19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਰੇਲਵੇ ਨੇ 11 ਕਰੋੜ ਤੋਂ ਵੱਧ ਭੋਜਨ ਦੀਆਂ ਥਾਲੀਆਂ ਦੀ ਬਰਬਾਦੀ ਰੋਕੀ, ਸਾਲਾਨਾ 400 ਕਰੋੜ ਰੁਪਏ ਦੀ ਬੱਚਤ 'ਜ਼ੀਰੋ ਵੇਸਟ' ਟੀਚੇ ਵੱਲ ਵੱਧ ਰਿਹਾ ਭਾਰਤੀ ਰੇਲਵੇ <br/>

ਅਜੀਤ ਡੈਸਕ 13-06-2026
ਮੰਡੀ ਗੋਬਿੰਦਗੜ੍ਹ, 12 ਜੂਨ (ਮੋਹਿਤ ਸਿੰਗਲਾ)-ਭਾਰਤੀ ਰੇਲਵੇ ਨੇ ਭੋਜਨ ਪ੍ਰਬੰਧਨ ਦੇ ਖੇਤਰ 'ਚ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ | ਆਧੁਨਿਕ ਤਕਨਾਲੋਜੀ ਅਤੇ ਡਾਟਾ ਆਧਾਰਿਤ ਯੋਜਨਾਬੰਦੀ ਰਾਹੀਂ ਰੇਲਵੇ ਨੇ ਇਕ ਸਾਲ 'ਚ 11 ਕਰੋੜ ਤੋਂ ਵੱਧ ਭੋਜਨ ਥਾਲੀਆਂ ਦੀ ਬਰਬਾਦੀ ਰੋਕਣ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਨਾਲ ਨਾ ਸਿਰਫ਼ ਖੁਰਾਕ ਸਰੋਤਾਂ ਦੀ ਸੰਭਾਲ ਹੋਈ ਹੈ, ਸਗੋਂ ਰੇਲਵੇ ਨੂੰ ਹਰ ਸਾਲ ਕਰੀਬ 400 ਕਰੋੜ ਰੁਪਏ ਦੀ ਬਚਤ ਵੀ ਹੋ ਰਹੀ ਹੈ | ਰੇਲ ਮੰਤਰਾਲੇ ਵਲੋਂ ਲਾਗੂ ਕੀਤੇ ਜਾ ਰਹੇ ਤਕਨੀਕੀ ਸੁਧਾਰਾਂ ਤਹਿਤ ਰੇਲਵੇ ਦੇ ਵਿਸ਼ਾਲ ਕੇਟਰਿੰਗ ਨੈਟਵਰਕ ਨੂੰ ਉੱਨਤ ਡਾਟਾ ਐਨਾਲਿਟਿਕਸ, ਡਿਜ਼ਿਟਲ ਟਿਕਟਿੰਗ ਅਤੇ ਪਿ੍ਡਿਕਟਿਵ ਪਲਾਨਿੰਗ ਸਿਸਟਮ ਨਾਲ ਜੋੜਿਆ ਗਿਆ ਹੈ | ਇਨ੍ਹਾਂ ਤਕਨੀਕਾਂ ਦੀ ਮਦਦ ਨਾਲ ਯਾਤਰੀਆਂ ਦੀ ਅਸਲ ਮੰਗ ਦਾ ਸਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ, ਜਿਸ ਕਾਰਨ ਲੋੜ ਅਨੁਸਾਰ ਹੀ ਭੋਜਨ ਤਿਆਰ ਕੀਤਾ ਜਾਂਦਾ ਹੈ ਅਤੇ ਵਾਧੂ ਖਾਣੇ ਦੀ ਬਰਬਾਦੀ ਨੂੰ ਰੋਕਿਆ ਜਾ ਰਿਹਾ ਹੈ | ਰੇਲਵੇ ਦੇ ਅਧਿਕਾਰਕ ਸਰੋਤਾਂ ਅਨੁਸਾਰ ਇਸ ਵੇਲੇ ਰੇਲਗੱਡੀਆਂ 'ਚ ਹਰ ਰੋਜ਼ ਲਗਭਗ 18 ਲੱਖ ਭੋਜਨ ਥਾਲੀਆਂ ਦੀ ਸਪਲਾਈ ਕੀਤੀ ਜਾਂਦੀ ਹੈ | ਪਹਿਲਾਂ ਭੋਜਨ ਤਿਆਰ ਕਰਨ ਦੀ ਪ੍ਰਕਿਰਿਆ ਮੁੱਖ ਤÏਰ 'ਤੇ ਅੰਦਾਜ਼ਿਆਂ 'ਤੇ ਆਧਾਰਿਤ ਹੁੰਦੀ ਸੀ, ਜਿਸ ਕਾਰਨ ਵੱਡੀ ਮਾਤਰਾ 'ਚ ਖਾਣਾ ਬਚ ਜਾਂਦਾ ਸੀ ਅਤੇ ਆਿਖ਼ਰਕਾਰ ਉਸ ਨੂੰ ਨਸ਼ਟ ਕਰਨਾ ਪੈਂਦਾ ਸੀ | ਪਰ ਡਿਜੀਟਲ ਡਾਟਾ ਅਤੇ ਮੰਗ ਆਧਾਰਿਤ ਯੋਜਨਾਬੰਦੀ ਲਾਗੂ ਹੋਣ ਤੋਂ ਬਾਅਦ ਭੋਜਨ ਦੀ ਬਰਬਾਦੀ 'ਚ 15 ਤੋਂ 20 ਫੀਸਦੀ ਤੱਕ ਕਮੀ ਦਰਜ ਕੀਤੀ ਗਈ ਹੈ | ਜੇ ਇਸ ਕਮੀ ਦਾ ਅÏਸਤ 17 ਫੀਸਦੀ ਮੰਨਿਆ ਜਾਵੇ ਤਾਂ ਹਰ ਰੋਜ਼ ਲਗਭਗ 3.06 ਲੱਖ ਥਾਲੀਆਂ ਬਰਬਾਦ ਹੋਣ ਤੋਂ ਬਚ ਰਹੀਆਂ ਹਨ | ਇਹ ਗਿਣਤੀ ਇਕ ਸਾਲ ਵਿਚ ਵੱਧ ਕੇ ਲਗਭਗ 11.16 ਕਰੋੜ ਥਾਲੀਆਂ ਤੱਕ ਪਹੁੰਚ ਜਾਂਦੀ ਹੈ | ਆਰਥਿਕ ਪੱਖੋਂ ਦੇਖਿਆ ਜਾਵੇ ਤਾਂ ਰੇਲਵੇ ਹਰ ਸਾਲ ਕਰੀਬ 400 ਕਰੋੜ ਰੁਪਏ ਮੁੱਲ ਦੇ ਭੋਜਨ ਨੂੰ ਬਚਾਉਣ ਵਿਚ ਸਫਲ ਹੋ ਰਿਹਾ ਹੈ |

ਪਿਛਲੀ ਖ਼ਬਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਿਵਲ ਸਰਜਨ ਨੇ ਕੱਸਿਆ ਸ਼ਿਕੰਜਾ <br/> ਅਗਲੀ ਖ਼ਬਰ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਕੈਨੇਡਾ 'ਚ ਦਾਖ਼ਲ ਹੋਣ ਤੋਂ ਰੋਕਿਆ ਟੋਰਾਂਟੋ ਹਵਾਈ ਅੱਡੇ ਤੋਂ ਹੀ ਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।