29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਮੂਸੇਵਾਲਾ ਹੱਤਿਆ ਮਾਮਲੇ ’ ਚ ਸੁਣਵਾਈ 18 ਸਤੰਬਰ ’ ਤੇ ਪਈ

ਮਾਨਸਾ, 28 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਤੇ ਸੈਸ਼ਨ ਜੱਜ ਮਾਨਸਾ ਮਨਜਿੰਦਰ ਸਿੰਘ ਦੀ ਅਦਾਲਤ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ’ਚ ਅਗਲੀ ਸੁਣਵਾਈ 18 ਸਤੰਬਰ ’ਤੇ ਪਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੇਸ ਗਵਾਹੀਆਂ ’ਤੇ ਲੱਗਾ ਹੋਇਆ ਹੈ।

ਅਜੀਤ ਡੈਸਕ 29-08-2026
ਮਾਨਸਾ, 28 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਤੇ ਸੈਸ਼ਨ ਜੱਜ ਮਾਨਸਾ ਮਨਜਿੰਦਰ ਸਿੰਘ ਦੀ ਅਦਾਲਤ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ’ਚ ਅਗਲੀ ਸੁਣਵਾਈ 18 ਸਤੰਬਰ ’ਤੇ ਪਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੇਸ ਗਵਾਹੀਆਂ ’ਤੇ ਲੱਗਾ ਹੋਇਆ ਹੈ।ਅੱਜ ਤਫ਼ਤੀਸ਼ੀ ਅਧਿਕਾਰੀ ਗੁਰਲਾਲ ਸਿੰਘ ਧਾਲੀਵਾਲ, ਹੌਲਦਾਰ ਬਲਤੇਜ ਸਿੰਘ ਗਵਾਹੀ ਦੇਣ ਪਹੁੰਚੇ ਪਰ ਰੱਖੜੀ ਦੇ ਤਿਉਹਾਰ ਕਰਕੇ ਵਕੀਲਾਂ ਵਲੋਂ ਕੰਮ ਬੰਦ ਰੱਖਿਆ ਗਿਆ ਸੀ, ਜਿਸ ਕਰਕੇ ਕੋਈ ਗਵਾਹੀ ਨਹੀਂ ਹੋ ਸਕੀ। ਮੂਸੇਵਾਲਾ ਦੇ ਪਿਤਾ ਵੀ ਅਦਾਲਤ ’ਚ ਹਾਜ਼ਰ ਨਹੀਂ ਹੋਏ, ਉਨ੍ਹਾਂ ਦੀ ਗਵਾਹੀ ਵੀ ਅਧੂਰੀ ਪਈ ਹੈ। ਇਸ ਤੋਂ ਪਹਿਲਾਂ 21 ਗਵਾਹੀਆਂ ਹੋ ਚੁੱਕੀਆਂ ਹਨ। ਮੁੱਖ ਸਾਜਿਸ਼ਘਾੜੇ ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਸਮੇਤ 23 ਮੁਲਜ਼ਮਾਂ ਨੇ ਵੱਖ-ਵੱਖ ਜੇਲ੍ਹਾਂ ’ਚੋਂ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ’ਚ ਹਾਜ਼ਰੀ ਲਗਵਾਈ, ਜਦਕਿ ਜਗਤਾਰ ਸਿੰਘ ਮੂਸਾ, ਨਸੀਬ ਦੀਨ ਤੇ ਪ੍ਰਭਦੀਪ ਸਿੰਘ ਪੱਪੀ ਸਰੀਰਕ ਤੌਰ ’ਤੇ ਪੇਸ਼ ਹੋਏ ਅਤੇ ਪਵਨ ਬਿਸ਼ਨੋਈ ਕਿਸੇ ਕਾਰਨ ਪੇਸ਼ ਨਹੀਂ ਹੋਇਆ।
ਪਿਛਲੀ ਖ਼ਬਰ ਪੋਲਟਰੀ ਫੀਡ ਮਹਿੰਗੀ ਹੋਣ ਕਾਰਨ ਆਂਡਿਆਂ ਦੇ ਭਾਅ ’ ਚ ਰਿਕਾਰਡ ਤੇਜ਼ੀ ਹਰਪ੍ਰੀਤ ਸਿੰਘ ਗਿੱਲ ਅਗਲੀ ਖ਼ਬਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।