20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕਬੂਤਰਬਾਜ਼ੀ ਮੁਕਾਬਲੇ 'ਚ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ <br/>

ਅਜੀਤ ਡੈਸਕ 17-05-2026
ਅਮਰਕੋਟ (ਤਰਨ ਤਾਰਨ), 16 ਮਈ (ਭੱਟੀ)—ਥਾਣਾ ਸਦਰ ਪੱਟੀ ਅਧੀਨ ਆਉਂਦੇ ਪਿੰਡ ਰਾਮ ਖਾਰਾ ਵਿਖੇ ਕਬੂਤਰਬਾਜੀ ਟੂਰਨਾਮੈਂਟ 'ਤੇ ਕਬੂਤਰ ਉਡਾਉਣ ਆਇਆ ਗੁਰਪ੍ਰੀਤ ਸਿੰਘ ਗੋਰਾ (29) ਪੁੱਤਰ ਲਖਬੀਰ ਸਿੰਘ ਪਿੰਡ ਝੁਗੀਆਂ ਕਾਲੂ ਜੋ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਇਸ ਮੌਕੇ ਐਸ.ਪੀ. (ਡੀ) ਸੁਖਨਿੰਦਰ ਸਿੰਘ, ਡੀ.ਐਸ.ਪੀ.(ਡੀ) ਸਿਵਦਰਸ਼ਨ ਸਿੰਘ, ਐਸ.ਐਚ.ਓ. ਥਾਣਾ ਸਦਰ ਗੁਰਚਰਨ ਸਿੰਘ, ਚੌਕੀ ਇੰਚਾਰਜ ਘਰਿਆਲਾ ਏ.ਐਸ.ਆਈ. ਪਰਮਜੀਤ ਸਿੰਘ ਘਟਨਾ ਸਥਾਨ 'ਤੇ ਪੁੱਜੇ ਅਤੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੱਟੀ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ | ਗੁਰਪ੍ਰੀਤ ਸਿੰਘ ਗੋਰਾ ਚਾਰ ਮਹੀਨੇ ਪਹਿਲਾਂ ਕਤਲ ਕੇਸ 'ਚ ਜਮਾਨਤ 'ਤੇ ਆਇਆ ਸੀ | ਪਿੰਡ ਰਾਮ ਖਾਰਾ ਵਿਖੇ ਕਬੂਤਰਬਾਜੀ ਦੇ ਮੁਕਾਬਲੇ ਰੱਖੇ ਸੀ | ਬਲਕਾਰ ਸਿੰਘ ਨੇ ਦੱਸਿਆ ਕਿ ਮਿ੍ਤਕ ਨੌਜਵਾਨ ਗੋਰਾ ਸਾਡੇ ਪਿੰਡ ਤੜਕੇ ਆਇਆ ਸੀ | ਇਸ ਦੇ ਕਬੂਤਰ ਉਡਦੇ ਸਮੇਂ ਜਦੋਂ ਕਿਸੇ ਦੇ ਘਰ ਬੈਠ ਗਿਆ ਤਾਂ ਗੋਰਾ ਉਸ ਘਰ ਵਿਚੋਂ ਕਬੂਤਰ ਲੈਣ ਲਈ ਗਿਆ, ਜਿਥੇ ਅਣਪਛਾਤੇ ਹਮਲਵਾਰਾਂ ਨੇ ਗੋਲੀਆਂ ਚਲਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ | ਮਿ੍ਤਕ ਦੇ ਪਿਤਾ ਲਖਬੀਰ ਸਿੰਘ ਅਤੇ ਪਿੰਡ ਝੁੱਗੀਆਂ ਕਾਲੂ ਦੇ ਸਰਪੰਚ ਨੇ ਦੱਸਿਆ ਕਿ ਮਿ੍ਤਕ ਨੌਜਵਾਨ ਪਿੰਡ ਬਹਾਦਰਨਗਰ ਮੰਡੀ ਵਿਖੇ ਪੱਲੇਦਾਰੀ ਦਾ ਕੰਮ ਕਰਦਾ ਸੀ |

ਪਿਛਲੀ ਖ਼ਬਰ ਬੀ.ਬੀ.ਐਮ.ਬੀ. ਦੇ ਫ਼ੈਸਲਿਆਂ 'ਚ ਪੰਜਾਬ ਨੂੰ ਮਿਲੇ ਯੋਗ ਸਥਾਨ-ਬਰਿੰਦਰ ਗੋਇਲ <br/> ਅਗਲੀ ਖ਼ਬਰ ਹੱਤਿਆ ਦੀ ਜ਼ਿੰਮੇਵਾਰੀ ਪ੍ਰਭ ਦਾਸੂਵਾਲ ਟੀਮ ਨੇ ਲਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।