ਖੰਨਾ, 3 ਜੂਨ (ਹਰਜਿੰਦਰ ਸਿੰਘ ਲਾਲ)-ਇੰਡੀਅਨ ਓਵਰਸੀਜ਼ ਕਾਂਗਰਸ ਅਮਰੀਕਾ ਵਲੋਂ ਕਰਨਾਟਕ ਦੇ ਮੁੱਖ ਮੰਤਰੀ ਡੀ. ਕੇ. ਸ਼ਿਵ ਕੁਮਾਰ ਨੂੰ ਵਧਾਈ ਦਿੱਤੀ ਗਈ ਤੇ ਕਿਹਾ ਗਿਆ ਹੈ ਕਿ ਇਹ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਸਫਲਤਾ ਹੈ ਕਿ ਉਨ੍ਹਾਂ ਨੇ ਪਾਰਟੀ ਵਿਚ ਏਕਤਾ ਵੀ ਬਣਾਈ ਰੱਖੀ ਹੈ ਅਤੇ ਪਾਰਟੀ ਨੂੰ ਨਵਾਂ ਮੁੱਖ ਮੰਤਰੀ ਵੀ ਦਿੱਤਾ ਹੈ | ਇੰਡੀਅਨ ਓਵਰਸੀਜ਼ ਕਾਂਗਰਸ ਅਮਰੀਕਾ ਦੇ ਪ੍ਰਧਾਨ ਮਹਿੰਦਰ ਸਿੰਘ ਗਿਲਜੀਆਂ ਨੇ ਕਿਹਾ ਕਿ ਡੀ. ਕੇ. ਸ਼ਿਵ ਕੁਮਾਰ ਇਕ ਕਾਬਲ ਅਤੇ ਸਮਰੱਥ ਮੁੱਖ ਮੰਤਰੀ ਹੋਣਗੇ | ਉਨ੍ਹਾਂ ਦੇ ਮੁੱਖ ਮੰਤਰੀ ਬਣਨ ਨਾਲ ਕਾਂਗਰਸ ਨੂੰ ਸਾਰੇ ਦੇਸ਼ ਵਿਚ ਫ਼ਾਇਦਾ ਹੋਵੇਗਾ | ਗੌਰਤਲਬ ਹੈ ਕਿ ਡੀ. ਕੇ. ਸ਼ਿਵ ਕੁਮਾਰ, ਮਹਿੰਦਰ ਸਿੰਘ ਗਿਲਜੀਆਂ ਦੇ ਨਿੱਜੀ ਦੋਸਤ ਵੀ ਹਨ | ਗਿਲਜੀਆਂ ਨੇ ਕਿਹਾ ਕਿ ਡੀ. ਕੇ. ਸ਼ਿਵ ਕੁਮਾਰ ਦੱਖਣ ਦੇ ਰਾਜਾਂ ਵਿਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਸਹਾਈ ਹੋਣਗੇ |
ਆਈ.ਓ.ਸੀ. ਅਮਰੀਕਾ ਨੇ ਗਿਲਜੀਆਂ ਦੀ ਅਗਵਾਈ ਵਿਚ ਸ਼ਿਵ ਕੁਮਾਰ ਨੂੰ ਦਿੱਤੀ ਵਧਾਈ <br/>
ਅਜੀਤ ਡੈਸਕ
04-06-2026