17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵੈਨਕੂਵਰ ਦੇ ਮਨੁੱਖੀ ਅਧਿਕਾਰ ਸੰਮੇਲਨ 'ਚ ਫਿਰੋਜ਼ਪੁਰ ਦੀ ਵਿਦਿਆਰਥਣ ਨੇ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਉਠਾਈ <br/>

ਅਜੀਤ ਡੈਸਕ 24-05-2026
ਐਬਟਸਫੋਰਡ, 23 ਮਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ 'ਚ ਮਨੁੱਖੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਸੰਸਥਾ 'ਵਾਇਸ ਫਾਰ ਰਾਈਟਸ ਇੰਟਨੈਸ਼ਨਲ ਐਸੋਸੀਏਸ਼ਨ' ਵਲੋਂ ਵੈਨਕੂਵਰ ਸਥਿਤ ਯੂਨੀਵਰਸਿਟੀ ਆਫ਼ ਬਿ੍ਟਿਸ਼ ਕੋਲੰਬੀਆ ਵਿਖੇ ਚਾਰ ਰੋਜ਼ਾ ਮਨੁੱਖੀ ਅਧਿਕਾਰ ਸੰਮੇਲਨ ਕਰਵਾਇਆ ਗਿਆ | ਇਸ ਅੰਤਰਰਾਸ਼ਟਰੀ ਮਨੱੁਖੀ ਅਧਿਕਾਰ ਸੰਮੇਲਨ 'ਚ 40 ਦੇਸ਼ਾਂ ਦੇ 150 ਡੈਲੀਗੇਟਾਂ ਨੇ ਹਿੱਸਾ ਲਿਆ ਤੇ ਭਾਰਤ ਤੋਂ ਸਿਰਫ਼ 2 ਡੈਲੀਗੇਟ ਪਹੁੰਚੇ, ਜਿਨ੍ਹਾਂ ਵਿਚ ਫਿਰੋਜ਼ਪੁਰ ਦੀ 16 ਸਾਲਾ ਹੇਜ਼ਲ ਵੀ ਸ਼ਾਮਿਲ ਸੀ | ਫਿਰੋਜ਼ਪੁਰ ਦੇ ਡੀ.ਸੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ 12ਵੀਂ ਜਮਾਤ ਦੀ ਵਿਦਿਆਰਥਣ ਹੇਜ਼ਲ ਨੇ ਅੰਤਰਰਾਸ਼ਟਰੀ ਡੈਲੀਗੇਟਾਂ ਨੂੰ ਸੰਬੋਧਨ ਕਰਦੇ ਹੋਏ, ਪੰਜਾਬ ਦੇ ਸਰਹੱਦੀ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵਿਸਥਾਰ ਸਹਿਤ ਦੱਸਿਆ ਤੇ ਉਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਮਾਲਕਾਨਾ ਹੱਕਾਂ ਲਈ ਆਵਾਜ਼ ਬੁਲੰਦ ਕੀਤੀ | ਕੈਨੇਡਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਪੰਜਾਬ ਤੋਂ ਆਈ ਵਿਦਿਆਰਥਣ ਨੇ ਅੰਤਰਰਾਸ਼ਟਰੀ ਮੰਚ 'ਤੇ ਪੰਜਾਬ ਦੇ ਸਰਹੱਦੀ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਉਠਾਈ ਹੋਵੇ | ਇਸ ਮਨੁੱਖੀ ਅਧਿਕਾਰ ਸੰਮੇਲਨ ਵਿਚ ਹੇਜ਼ਲ ਸਭ ਤੋਂ ਘੱਟ ਉਮਰ ਦੀ ਡੈਲੀਗੇਟ ਹੈ ਤੇ ਇਸ ਲਈ ਸੰਸਥਾ ਵਲੋਂ ਉਸ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ ਹੈ | ਹੇਜ਼ਲ ਪੜ੍ਹਨ ਵਿਚ ਬਹੁਤ ਹੁਸ਼ਿਆਰ ਹੈ ਤੇ ਉਸ ਦੇ ਮਾਤਾ ਜੀ ਫਿਰੋਜ਼ਪੁਰ ਵਿਖੇ ਅਧਿਆਪਕਾ ਹਨ |

ਪਿਛਲੀ ਖ਼ਬਰ ਮਾੜੀ ਆਰਥਿਕ ਸਥਿਤੀ ਕਾਰਨ ਪਿੰਡ ਉਗੋਕੇ ਦੇ ਨੌਜਵਾਨ ਨੇ ਲਿਆ ਫਾਹਾ ਅਗਲੀ ਖ਼ਬਰ ਫੀਫਾ ਵਿਸ਼ਵ ਕੱਪ 'ਤੇ ਇਬੋਲਾ ਵਾਇਰਸ ਦਾ ਪਰਛਾਵਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।