06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਸੰਗਰੂਰ ’ਚ ਮਿਲੀ 21 ਸਾਲਾ ਲੜਕੀ ਦੀ ਖੂਨ ਨਾਲ ਲਥਪਥ ਲਾਸ਼

ਅਜੀਤ ਡੈਸਕ 19-06-2026

ਸੰਗਰੂਰ, 18 ਜੂਨ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) � ਸੰਗਰੂਰ-ਧੂਰੀ ਰੋਡ ਸਥਿਤ ਪੂਨੀਆ ਟਾਵਰ ਲਾਗਲੇ ਪੁੱਲ ਕੋਲ ਅੱਜ ਤੜਕਸਾਰ ਇੱਕ ਲੜਕੀ ਦੀ ਖੂਨ ਨਾਲ ਲੱਥ-ਪੱਥ ਲਾਸ਼ ਭੇਦਭਰੇ ਹਾਲਾਤਾਂ ਵਿਚ ਮਿਲੀ । ਡੀ.ਐਸ.ਪੀ. ਸੰਗਰੂਰ ਦਲਬੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਸਮੇਤ ਫੋਰੈਸਿਕ ਟੀਮ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਆਰੰਭ ਦਿੱਤੀ। ਉਨ੍ਹਾਂ ਥਾਣਾ ਸਿਟੀ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲਿਸ ਨੂੰ ਅੱਜ ਚੜ੍ਹਦੀ ਸਵੇਰ ਲੜਕੀ ਦੀ ਲਾਸ਼ ਸੰਬੰਧੀ ਸੂਚਨਾ ਮਿਲੀ ਸੀ। ਮ੍ਰਿਤਕ ਲੜਕੀ ਦੀ ਭੈਣ ਦੀਪਿਕਾ ਆਪਣੇ ਪਤੀ ਉਮੇਸ਼ ਚੰਦ ਵਾਸੀ ਹਾਲਆਬਾਦ ਦਸਮੇਸ਼ ਨਗਰ ਧੂਰੀ ਸਮੇਤ ਮੌਕੇ ‘ਤੇ ਪਹੁੰਚੀ ਜਿਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਛੋਟੀ ਭੈਣ ਰਜਨੀ ਉਮਰ ਕਰੀਬ 21 ਸਾਲ ਜੋ ਸੰਗਰੂਰ ਸ਼ਹਿਰ ਵਿਚਲੀ ਮੈਕਸ ਆਟੋਜ਼ ਵਿਖੇ ਪ੍ਰਾਈਵੇਟ ਤੌਰ ‘ਤੇ ਨੌਕਰੀ ਕਰਦੀ ਸੀ ਅਤੇ ਜੀ.ਐਨ.ਐਸ. ਦੀ ਪੜ੍ਹਾਈ ਵੀ ਕਰ ਰਹੀ ਸੀ। ਬੀਤੇ ਕੱਲ੍ਹ ਰਜਨੀ ਨੌਕਰੀ ਦੇ ਸਬੰਧ ਵਿਚ ਇੰਟਰਵਿਊ ਦੇਣ ਲਈ ਆਈ ਸੀ ਪਰ ਵਾਪਸ ਘਰ ਨਹੀਂ ਪਰਤੀ। ਦੀਪਿਕਾ ਨੇ ਕਿਹਾ ਕਿ ਉਸ ਨੂੰ ਯਕੀਨ ਹੈ ਕਿ ਉਸ ਦੀ ਭੈਣ ਰਜਨੀ ਨੇ ਪੜ੍ਹਾਈ ਵਿਚ ਮੰਨ ਨਾ ਲੱਗਣ ਕਾਰਨ ਪ੍ਰੇਸ਼ਾਨ ਹੋ ਕੇ ਉਵਰਬ੍ਰਿਜ ਤੋਂ ਛਾਲ ਮਾਰਦਿਆਂ ਆਤਮ ਹੱਤਿਆ ਕਰ ਲਈ ਹੈ। ਇਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੈ ਨਾ ਹੀ ਉਨ੍ਹਾਂ ਨੇ ਕਿਸੇ ਖਿਲਾਫ ਕੋਈ ਕਾਰਵਾਈ ਨਹੀਂ ਕਰਵਾਈ। ਡੀ.ਐਸ.ਪੀ. ਦਲਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੰਗਰੂਰ ਦੀ ਮੋਰਚਰੀ ਵਿੱਚ ਰਖਵਾ ਕੇ ਮਾਮਲੇ ਵਿੱਚ ਖੁਦਕੁਸ਼ੀ ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।

ਪਿਛਲੀ ਖ਼ਬਰ ਅਗਨੀਵੀਰ ਜਸ਼ਨਪ੍ਰੀਤ ਸਿੰਘ ਦੀ ਸਿਖਲਾਈ ਦੌਰਾਨ ਮੌਤ ਅਗਲੀ ਖ਼ਬਰ ਗੁਰਦੁਆਰਾ ਅਰਬਨ ਅਸਟੇਟ ਵਿਖੇ ਸ਼ਹੀਦੀ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।