ਫ਼ਰੀਦਕੋਟ, 17 ਸਤੰਬਰ, (ਜਸਵੰਤ ਸਿੰਘ ਪੁਰਬਾ) - ਪੰਜਾਬ ਦੇ ਸੀਨੀਅਰ ਆਈਏਐਸ (ਸੇਵਾ ਮੁਕਤ) ਗੁਰਦੇਵ ਸਿੰਘ ਬਰਾੜ, ਦਾ ਅੱਜ ਚੰਡੀਗੜ੍ਹ ਵਿਚ ਸ਼ਾਮ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੇ ਆਪਣੇ ਆਖਰੀ ਸਾਹ ਚੰਡੀਗੜ੍ਹ ਸਥਿਤ ਆਪਣੇ ਘਰ ਵਿਚ ਲਏ। ਉਹ ਫ਼ਰੀਦਕੋਟ ਜ਼ਿਲ੍ਹੇ ਦੇ ਘਣੀਏਵਾਲਾ ਪਿੰਡ ਨਾਲ ਸੰਬੰਧਿਤ ਸਨ। ਉਹ 1984 ਵਿਚ ਆਪ੍ਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਡਿਪਟੀ ਕਮਿਸ਼ਨਰ ਸਨ। ਗੁਰਦੇਵ ਸਿੰਘ ਬਰਾੜ ਦਾ ਜਨਮ 23 ਅਪ੍ਰੈਲ 1931 ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਪ੍ਰਸਿੱਧ ਪਿੰਡ ਘਣੀਆਂਵਾਲਾ ਵਿਖੇ ਮਾਸਟਰ ਕਹਿਰ ਸਿੰਘ ਦੇ ਘਰ ਹੋਇਆ। 1958 ਵਿਚ ਉਹ ਪੀ.ਸੀ.ਐਸ. ਸਿਲੈਕਟ ਹੋਏ ਅਤੇ ਬਾਅਦ ਵਿਚ ਉਹ ਆਈ.ਏ.ਐਸ. ਬਣ ਗਏ। ਇਸ ਦੌਰਾਨ ਉਹ ਪੰਜਾਬ ਦੇ ਮਹੱਤਵਪੂਰਨ ਅਹੁਦਿਆਂ ਤੇ ਰਹੇ, ਜਿਸ ਵਿਚ ਸ਼ੂਗਰ ਫੈਡ ਪੰਜਾਬ, ਅਕਸਾਈਜ਼ ਟੈਕਸਟੇਸ਼ਨ ਵਿਭਾਗ ਸ਼ਾਮਿਲ ਹਨ। ਉਹ ਪੱਕੇ ਗੁਰਸਿੱਖ ਸਨ ਅਤੇ ਇਕ ਹਾਕੀ ਦੇ ਕੌਮਾਂਤਰੀ ਪੱਧਰ ਦੇ ਖਿਡਾਰੀ ਅਤੇ ਅੰਤਰਰਾਸ਼ਟਰੀ ਅੰਪਾਇਰ ਵੀ ਰਹੇ। ਫ਼ਰੀਦਕੋਟ ਜ਼ਿਲ੍ਹੇ ਦੇ ਵਿਚ ਉਨ੍ਹਾਂ ਦਾ ਬਹੁਤ ਸਤਿਕਾਰ ਸੀ। ਉਹ ਹਮੇਸ਼ਾ ਹੀ ਇਸ ਇਲਾਕੇ ਨੂੰ ਪਿਆਰ ਕਰਦੇ ਸਨ। ਉਨ੍ਹਾਂ ਦੀ ਧਰਮ ਪਤਨੀ ਸਰਜੀਤ ਕੌਰ, ਦਾ ਕਈ ਸਾਲ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ। ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜ ਲਈ ਉਨ੍ਹਾਂ ਨੇ ਮੈਡੀਕਲ ਖੇਤਰ 'ਚ ਜਮ੍ਹਾ ਕਰਵਾਇਆ ਸੀ। ਉਨ੍ਹਾਂ ਦੀ ਇੱਛਾ ਮੁਤਾਬਕ ਉਨ੍ਹਾਂ ਦਾ ਮ੍ਰਿਤਕ ਸਰੀਰ ਵੀ ਹੁਣ ਮੈਡੀਕਲ ਖੋਜ ਕਾਰਜਾਂ ਲਈ ਪੀ.ਜੀ.ਆਈ. ਨੂੰ ਦਿੱਤਾ ਜਾਵੇਗਾ। ਉਨ੍ਹਾਂ ਦੇ ਘਰ ਦੋ ਬੇਟੇ ਅਤੇ ਇਕ ਬੇਟੀ ਹੈ, ਜਿਹੜੇ ਕਿ ਅਮਰੀਕਾ ਦੇ ਵਿਚ ਆਪਣੇ ਪਰਿਵਾਰ ਵਿਚ ਸਥਾਪਤ ਹਨ। ਉਨ੍ਹਾਂ ਦੀ ਮ੍ਰਿਤਕ ਦੇਹ 18 ਸਤੰਬਰ ਨੂੰ ਮੈਡੀਕਲ ਕਾਰਜਾਂ ਲਈ ਮੈਡੀਕਲ ਸੰਸਥਾਵਾਂ ਕੋਲੇ ਚਲੀ ਜਾਵੇਗੀ।
ਇਹ ਜ਼ਿਕਰਯੋਗ ਹੈ ਕਿ ਗੁਰਦੇਵ ਸਿੰਘ ਬਰਾੜ ਬਹੁਤ ਸਾਰੀਆਂ ਸਿੱਖਿਆ ਸੰਸਥਾਵਾਂ ਦੀ ਅਗਵਾਈ ਕਰਦੇ ਸਨ। ਉਹ ਸਿੱਖ ਐਜੂਕੇਸ਼ਨ ਸੁਸਾਇਟੀ ਚੰਡੀਗੜ੍ਹ, ਜਿਨ੍ਹਾਂ ਦੀਆਂ 12 ਸੰਸਥਾਵਾਂ ਬੜੀਆਂ ਸਫਲਤਾਪੂਰਵਕ ਚੱਲ ਰਹੀਆਂ ਹਨ ਅਤੇ ਸੰਗਤ ਸਾਹਿਬ ਭਾਈ ਫੇਰੂ ਖ਼ਾਲਸਾ ਸੁਸਾਇਟੀ ਦੇ ਚੇਅਰਮੈਨ ਸਨ, ਜਿਨ੍ਹਾਂ ਦੀਆਂ ਜ਼ਿਲ੍ਹਾ ਫ਼ਰੀਦਕੋਟ ਦੇ ਅੰਦਰ ਸਿੱਖਿਆ ਅਤੇ ਮੈਡੀਕਲ ਖੇਤਰ ਦੇ ਵਿਚ ਦਸ਼ਮੇਸ਼ ਡੈਂਟਲ ਕਾਲਜ, ਦਸ਼ਮੇਸ਼ ਪਬਲਿਕ ਸਕੂਲ ਵੱਡੀਆਂ ਸਿੱਖਿਆ ਸੰਸਥਾਵਾਂ ਹਨ।
ਇੱਥੇ ਜ਼ਿਕਰਯੋਗ ਹੈ ਕਿ ਦਸ਼ਮੇਸ਼ ਡੈਂਟਲ ਕਾਲਜ ਦੇ ਸਾਬਕਾ ਵਾਈਸ ਚੇਅਰਮੈਨ ਸਵਰਗਵਾਸੀ ਕੁਲਦੀਪ ਸਿੰਘ ਗਿੱਲ ਦੇ ਉਹ ਕਰੀਬੀ ਰਿਸ਼ਤੇਦਾਰ ਸਨ ਅਤੇ ਸੁਸਾਇਟੀ ਦੇ ਜੁਆਇੰਟ ਡਾਇਰੈਕਟਰ ਸਵਰਜੀਤ ਸਿੰਘ ਗਿੱਲ ਦੇ ਸਤਿਕਾਰਯੋਗ ਮਾਮਾ ਜੀ ਸਨ। ਉਨ੍ਹਾਂ ਦੇ ਅਚਾਨਕ ਦਿਹਾਂਤ 'ਤੇ ਇਸ ਇਲਾਕੇ ਦੀਆਂ ਸਿੱਖਿਆ ਸੰਸਥਾਵਾਂ ਵਿਚ ਗਮੀ ਦੀ ਲਹਿਰ ਫੈਲ ਗਈ ਹੈ। ਦਸ਼ਮੇਸ਼ ਸੰਸਥਾਵਾਂ ਦੇ ਸੀਨੀਅਰ ਅਹੁਦੇਦਾਰਾਂ 'ਚ ਡਾਕਟਰ ਗੁਰਸੇਵ ਸਿੰਘ, ਜਸਵੀਰ ਸਿੰਘ ਸੰਧੂ, ਗੁਰਮੀਤ ਸਿੰਘ ਢਿੱਲੋਂ, ਅਤੇ ਸਾਬਕਾ ਵਿਧਾਇਕ ਕਰਨੈਲ ਸਿੰਘ ਡੌਡ ਨੇ ਦੁੱਖ ਪ੍ਰਗਟ ਕੀਤਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਉਹ ਸਾਬਕਾ ਵਿਧਾਇਕ ਅਤੇ ਪੰਜਾਬ ਮੰਡੀ ਬੋਰਡ ਦੇ ਸਾਬਕਾ ਚੇਅਰਮੈਨ ਕਰਨੈਲ ਸਿੰਘ ਡੌਡ ਦੇ ਕਰੀਬੀ ਰਿਸ਼ਤੇਦਾਰ ਸਨ।
ਤਾਜ਼ਾ ਖ਼ਬਰਾਂ
Free
ਗੁਰਦੇਵ ਸਿੰਘ ਬਰਾੜ, ਸੇਵਾ ਮੁਕਤ ਆਈ.ਏ.ਐਸ. ਦਾ ਹੋਇਆ ਦਿਹਾਂਤ, ਚੰਡੀਗੜ੍ਹ ਵਿਚ ਲਿਆ ਆਖਰੀ ਸਾਹ
ਫ਼ਰੀਦਕੋਟ, 17 ਸਤੰਬਰ, (ਜਸਵੰਤ ਸਿੰਘ ਪੁਰਬਾ) - ਪੰਜਾਬ ਦੇ ਸੀਨੀਅਰ ਆਈਏਐਸ (ਸੇਵਾ ਮੁਕਤ) ਗੁਰਦੇਵ ਸਿੰਘ ਬਰਾੜ, ਦਾ ਅੱਜ ਚੰਡੀਗੜ੍ਹ ਵਿਚ...
ਅਜੀਤ ਡੈਸਕ
17-09-2026