06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਜੂਨ '84 ਘੱਲੂਘਾਰਾ : ਦਲ ਖ਼ਾਲਸਾ ਵਲੋਂ ਸ੍ਰੀ ਦਰਬਾਰ ਸਾਹਿਬ ਤੱਕ 'ਘੱਲੂਘਾਰਾ ਯਾਦਗਾਰੀ ਮਾਰਚ' ਕੱਲ੍ਹ-ਕੰਵਰਪਾਲ ਸਿੰਘ

ਅਜੀਤ ਡੈਸਕ 04-06-2026

ਕਿਹਾ, ਫ਼ੌਜੀ ਹਮਲੇ ਨਾਲ ਸੰਬੰਧਿਤ ਸਰਕਾਰੀ ਫਾਈਲਾਂ ਨੂੰ ਜਨਤਕ ਕੀਤਾ ਜਾਵੇ
ਅੰਮਿ੍ਤਸਰ, 3 ਜੂਨ (ਜਸਵੰਤ ਸਿੰਘ ਜੱਸ)-ਸਿੱਖ ਜਥੇਬੰਦੀ ਦਲ ਖ਼ਾਲਸਾ ਵਲੋਂ ਭਾਰਤੀ ਫੌਜ ਦੁਆਰਾ ਜੂਨ '84 ਵਿਚ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਸਮੂਹ 'ਤੇ ਕੀਤੇ ਫੌਜੀ ਹਮਲੇ ਦੀ 42ਵੀਂ ਵਰ੍ਹੇਗੰਢ ਮੌਕੇ 5 ਜੂਨ ਨੂੰ ਅੰਮਿ੍ਤਸਰ ਵਿਖੇ 'ਘੱਲੂਘਾਰਾ ਯਾਦਗਾਰੀ ਮਾਰਚ' ਕੱਢਿਆ ਜਾਵੇਗਾ | ਅੱਜ 'ਅਜੀਤ' ਉੱਪ ਦਫ਼ਤਰ ਵਿਖੇ ਜਥੇਬੰਦੀ ਦੇ ਰਾਜਸੀ ਮਾਮਲਿਆਂ ਦੇ ਸਕੱਤਰ ਜਨਰਲ ਕੰਵਰਪਾਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜੂਨ 1984 ਦੇ ਫੌਜੀ ਹਮਲੇ ਦੀ ਪੀੜਾ ਅਤੇ ਜ਼ਖ਼ਮ ਸਿੱਖਾਂ ਦੇ ਮਨਾਂ ਵਿਚ ਅੱਜ ਵੀ ਅੱਲੇ ਹਨ | ਉਨ੍ਹਾਂ ਮੰਗ ਕੀਤੀ ਕਿ ਫੌਜੀ ਹਮਲੇ ਨਾਲ ਸੰਬੰਧਿਤ ਸਰਕਾਰੀ ਫਾਈਲਾਂ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਅਤੇ ਸੰਯੁਕਤ ਰਾਸ਼ਟਰ ਅਧੀਨ ਇਸ ਸਾਕੇ ਦੀ ਕਿਸੇ ਕੌਮਾਂਤਰੀ ਏਜੰਸੀ ਜਾਂ ਮਨੁੱਖੀ ਅਧਿਕਾਰ ਜਥੇਬੰਦੀ ਤੋਂ ਨਿਰਪੱਖ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤਾਂ ਕਿ ਇਸ ਸਾਕੇ ਦੀਆਂ ਸਾਰੀਆਂ ਪਰਤਾਂ ਅਤੇ ਸੱਚਾਈ ਲੋਕਾਂ ਸਾਹਮਣੇ ਆ ਸਕੇ | ਯਾਦਗਾਰੀ ਮਾਰਚ ਦੇ ਰੂਟ ਬਾਰੇ ਉਨ੍ਹਾਂ ਦੱਸਿਆ ਇਹ ਯਾਦਗਾਰੀ ਮਾਰਚ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਘਿਉ ਮੰਡੀ ਤੋਂ ਆਰੰਭ ਹੋ ਕੇ ਰਾਮ ਬਾਗ, ਹਾਲ ਗੇਟ, ਹਾਲ ਬਾਜ਼ਾਰ ਤੇ ਵਿਰਾਸਤੀ ਮਾਰਗ ਤੋਂ ਹੁੰਦਾ ਹੋਇਆ ਸ੍ਰੀ ਦਰਬਾਰ ਸਾਹਿਬ ਪੁੱਜੇਗਾ ਅਤੇ ਅਕਾਲ ਤਖ਼ਤ ਸਾਹਿਬ ਵਿਖੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨਮਿਤ ਅਰਦਾਸ ਕੀਤੀ ਜਾਵੇਗੀ | ਉਨ੍ਹਾਂ ਸਮੂਹ ਸਿੱਖ ਜਥੇਬੰਦੀਆਂ ਅਤੇ ਪੰਥਕ ਸੰਸਥਾਵਾਂ ਨੂੰ ਵੀ ਯਾਦਗਾਰੀ ਮਾਰਚ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ ਦਲ ਖ਼ਾਲਸਾ ਦੀਆਂ ਸਹਿਯੋਗੀ ਧਿਰਾਂ ਸਿੱਖ ਫੈਡਰੇਸ਼ਨ ਯੂ. ਕੇ., ਸਿੱਖ ਫੈਡਰੇਸ਼ਨ ਅਮਰੀਕਾ ਅਤੇ ਕੈਨੇਡਾ ਸਥਿਤ ਓਾਟਾਰੀਓ ਗੁਰਦੁਆਰਾ ਕਮੇਟੀ ਵਲੋਂ ਆਪਣੋ-ਆਪਣੇ ਮੁਲਕਾਂ ਵਿਚ ਵੀ ਇਸ ਘੱਲੂਘਾਰੇ ਦੀ ਯਾਦ ਵਿਚ ਸਮਾਗਮ ਉਲੀਕੇ ਗਏ ਹਨ |

ਪਿਛਲੀ ਖ਼ਬਰ ਡੇਗੀ ਜਾ ਸਕਦੀ ਪਾਕਿਸਤਾਨੀਆਂ ਦੁਆਰਾ ਜਪਾਨੀ ਸ਼ਹਿਰ ਕਾਵਾਗੋਏ 'ਚ ਬਣਾਈ ਮਸਜਿਦ <br/> ਅਗਲੀ ਖ਼ਬਰ ਹਾਈਬਿ੍ਡ ਝੋਨੇ, ਪੁਰਾਣੇ ਮਾਪਦੰਡਾਂ, ਭੰਡਾਰਨ ਸੰਕਟ ਤੇ ਟੁੱਟੇ ਚੌਲਾਂ ਕਾਰਨ ਪੰਜਾਬ ਦੇ ਚੌਲ ਉਦਯੋਗ ਦੀ ਹਾਲਤ ਖ਼ਰਾਬ ਹੋਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।