07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਭਾਜਪਾ ਆਗੂ ਰਜੀਵ ਮਾਣਾ ਨੂੰ ਧਮਕੀਆਂ ਮਿਲਣ 'ਤੇ ਕੀਤਾ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 30-05-2026
ਜੰਡਿਆਲਾ ਗੁਰੂ, 29 ਮਈ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰਨੀ ਮੈਂਬਰ ਅਤੇ ਮਾਣਾ ਜਿਊਲਰਜ ਜੰਡਿਆਲਾ ਗੁਰੂ ਦੇ ਮਾਲਕ ਰਜੀਵ ਕੁਮਾਰ ਮਾਣਾ ਨੂੰ ਲਗਾਤਾਰ ਆ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਨੂੰ ਮੁੱਖ ਰੱਖਦਿਆਂ ਅਤੇ ਉਨ੍ਹਾਂ ਨੂੰ ਕੋਈ ਇਨਸਾਫ ਨਾ ਮਿਲਣ ਤੇ ਰੋਸ ਵਜੋਂ ਉਨ੍ਹਾਂ ਨੇ ਜੰਡਿਆਲਾ ਗੁਰੂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਰੋਸ ਧਰਨਾ ਦਿੱਤਾ ¢ ਰਾਜੀਵ ਕੁਮਾਰ ਮਾਣਾ ਨੇ ਦੱਸਿਆ ਕਿ ਉਨ੍ਹਾਂਾਂ ਨੂੰ ਅਤੇ ਉਸ ਦੇ ਪਰਿਵਾਰ ਨੂੰ ਬੀਤੇ ਦਿਨਾਂ ਤੋਂ ਜਾਨੋ ਮਾਰਨ ਦੀਆਂ ਲਗਾਤਾਰ ਧਮਕੀਆਂ ਦੇ ਸਬੰਧ ਵਿਚ ਪੁਲਿਸ ਪ੍ਰਸ਼ਾਸਨ ਨੂੰ ਜਾਣੂ ਕਰਾਉਣ 'ਤੇ ਵੀ ਕੋਈ ਕਾਰਵਾਈ ਨਾ ਕਰਨ 'ਤੇ ਉਨ੍ਹਾਂ ਨੂੰ ਚÏੜਾ ਬਾਜ਼ਾਰ ਨੇੜੇ ਜੰਡਿਆਲਾ ਗੁਰੂ 'ਚ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਅਤੇ ਬਾਜ਼ਾਰ ਬੰਦ ਕਰਨਾ ਪਿਆ ¢ ਉਨ੍ਹਾਂ ਕਿਹਾ ਕਿ ਜੰਡਿਆਲਾ ਗੁਰੂ ਸ਼ਹਿਰ ਦੇ ਵਪਾਰੀ, ਦੁਕਾਨਦਾਰ ਅਤੇ ਲੋਕ ਡਰਦੇ ਡਰਦੇ ਆਪਣੇ ਕੰਮਾਂ ਕਾਰਾਂ 'ਤੇ ਜਾਂਦੇ ਹਨ ਕਿ ਪਤਾ ਨਹੀਂ ਸ਼ਾਮ ਨੂੰ ਉਨ੍ਹਾਂ ਨਾਲ ਜਾਂ ਉਨ੍ਹਾਂ ਦੇ ਪਰਿਵਾਰ ਨਾਲ ਕੀ ਭਾਣਾ ਵਾਪਰ ਜਾਣਾ ਹੈ | ਇਸ ਮÏਕੇ ਗੁਲਸ਼ਨ ਜੈਨ, ਜੋਧਰਾਜ, ਪੱਪੂ ਜੈਨ, ਦੁਆਰਕਾ ਦਾਸ, ਆਜ਼ਿਸ਼ ਜੈਨ, ਕਾਕਾ, ਵੈਸ਼ਨੋ ਦਾਸ, ਬੱਬੂ ,ਰੋਹਿਤ, ਵਿੱਕੀ, ਰਕੇਸ਼, ਡਾਕਟਰ ਸ਼ੰਟੀ, ਦੀਪਕ ਆਦਿ ਹਾਜ਼ਰ ਸਨ ¢

ਪਿਛਲੀ ਖ਼ਬਰ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਤਸਕਰੀ ਕਰ ਕੇ ਪੰਜਾਬ 'ਚ ਸਪਲਾਈ ਕਰਨ ਵਾਲੇ ਤਿੰਨ ਕਾਬੂ <br/> ਅਗਲੀ ਖ਼ਬਰ ਮੁਹਾਲੀ ਨਗਰ ਨਿਗਮ ਚੋਣਾਂ ਦੌਰਾਨ 'ਆਪ' ਨੇ ਮਾਰੀ ਬਾਜ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।