟ 10 ਫ਼ੀਸਦੀ ਸਥਾਨਕ ਉਤਪਾਦਨ ਦੀ ਖਰੀਦ ਲਈ ਵਰਤੋਂ ਕੀਤੀ ਜਾਵੇ। ਰੱਖੜੀ ’ਤੇ ਭੈਣ ਭਰਾ ਨੂੰ ਇਕ ਬੂਟਾ ਭੇਟ ਕਰਕੇ ‘ਇਕ ਪੇੜ ਮਾਂ ਦੇ ਨਾਂਅ’ ਮੁਹਿੰਮ ਨੂੰ ਅੱਗੇ ਵਧਾਓ ਅਤੇ ‘ਰਾਸ਼ਟਰ ਪ੍ਰਥਮ’ ਦੀ ਭਾਵਨਾ ਨਾਲ ਪੂਰਾ ਸਾਲ ਆਪਣੇ ਫਰਜ਼ਾਂ ਦਾ ਇਮਾਨਦਾਰੀ ਨਾਲ ਪਾਲਣ ਕਰਕੇ ਵਿਕਸਿਤ ਭਾਰਤ ਦੇ ਨਿਰਮਾਣ ’ਚ ਆਪਣਾ ਯੋਗਦਾਨ ਦਿਓ।
ਪਿਛਲੀ ਖ਼ਬਰ ਅਯੁੱਧਿਆ ਮਾਮਲਾ : ਊਧਵ ਵਲੋਂ ਕੱਲ੍ਹ ਤੋਂ ‘ਰਾਮ ਰੱਖਿਆ’ ਅੰਦੋਲਨ ਦਾ ਐਲਾਨ ਅਗਲੀ ਖ਼ਬਰ ਦਿੱਲੀ ਭਾਜਪਾ ਪ੍ਰਧਾਨ ਹਰਸ਼ ਮਲਹੋਤਰਾ ਵਲੋਂ ਪਾਕਿਸਤਾਨ ਵਿਖੇ ਗੁਰਦੁਆਰਾ ਤੋੜੇ ਜਾਣ ਦੀ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।