18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਪੰਜਾਬ ਦੇ ਸਕੂਲੀ ਵਿਦਿਆਰਥੀ ਗੈਰ ਅਕਾਦਮਿਕ ਗਤੀਵਿਧੀਆਂ ਦੇ ਭਾਰ ਥੱਲੇ ਦੱਬੇ

ਚੰਡੀਗੜ੍ਹ, 17 ਸਤੰਬਰ, (ਸੁਖਵਿੰਦਰ ਸਿੰਘ ਸ਼ਾਨ): ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀ ‘ਪਾਠਕ੍ਰਮ ਦੀ ਪੜ੍ਹਾਈ’ ਤੋਂ ਇਲਾਵਾ ਹੋਰਨਾਂ ਸਰਕਾਰੀ ਸਕੀਮਾਂ, ਮਿਸ਼ਨਾਂ ਅਤੇ ਗਤੀਵਿਧੀਆਂ ਭਾਵ ਗੈਰ ਅਕਾਦਮਿਕ ਕੰਮਾਂ ਲਈ ਹੀ ਸਕੂਲ ਜਾ ਰਹੇ ਹਨ । ਸਕੂਲਾਂ ਦੇ ਵਿਦਿਆਰਥੀ ਇਸ ਵੇਲ਼ੇ ਗੈਰ ਅਕਾਦਮਿਕ ਕੰਮਾਂ ਵਿਚ ਐਨੇ ਉਲਝੇ ਹੋਏ ਹਨ, ਕਿ ਨਾ ਤਾਂ ਉਨ੍ਹਾਂ ਕੋਲ ਆਪਣਾ ਪਾਠਕ੍ਰਮ (ਸਿਲੇਬਸ) ਪੂਰਾ ਪੜ੍ਹਨ ਲਈ ਢੁੱਕਵਾਂ ਸਮਾਂ ਹੈ ਅਤੇ ਨਾ ਹੀ ਨਿਸ਼ਚਿਤ ਸਮੇਂ ’ਤੇ ਘਰੇਲੂ (ਸਕੂਲ ਪੱਧਰੀ) ਪ੍ਰੀਖਿਆ ਦੇ ਪੇਪਰ ਦੇਣ ਦਾ ਸਮਾਂ ਹੈ।

ਅਜੀਤ ਡੈਸਕ 18-09-2026
ਚੰਡੀਗੜ੍ਹ, 17 ਸਤੰਬਰ, (ਸੁਖਵਿੰਦਰ ਸਿੰਘ ਸ਼ਾਨ): ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀ ‘ਪਾਠਕ੍ਰਮ ਦੀ ਪੜ੍ਹਾਈ’ ਤੋਂ ਇਲਾਵਾ ਹੋਰਨਾਂ ਸਰਕਾਰੀ ਸਕੀਮਾਂ, ਮਿਸ਼ਨਾਂ ਅਤੇ ਗਤੀਵਿਧੀਆਂ ਭਾਵ ਗੈਰ ਅਕਾਦਮਿਕ ਕੰਮਾਂ ਲਈ ਹੀ ਸਕੂਲ ਜਾ ਰਹੇ ਹਨ । ਸਕੂਲਾਂ ਦੇ ਵਿਦਿਆਰਥੀ ਇਸ ਵੇਲ਼ੇ ਗੈਰ ਅਕਾਦਮਿਕ ਕੰਮਾਂ ਵਿਚ ਐਨੇ ਉਲਝੇ ਹੋਏ ਹਨ, ਕਿ ਨਾ ਤਾਂ ਉਨ੍ਹਾਂ ਕੋਲ ਆਪਣਾ ਪਾਠਕ੍ਰਮ (ਸਿਲੇਬਸ) ਪੂਰਾ ਪੜ੍ਹਨ ਲਈ ਢੁੱਕਵਾਂ ਸਮਾਂ ਹੈ ਅਤੇ ਨਾ ਹੀ ਨਿਸ਼ਚਿਤ ਸਮੇਂ ’ਤੇ ਘਰੇਲੂ (ਸਕੂਲ ਪੱਧਰੀ) ਪ੍ਰੀਖਿਆ ਦੇ ਪੇਪਰ ਦੇਣ ਦਾ ਸਮਾਂ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚਲੇ ਸਕੂਲਾਂ ਦੇ ਵਿਦਿਆਰਥੀ ਇਸ ਸਮੇਂ ਸੂਬਾ ਸਰਕਾਰ ਦੀ ਬਿਜ਼ਨਸ ਬਲਾਸਟਰ ਸਕੀਮ, ਵੀਰ ਗਾਥਾ ਪ੍ਰੋਗਰਾਮ, ਖੇਡਾਂ ਵਤਨ ਪੰਜਾਬ ਦੀਆਂ ਲਈ ਰਜਿਸਟ੍ਰੇਸ਼ਨ ਵਿਚ ਲੱਗੇ ਹੋਏ ਹਨ । ਜਦੋਂ ਕਿ ‘ਏਕ ਭਾਰਤ ਸ੍ਰੇਸ਼ਠ ਭਾਰਤ, ਇੱਕ ਰੁੱਖ ਮਾਂ ਦੇ ਨਾਂਅ, ਅਤੇ ਐੱਨ.ਐੱਸ.ਐੱਸ.’ ਦੀਆਂ ਲਗਾਤਾਰ ਚੱਲ ਰਹੀਆਂ ਗਤੀਵਿਧੀਆਂ ਵਿਚ ਰੁਝੇ ਹੋਏ ਹਨ । ਇਸੇ ਤਰ੍ਹਾਂ ਸੂਬੇ ਵਿਚ ਵਿਦਿਆਰਥੀਆਂ ਦੀਆਂ ਸਕੂਲ ਖੇਡਾਂ ਬਲਾਕ ਅਤੇ ਜ਼ਿਲ੍ਹਾ ਪੱਧਰ ’ਤੇ ਖੇਡੀਆਂ ਜਾ ਰਹੀਆਂ ਹਨ । ਪੰਜਾਬ ਦੇ ਸਕੂਲਾਂ ਵਿਚ ਚੱਲਦੀਆਂ ਇਨ੍ਹਾਂ ਗੈਰ ਅਕਾਦਮਿਕ ਗਤੀਵਿਧੀਆਂ ਕਾਰਨ ਵਿਦਿਆਰਥੀ ਵਰਗ ਆਪਣੇ ਸਮੁੱਚੇ ਪਾਠਕ੍ਰਮ ਨੂੰ ਪੜ੍ਹ ਨਹੀਂ ਪਾ ਰਿਹਾ । ਇਸ ਸਥਿਤੀ ਨੂੰ ਹੀ ਮੁੱਖ ਰੱਖਦਿਆਂ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਪੰਜਾਬ ਵਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇੱਕ ਪੱਤਰ ਜਾਰੀ ਕਰਕੇ ਆਦੇਸ਼ ਦਿੱਤੇ ਗਏ ਹਨ ਕਿ 70ਵੀਂਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2026-27 ਦੇ ਮੁਕਾਬਲੇ ਸ਼ੁਰੂ ਹੋ ਚੁੱਕੇ ਹਨ ਤੇ ਸਕੂਲਾਂ ਵਿਚ ਘਰੇਲੂ ਪ੍ਰੀਖਿਆਵਾਂ ਵੀ ਹੋ ਰਹੀਆਂ ਹਨ । ਆਦੇਸ਼ਾਂ ’ਚ ਅੱਗੇ ਕਿਹਾ ਗਿਆ ਹੈ ਕਿ ਅੰਤਰ ਜ਼ਿਲ੍ਹਾ ਖੇਡਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਦੀਆਂ ਪ੍ਰੀਖਿਆਵਾਂ ਲਈ ਸਕੂਲ ਮੁੱਖੀ ਆਪਣੇ ਪੱਧਰ ’ਤੇ ਲੋੜੀਂਦੇ ਬਦਲਵੇਂ ਪ੍ਰਬੰਧ ਕਰਨ ਤਾਂ ਜੋ ਕਿਸੇ ਵੀ ਖਿਡਾਰੀ ਦੀ ਅਕਾਦਮਿਕ ਕਾਰਗੁਜ਼ਾਰੀ ਪ੍ਰਭਾਵਿਤ ਨਾ ਹੋਵੇ।
ਪਿਛਲੀ ਖ਼ਬਰ ਪਾਕਿ - ਤਾਲਿਬਾਨ ਦਰਮਿਆਨ ਸੁਲ੍ਹਾ ਲਈ ਤੁਰਕੀ ਤੇ ਕਤਰ ਦੀ ਪਹਿਲ ਉੱਚ-ਪੱਧਰੀ ਸੁਰੱਖਿਆ ਵਫ਼ਦ ਪੁੱਜਾ ਕਾਬੁਲ ਅਗਲੀ ਖ਼ਬਰ ਅਰਬ ਸਾਗਰ ’ ਚ ਜੰਗੀ ਬੇੜਿਆਂ ਦੀ ਟੱਕਰ ਬਾਅਦ ਭਾਰਤ ਪਾਕਿ ਦਰਮਿਆਨ ਵਧਿਆ ਕੂਟਨੀਤਕ ਤਣਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।