01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਮਜੀਠੀਆ ਨੂੰ ਮਿਲੀ ਵੱਡੀ ਰਾਹਤ-ਅੰਮਿ੍ਤਸਰ ਦੀ ਅਦਾਲਤ ਵਲੋਂ ਅਗਾਊਾ ਜ਼ਮਾਨਤ ਅਰਜ਼ੀ ਮਨਜ਼ੂਰ

ਅਜੀਤ ਡੈਸਕ 16-06-2026

ਅੰਮਿ੍ਤਸਰ, 15 ਜੂਨ (ਰੇਸ਼ਮ ਸਿੰਘ)-ਮਜੀਠਾ ਥਾਣਾ 'ਚ ਦਰਜ ਮਾਮਲੇ 'ਚ ਗਿ੍ਫਤਾਰੀ ਤੋੋਂ ਬਚਾਅ ਲਈ ਅੱਜ ਸੀਨੀ: ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਲਾਈ ਅਗਾਊਾ ਜ਼ਮਾਨਤੀ ਅਰਜ਼ੀ ਇਥੇ ਅੰਮਿ੍ਤਸਰ ਦੀ ਅਦਾਲਤ ਵਲੋਂ ਮਨਜ਼ੂਰ ਕਰ ਲਈ ਗਈ ਹੈ | ਇਸ ਤੋਂ ਪਹਿਲਾਂ ਬੀਤੇ ਦਿਨ ਇਸ ਅਰਜ਼ੀ ਦਾ ਸਰਕਾਰੀ ਧਿਰ ਵਜੋਂ ਜ਼ੋਰਦਾਰ ਵਿਰੋਧ ਵੀ ਕੀਤਾ ਗਿਆ ਸੀ ਪਰ ਅਦਾਲਤ ਵਲੋਂ ਦੋਹਾਂ ਧਿਰਾਂ (ਸਰਕਾਰੀ ਤੇ ਬਚਾਅ ਪੱਖ) ਦੀਆਂ ਦਲੀਲਾਂ ਸੁਣਨ ਉਪਰੰਤ ਇਸ 'ਤੇ ਫੈਸਲਾ ਰਾਖਵਾਂ ਰੱਖ ਲਿਆ ਗਿਆ ਸੀ | ਅੱਜ ਇਥੇ ਵਧੀਕ ਜ਼ਿਲ੍ਹਾ ਸ਼ੈਸ਼ਨ ਜੱਜ ਮਾਣਯੋਗ ਮੋਨਿਕਾ ਸ਼ਰਮਾ ਨੇ ਫੈਸਲਾ ਦਿੰਦਿਆਂ ਉਨ੍ਹਾਂ ਨੂੰ ਜ਼ਮਾਨਤ ਪ੍ਰਦਾਨ ਕਰਦਿਆਂ ਮਜੀਠੀਆ ਨੂੰ ਪੁਲਿਸ ਤਫਤੀਸ਼ 'ਚ ਸ਼ਾਮਿਲ ਹੋਣ ਲਈ ਕਿਹਾ ਗਿਆ ਹੈ | ਅਦਾਲਤ 'ਚ ਪੇਸ਼ ਹੋਏ ਵਕੀਲ ਅਮਨਬੀਰ ਸਿੰਘ ਸਿਆਲੀ ਨੇ ਦੱਸਿਆ ਕਿ ਇਹ ਮਾਮਲਾ ਬੀਤੇ 31 ਮਈ ਦਾ ਹੈ, ਜੋ ਕਿ ਥਾਣਾ ਮਜੀਠਾ ਦੀ ਪੁਲਿਸ ਵਲੋਂ ਬਿਕਰਮ ਸਿੰਘ ਮਜੀਠੀਆ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਾਦੇਹ, ਜੋਧ ਸਿੰਘ ਸਮਰਾ ਤੇ 50 ਹੋਰ ਅਣਪਛਾਤੇ ਅਕਾਲੀ ਆਗੂਆਂ ਤੇ ਵਰਕਰਾਂ ਖਿਲਾਫ ਦਰਜ ਕੀਤਾ ਗਿਆ ਸੀ | ਚੋਣਾਂ ਉਪਰੰਤ ਅਕਾਲੀ ਦਲ ਦੇ ਆਗੂ ਜੋਬਨਪ੍ਰੀਤ ਸਿੰਘ ਦੀ ਪੁਲਿਸ ਹਿਰਾਸਤ ਦਾ ਵਿਰੋਧ ਕਰਨ 'ਤੇ ਪੁਲਿਸ ਨੇ ਦੋਸ਼ ਲਾਇਆ ਕਿ ਅਕਾਲੀ ਆਗੂਆਂ ਵਲੋਂ ਜਬਰਨ ਥਾਣੇ 'ਚ ਦਾਖਲ ਹੋ ਕੇ ਜੋਬਨਪ੍ਰੀਤ ਸਿੰਘ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਇਸ 'ਚ ਪੁਲਿਸ ਦੀ ਡਿਊਟੀ 'ਚ ਵਿਘਨ ਪਾਇਆ ਗਿਆ ਸੀ ਜਦੋਂ ਕਿ ਇਹ ਸਾਰੇ ਦੋਸ਼ ਝੂਠੇ ਤੇ ਬੇਬੁਨਿਆਦ ਸਨ | ਉਕਤ ਪਰਚਾ ਦਰਜ ਕੀਤੇ ਜਾਣ ਉਪਰੰਤ ਸ. ਮਜੀਠੀਆ ਰੂਪੋਸ਼ ਹੋ ਗਏ ਸਨ ਜਿਨ੍ਹਾਂ ਇਥੇ ਆਪਣੇ ਵਕੀਲਾਂ ਰਾਹੀਂ ਜ਼ਿਲ੍ਹਾ ਸ਼ੈਸ਼ਨ ਜੱਜ ਦੀ ਅਦਾਲਤ 'ਚ ਖੁਦ ਨੂੰ ਬੇਕਸੂਰ ਦੱਸਦਿਆਂ ਆਪਣੀ ਅਗਾਊਾ ਜ਼ਮਾਨਤੀ ਅਰਜੀ ਲਾਈ ਸੀ |

ਪਿਛਲੀ ਖ਼ਬਰ ਦੇਸ਼ ਦੀਆਂ ਨਦੀਆਂ ਬਣੀਆਂ ਜ਼ਹਿਰ : 601 ਵੱਡੀਆਂ ਸਨਅਤਾਂ ਕਰ ਰਹੀਆਂ ਨੇ ਨਿਯਮਾਂ ਦੀ ਉਲੰਘਣਾ, ਬੰਦ ਹੋਈਆਂ ਮਹਿਜ਼ 29 ਅਗਲੀ ਖ਼ਬਰ ਈਰਾਨ-ਅਮਰੀਕਾ ਸਮਝੌਤੇ ਦੀ ਆਸ ਨਾਲ ਬਾਜ਼ਾਰਾਂ ਵਿਚ ਰੌਣਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।