18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਿਵਲ ਸਰਜਨ ਨੇ ਕੱਸਿਆ ਸ਼ਿਕੰਜਾ <br/>

ਅਜੀਤ ਡੈਸਕ 13-06-2026
ਲੁਧਿਆਣਾ, 12 ਜੂਨ (ਜਸਵੀਰ ਸਿੰਘ ਬੰਗਾ)-ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖੁਰਾਕ ਉਪਲਬਧ ਕਰਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਫੂਡ ਸੇਫ਼ਟੀ ਟੀਮ ਨੇ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਪਿੰਡ ਮਹਿਮੂਦਪੁਰਾ, ਦੁੱਗਰੀ ਰੋਡ ਵਿਖੇ ਕਿਰਾਏ ਦੇ ਮਕਾਨ ਵਿਚ ਚੱਲ ਰਹੀ ਇਕ ਸ਼ੱਕੀ ਪਨੀਰ ਸਪਲਾਈ ਯੂਨਿਟ 'ਤੇ ਛਾਪੇਮਾਰੀ ਕੀਤੀ | ਇਹ ਕਾਰਵਾਈ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੀ ਨਿਗਰਾਨੀ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਅਸ਼ੀਸ਼ ਚਾਵਲਾ ਦੀ ਅਗਵਾਈ ਵਿਚ ਕੀਤੀ ਗਈ | ਜਾਂਚ ਦੌਰਾਨ ਟੀਮ ਨੂੰ ਪਤਾ ਲੱਗਾ ਕਿ ਉਕਤ ਵਿਅਕਤੀ ਪਿੰਡ ਵਿਚ ਕਿਰਾਏ ਦਾ ਮਕਾਨ ਲੈ ਕੇ ਲਗਭਗ 230 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਪਨੀਰ ਦੀ ਸਪਲਾਈ ਕਰ ਰਿਹਾ ਸੀ | ਫੂਡ ਸੇਫ਼ਟੀ ਟੀਮ ਨੇ ਮੌਕੇ ਤੋਂ ਕਰੀਬ 180 ਕਿੱਲੋ ਪਨੀਰ ਜ਼ਬਤ ਕੀਤਾ | ਪਨੀਰ ਦੀ ਗੁਣਵੱਤਾ ਅਤੇ ਸੁਰੱਖਿਆ ਦੀ ਜਾਂਚ ਲਈ ਲੋੜੀਂਦੀ ਕਾਰਵਾਈ ਕਰਦਿਆਂ ਸੈਂਪਲ ਇਕੱਠੇ ਕੀਤੇ ਗਏ ਅਤੇ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਜਾਂਚ ਲਈ ਸਰਕਾਰੀ ਫੂਡ ਟੈਸਟਿੰਗ ਲੈਬਾਰਟਰੀ ਭੇਜੇ ਜਾਣਗੇ | ਡਾ. ਅਸ਼ੀਸ਼ ਚਾਵਲਾ ਨੇ ਦੱਸਿਆ ਕਿ ਜੇਕਰ ਲੈਬਾਰਟਰੀ ਰਿਪੋਰਟ ਵਿਚ ਪਨੀਰ ਮਿਆਰਾਂ ਅਨੁਸਾਰ ਨਾ ਪਾਇਆ ਗਿਆ ਤਾਂ ਸਬੰਧਿਤ ਵਿਅਕਤੀ ਖ਼ਿਲਾਫ਼ ਫੂਡ ਸੇਫ਼ਟੀ ਐਂਡ ਸਟੈਂਡਰਡਜ ਐਕਟ-2006 ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ |

ਪਿਛਲੀ ਖ਼ਬਰ ਕਦੋਂ ਰੁਕੇਗੀ ਬਾਲ ਮਜ਼ਦੂਰੀ? <br/> ਅਗਲੀ ਖ਼ਬਰ ਰੇਲਵੇ ਨੇ 11 ਕਰੋੜ ਤੋਂ ਵੱਧ ਭੋਜਨ ਦੀਆਂ ਥਾਲੀਆਂ ਦੀ ਬਰਬਾਦੀ ਰੋਕੀ, ਸਾਲਾਨਾ 400 ਕਰੋੜ ਰੁਪਏ ਦੀ ਬੱਚਤ 'ਜ਼ੀਰੋ ਵੇਸਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।