17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਮਾੜੀ ਆਰਥਿਕ ਸਥਿਤੀ ਕਾਰਨ ਪਿੰਡ ਉਗੋਕੇ ਦੇ ਨੌਜਵਾਨ ਨੇ ਲਿਆ ਫਾਹਾ

ਅਜੀਤ ਡੈਸਕ 24-05-2026

 ਸ਼ਹਿਣਾ, 23 ਮਈ (ਸੁਰੇਸ਼ ਗੋਗੀ)-ਪਿੰਡ ਉਗੋਕੇ ਵਿਖੇ ਘਰ ਦੀ ਮਾੜੀ ਆਰਥਿਕਤਾ ਕਾਰਨ ਇਕ ਵਿਦਿਆਰਥੀ ਨੇ ਫਾਹਾ ਲੈ ਲਿਆ। ਜਾਣਕਾਰੀ ਅਨੁਸਾਰ ਸਾਹਿਲ ਸਿੰਘ ਪੁੱਤਰ ਕੁਲਵੰਤ ਸਿੰਘ ਜੋ ਬਾਰ੍ਹਵੀਂ ਕਲਾਸ ਦਾ ਵਿਦਿਆਰਥੀ ਸੀ ਅਤੇ ਅੱਗੇ ਪੜ੍ਹਾਈ ਜਾਰੀ ਰੱਖਣਾ ਚਾਹੁੰਦਾ ਸੀ, ਪਰ ਮਜ਼ਦੂਰ ਪਰਿਵਾਰ ਅਤੇ ਘਰ ਦੀ ਮਾੜੀ ਆਰਥਿਕਤਾ ਉਸ ਦੀ ਅਗਲੇਰੀ ਪੜਾਈ ਦੇ ਰਾਹ ਵਿਚ ਰੋੜਾ ਸਨ। ਜਿਸ ਕਾਰਨ ਮਾਨਸਿਕ ਪ੍ਰੇਸ਼ਾਨੀ ਕਾਰਨ ਬੀਤੀ ਅੱਧੀ ਰਾਤ ਨੂੰ ਜਦ ਪਰਿਵਾਰਕ ਮੈਂਬਰ ਵਿਹੜੇ ਵਿਚ ਸੁੱਤੇ ਪਏ ਸਨ, ਤਾਂ ਉਸ ਨੇ ਘਰ ਦੇ ਕਮਰੇ ਨੂੰ ਅੰਦਰੋਂ ਕੂੰਡੀ ਲਗਾ ਕੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਲਿਆ। ਜਿਸ ਦਾ ਪਰਿਵਾਰਕ ਮੈਂਬਰਾਂ ਨੂੰ ਸਵੇਰੇ ਪਤਾ ਲੱਗਿਆ।

ਪਿਛਲੀ ਖ਼ਬਰ ਜ਼ਮੀਨੀ ਵਿਵਾਦ ਦੇ ਚੱਲਦਿਆਂ ਚਾਚੇ ਦਾ ਕਤਲ ਅਗਲੀ ਖ਼ਬਰ ਵੈਨਕੂਵਰ ਦੇ ਮਨੁੱਖੀ ਅਧਿਕਾਰ ਸੰਮੇਲਨ 'ਚ ਫਿਰੋਜ਼ਪੁਰ ਦੀ ਵਿਦਿਆਰਥਣ ਨੇ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਉਠਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।