04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਹਰਿਆਣਾ ਦੇ ਸਾਰੇ ਮੰਤਰੀਆਂ - ਵਿਧਾਇਕਾਂ ਨਾਲ ਪ੍ਰਧਾਨ ਮੰਤਰੀ ਦੀ ਮੁਲਾਕਾਤ ਪ੍ਰੇਰਨਾਦਾਇਕ - ਨਾਇਬ ਸਿੰਘ ਸੈਣੀ

ਚੰਡੀਗੜ੍ਹ, 3 ਅਕਤੂਬਰ (ਰਾਮ ਸਿੰਘ ਬਰਾੜ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੂਬੇ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਮੁਲਾਕਾਤ ਇਤਿਹਾਸਕ ਤੇ ਪ੍ਰੇਰਨਾਦਾਇਕ ਰਹੀ । ਪ੍ਰਧਾਨ ਮੰਤਰੀ ਨੇ ਹਰਿਆਣਾ ਦੇ ਵਿਕਾਸ, ਜਨ ਸੇਵਾ ਤੇ ਸੰਗਠਨ ਨੂੰ ਲੈ ਕੇ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਦਿੱਤੇ ਹਨ।

ਅਜੀਤ ਡੈਸਕ 04-10-2026
ਚੰਡੀਗੜ੍ਹ, 3 ਅਕਤੂਬਰ (ਰਾਮ ਸਿੰਘ ਬਰਾੜ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੂਬੇ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਮੁਲਾਕਾਤ ਇਤਿਹਾਸਕ ਤੇ ਪ੍ਰੇਰਨਾਦਾਇਕ ਰਹੀ । ਪ੍ਰਧਾਨ ਮੰਤਰੀ ਨੇ ਹਰਿਆਣਾ ਦੇ ਵਿਕਾਸ, ਜਨ ਸੇਵਾ ਤੇ ਸੰਗਠਨ ਨੂੰ ਲੈ ਕੇ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਦਿੱਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਾਰਗਦਰਸ਼ਨ ਸਾਡਾ ਸੰਕਲਪ ਹੈ, ਜਿਸ ਨੂੰ ਅਸੀਂ ਸਾਰੇ ਧਰਾਤਲ ’ਤੇ ਉਤਾਰਨ ਦਾ ਕੰਮ ਕਰਾਂਗੇ । ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਨਵੀਂ ਦਿੱਲੀ ਦੇ ਹਰਿਆਣਾ ਭਵਨ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਬੋਲ ਰਹੇ ਸਨ । ਇਸ ਦੌਰਾਨ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਸ ਮੁਲਾਕਾਤ ਲਈ ਲੰਮਾ ਸਮਾਂ ਦਿੱਤਾ, ਜਿਸ ਲਈ ਅਸੀਂ ਧੰਨਵਾਦੀ ਹਾਂ। ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਨੂੰ ਵਿਕਸਤ ਭਾਰਤ ਦੇ ਸੰਕਲਪ ਨਾਲ ਹੋਰ ਮਜ਼ਬੂਤੀ ਨਾਲ ਜੋੜਨ ਦਾ ਸਪੱਸ਼ਟ ਮਾਰਗਦਰਸ਼ਨ ਦਿੱਤਾ । ਉਨ੍ਹਾਂ ਕਿਹਾ ਕਿ ਮੋਦੀ ਦਾ ਮਾਰਗਦਰਸ਼ਨ ਹਰਿਆਣਾ ਦਾ ਸੰਕਲਪ ਹੈ। ਅੱਜ ਪ੍ਰਧਾਨ ਮੰਤਰੀ ਤੋਂ ਜੋ ਦਿਸ਼ਾ ਮਿਲੀ ਹੈ, ਉਸ ਨੂੰ ਕੇਵਲ ਬੈਠਕ ਤੱਕ ਸੀਮਤ ਨਹੀਂ ਰੱਖਿਆ ਜਾਵੇਗਾ, ਹੁਣ ਹਰ ਮੰਤਰੀ ਆਪਣੇ ਵਿਭਾਗ ਵਿਚ, ਹਰ ਵਿਧਾਇਕ ਆਪਣੇ ਵਿਧਾਨ ਸਭਾ ਖੇਤਰ ਵਿਚ ਤੇ ਹਰ ਵਰਕਰ ਆਪਣੇ ਪਿੰਡ ਵਿਚ ਇਸ ਸੋਚ ਨੂੰ ਜ਼ਮੀਨ ’ਤੇ ਉਤਾਰਨ ਦਾ ਕੰਮ ਕਰੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਵਿਕਸਤ ਭਾਰਤ ਕੇਵਲ ਸਰਕਾਰਾਂ ਦੇ ਯਤਨਾਂ ਨਾਲ ਨਹੀਂ ਬਣੇਗਾ, ਇਹ ਉਦੋਂ ਬਣੇਗਾ, ਜਦੋਂ ਦੇਸ਼ ਦਾ ਹਰ ਪਿੰਡ, ਹਰ ਕਿਸਾਨ, ਹਰ ਨੌਜਵਾਨ, ਹਰ ਮਹਿਲਾ ਅਤੇ ਹਰ ਪਰਿਵਾਰ ਇਸ ਸੰਕਲਪ ਨਾਲ ਜੁੜੇਗਾ। ਜਦੋਂ ਹਰ ਪਰਿਵਾਰ ਇਸ ਸੰਕਲਪ ਨਾਲ ਜੁੜੇਗਾ, ਉਦੋਂ ਹੀ ਵਿਕਸਤ ਭਾਰਤ ਦੇ ਨਾਲ ਵਿਕਸਤ ਹਰਿਆਣਾ ਵੀ ਬਣੇਗਾ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਵੱਧ ਤੋਂ ਵੱਧ ਜੋੜਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸੇ ਤਹਿਤ ਵਿਧਾਨ ਸਭਾ ਖੇਤਰਾਂ ਵਿਚ ਨਿਯਮਤ ਰੂਪ ਵਿਚ 30 ਤੋਂ 35 ਪਿੰਡਾਂ ਵਿਚ ਬੈਠਕਾਂ ਕੀਤੀਆਂ ਜਾਣਗੀਆਂ। ਪ੍ਰਧਾਨ ਮੰਤਰੀ ਨੇ ਮਾਰਗਦਰਸ਼ਨ ਦਿੱਤਾ ਹੈ ਕਿ 200 ਤੋਂ 300 ਲੋਕਾਂ ਦੀ ਟੋਲੀ ਮਹੀਨੇ ਵਿਚ ਇਕ ਵਾਰ ਪਿੰਡ ਵਿਚ ਜਾਵੇ । ਉੱਥੇ ਸਫ਼ਾਈ ਮੁਹਿੰਮ ਚੱਲੇ ਅਤੇ ਟਿਫ਼ਨ ਬੈਠਕ ਹੋਵੇ। ਪਿੰਡ ਦੇ ਲੋਕਾਂ ਨਾਲ ਬੈਠ ਕੇ ਸੰਵਾਦ ਹੋਵੇ, ਸਥਾਨਕ ਸਮੱਸਿਆਵਾਂ ’ਤੇ ਚਰਚਾ ਹੋਵੇ ਅਤੇ ਉਨ੍ਹਾਂ ਦੇ ਹੱਲ ਦਾ ਰਾਹ ਨਿਕਲੇ। ਮੁੱਖ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਰਿਆਣਾ ਨਾਲ ਉਨ੍ਹਾਂ ਦਾ ਲੰਮੇ ਸਮੇਂ ਤੱਕ ਲਗਾਅ ਰਿਹਾ ਹੈ। ਉਹ ਹਰਿਆਣਾ ਨੂੰ ਪਰਿਵਾਰ ਵਾਂਗ ਮੰਨਦੇ ਹਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਰਾਜਨੀਤੀ ਸੱਤਾ ਨਹੀਂ, ਸੇਵਾ ਦਾ ਮਾਧਿਅਮ ਹੈ। ਪ੍ਰਧਾਨ ਮੰਤਰੀ ਨੇ ਸੇਵਾ ਦੇ ਮਾਧਿਅਮ ਨਾਲ ਰਾਜਨੀਤੀ ਦਾ ਰਾਹ ਦਿਖਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੰਤਰੀ, ਵਿਧਾਇਕ ਤੇ ਸੰਗਠਨ ਦੇ ਵਰਕਰ ਸੇਵਾ ਦੇ ਮਾਧਿਅਮ ਨਾਲ ਜਨਤਾ ਤੇ ਸੰਗਠਨ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੀ ਸੂਬਾ ਪ੍ਰਧਾਨ ਸ਼੍ਰੀਮਤੀ ਅਰਚਨਾ ਗੁਪਤਾ ਵੀ ਮੌਜੂਦ ਰਹੇ।
ਪਿਛਲੀ ਖ਼ਬਰ ਸਿੱਖਿਆ ਮੰਤਰਾਲੇ ਵਲੋਂ ਕਲਾਸੀਕਲ ਭਾਸ਼ਾਵਾਂ ’ਚ ਅਧਿਐਨ ਲਈ ਪੰਜ ਉੱਤਮਤਾ ਕੇਂਦਰ ਸਥਾਪਤ ਕਰਨ ਨੂੰ ਮਨਜ਼ੂਰੀ ਅਗਲੀ ਖ਼ਬਰ ਮੁੰਬਈ ਪ੍ਰਦਰਸ਼ਨ ਤੋਂ ਬਾਅਦ ਪ੍ਰਬੰਧਕਾਂ ਅਤੇ 400-500 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।