06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਹਾਈਬਿ੍ਡ ਝੋਨੇ, ਪੁਰਾਣੇ ਮਾਪਦੰਡਾਂ, ਭੰਡਾਰਨ ਸੰਕਟ ਤੇ ਟੁੱਟੇ ਚੌਲਾਂ ਕਾਰਨ ਪੰਜਾਬ ਦੇ ਚੌਲ ਉਦਯੋਗ ਦੀ ਹਾਲਤ ਖ਼ਰਾਬ ਹੋਣ ਦਾ ਖ਼ਤਰਾ <br/>

ਅਜੀਤ ਡੈਸਕ 04-06-2026

ਹਰਜਿੰਦਰ ਸਿੰਘ ਲਾਲ

ਖੰਨਾ, 3 ਜੂਨ-ਚੌਲ ਉਦਯੋਗ ਨੂੰ ਪੰਜਾਬ ਦੀ ਆਰਥਿਕਤਾ, ਖੇਤੀਬਾੜੀ ਅਤੇ ਪੇਂਡੂ ਰੁਜ਼ਗਾਰ ਦਾ ਇੱਕ ਅਹਿਮ ਥੰਮ੍ਹ ਮੰਨਿਆ ਜਾਂਦਾ ਹੈ, ਪਰ ਇਸ ਵੇਲੇ ਇਹ ਉਦਯੋਗ ਅਨੇਕਾਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ | ਜਿਸ ਕਾਰਨ ਪੰਜਾਬ ਦੇ ਚੌਲ ਉਦਯੋਗ ਦੀ ਹਾਲਤ ਖ਼ਰਾਬ ਹੋਣ ਦਾ ਖ਼ਦਸ਼ਾ ਹੈ | ਅਜਿਹਾ ਹੋਣ 'ਤੇ ਪੰਜਾਬ ਦੀ ਖੇਤੀ ਅਤੇ ਆਰਥਿਕਤਾ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ | ਪੰਜਾਬ ਵਿਚ ਵਧ ਰਹੀ ਹਾਈਬਿ੍ਡ ਝੋਨੇ ਦੀ ਕਾਸ਼ਤ ਨੇ ਚੌਲ ਉਦਯੋਗ ਨੂੰ ਸਭ ਤੋਂ ਵੱਡੀ ਮੁਸ਼ਕਿਲ ਵਿਚ ਪਾ ਦਿੱਤਾ ਹੈ | ਹਾਲਾਂਕਿ ਪਿਛਲੇ ਸਾਲ ਪੰਜਾਬ ਸਰਕਾਰ ਨੇ ਕੁੱਝ ਹਾਈਬਿ੍ਡ ਕਿਸਮਾਂ 'ਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਬਾਅਦ ਵਿਚ ਅਦਾਲਤ ਨੇ ਉਸ 'ਤੇ ਰੋਕ ਲਾ ਦਿੱਤੀ ਸੀ | ਮਾਹਿਰਾਂ ਅਨੁਸਾਰ ਬਹੁਤ ਸਾਰੀਆਂ ਹਾਈਬਿ੍ਡ ਕਿਸਮਾਂ ਦੀ ਛੜਾਈ ਦੌਰਾਨ 40 ਤੋਂ 50 ਫ਼ੀਸਦੀ ਤੱਕ ਟੋਟਾ ਚੌਲ ਨਿਕਲਦਾ ਹੈ | ਪਰ ਕੇਂਦਰੀ ਪੂਲ ਵਿਚ ਐਫ. ਸੀ. ਆਈ. ਸਿਰਫ਼ 25 ਫ਼ੀਸਦੀ ਟੁੱਟੇ ਚੌਲ ਹੀ ਲੈਂਦੀ ਹੈ | ਜਿਸ ਕਾਰਨ ਚੌਲ ਮਿਲਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ | ਪੰਜਾਬ ਵਿਚ ਇਸ ਵੇਲੇ ਚੌਲ ਭੰਡਾਰਨ ਦੀ ਸਮੱਸਿਆ ਗੰਭੀਰ ਰੂਪ ਧਾਰ ਚੁੱਕੀ ਹੈ | ਪਿਛਲੇ ਤਿੰਨ ਸਾਲਾਂ ਤੋਂ ਕੇਂਦਰੀ ਏਜੰਸੀਆਂ ਵਲੋਂ ਪੰਜਾਬ ਦੇ ਗੁਦਾਮਾਂ ਵਿਚੋਂ ਚੌਲਾਂ ਦੀ ਲਿਫ਼ਟਿੰਗ ਦੀ ਰਫ਼ਤਾਰ ਕਾਫੀ ਹੌਲੀ ਹੈ | ਗੋਦਾਮ ਭਰੇ ਪਏ ਹਨ ਤੇ ਪੰਜਾਬ ਵਿਚ ਬਕਾਇਆ ਮਿਲਿੰਗ ਦੇ ਚੌਲਾਂ ਲਈ ਜਗਾ ਦੀ ਘਾਟ ਮਹਿਸੂਸ ਹੋ ਰਹੀ ਹੈ | ਕੇਂਦਰ ਸਰਕਾਰ ਨੇ ਇਸ ਸਾਲ ਨਵੀਂ ਨੀਤੀ ਵਿਚ ਮਿੱਲਰਾਂ ਕੋਲੋਂ 10 ਫੀਸਦੀ ਟੋਟੇ ਵਾਲੇ ਚੌਲ ਲੈਣੇ ਸਨ ਅਤੇ ਬਾਕੀ 15 ਫੀਸਦੀ ਟੋਟਾ ਚੌਲਾਂ ਨੂੰ ਸਿੱਧੀ ਬੋਲੀ ਰਾਹੀਂ ਵੇਚਿਆ ਜਾਣਾ ਸੀ | ਪਰ ਰੇਟ ਵੱਧ ਹੋਣ ਕਾਰਨ ਇਹ ਨਹੀਂ ਵਿਕ ਰਹੇ | ਗੌਰਤਲਬ ਹੈ ਕਿ ਬੀਤੇ ਦਿਨ ਖੇਤੀਬਾੜੀ, ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਬਾਰੇ ਸੰਸਦੀ ਸਥਾਈ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਤੇ 21 ਹੋਰ ਸਾਂਸਦਾਂ ਨੂੰ ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦਾ ਵਫ਼ਦ ਪ੍ਰਧਾਨ ਭਾਰਤ ਭੂਸ਼ਣ ਬਿੰਟਾ ਤੇ ਉੱਪ ਪ੍ਰਧਾਨ ਰਣਜੀਤ ਸਿੰਘ ਜੋਸਨ ਦੀ ਅਗਵਾਈ ਹੇਠ ਮਿਲਿਆ ਤੇ ਪੰਜਾਬ ਦੀ ਖੇਤੀ ਅਤੇ ਚੌਲ ਉਦਯੋਗ ਨਾਲ ਜੁੜੇ ਇਹ ਸਾਰੇ ਮੁੱਦੇ ਉਠਾਏ ਗਏ | ਜਿਨ੍ਹਾਂ ਕਮੇਟੀ ਨੇ ਧਿਆਨ ਨਾਲ ਸੁਣਿਆ ਤੇ ਸਬੰਧਿਤ ਮੰਤਰਾਲਿਆਂ ਅੱਗੇ ਰੱਖਣ ਦੀ ਗੱਲ ਵੀ ਕਹੀ ਹੈ |

ਪਿਛਲੀ ਖ਼ਬਰ ਜੂਨ '84 ਘੱਲੂਘਾਰਾ : ਦਲ ਖ਼ਾਲਸਾ ਵਲੋਂ ਸ੍ਰੀ ਦਰਬਾਰ ਸਾਹਿਬ ਤੱਕ 'ਘੱਲੂਘਾਰਾ ਯਾਦਗਾਰੀ ਮਾਰਚ' ਕੱਲ੍ਹ-ਕੰਵਰਪਾਲ ਸਿੰਘ ਅਗਲੀ ਖ਼ਬਰ ਆਈ.ਓ.ਸੀ. ਅਮਰੀਕਾ ਨੇ ਗਿਲਜੀਆਂ ਦੀ ਅਗਵਾਈ ਵਿਚ ਸ਼ਿਵ ਕੁਮਾਰ ਨੂੰ ਦਿੱਤੀ ਵਧਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।