ਹੱਤਿਆ ਦੀ ਜ਼ਿੰਮੇਵਾਰੀ ਪ੍ਰਭ ਦਾਸੂਵਾਲ ਟੀਮ ਨੇ ਲਈ
ਅਜੀਤ ਡੈਸਕ
17-05-2026
ਤਰਨ ਤਾਰਨ, (ਹਰਿੰਦਰ ਸਿੰਘ)-ਕਬੂਤਰਬਾਜੀ ਟੂਰਨਾਮੈਂਟ ਦੌਰਾਨ ਗੁਰਪ੍ਰੀਤ ਸਿੰਘ ਗੋਰਾ ਦੀ ਹੱਤਿਆ ਦੀ ਜ਼ਿੰਮੇਵਾਰੀ ਪ੍ਰਭ ਦਾਸੂਵਾਲ ਦੀ ਟੀਮ ਨੇ ਲਈ ਹੈ | ਟੀਮ ਦਾਸੂਵਾਲ ਪੇਜ 'ਤੇ ਪਾਈ ਗਈ ਪੋਸਟ ਵਿਚ ਲਿਖਿਆ ਹੈ ਕਿ 'ਅੱਜ ਜੋ ਰਾਮਖਾਰੇ ਗੋਰਾ ਚੁਗਿਆਕਾਲੂ ਦਾ ਕਤਲ ਹੋਇਆ ਹੈ, ਇਸ ਦੀ ਜਿੰਮੇਵਾਰੀ ਮੈਂ ਡੋਨੀ ਬੱਲ, ਪ੍ਰਭ ਦਾਸੂਵਾਲ, ਅਫਰੀਦੀ ਤੂਤ, ਮੋਹਬਤ ਰੰਧਾਵਾ, ਅਮਰ ਖੱਬੇ, ਸ਼ਗਨਪ੍ਰੀਤ ਲੈਂਦੇ ਹਾਂ | ਇਹ ਲੰਡਾ ਹਰੀਕੇ ਦਾ ਖਾਸ ਬੰਦਾ ਸੀ, ਇਸ ਨੇ ਲੰਡੇ ਦੇ ਕਹਿਣ 'ਤੇ ਬਿੱਕਰ ਨੌਸ਼ਹਿਰੇ ਦਾ ਕਤਲ ਕੀਤਾ ਸੀ | ਇਹ ਜੇਲ੍ਹ ਵਿਚੋਂ ਆ ਕੇ ਸਾਡੇ ਭਰਾਵਾਂ ਦੀਆਂ ਰੇਕੀਆਂ ਕਰਦਾ ਸੀ | ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜੇ ਕੋਈ ਸਾਡੇ ਭਰਾਵਾਂ ਦੀਆਂ ਰੇਕੀਆਂ ਕਰੂੰਗਾ ਜਾਂ ਕੋਈ ਕਰਾਉਗਾ ਉਸ ਦਾ ਵੀ ਏਹੀ ਹਸ਼ਰ ਹੋਵੇਗਾ | ਅਮਰੀਕਾ ਦੀ ਜੇਲ੍ਹ ਵਿਚ ਸਾਡੇ ਭਰਾਵਾਂ ਦਾ ਲੰਡੇ ਦੇ ਬੰਦਿਆਂ ਨਾਲ ਝਗੜਾ ਹੋਇਆ ਸੀ | ਅੱਜ ਅਸੀਂ ਉਸ ਦਾ ਜਵਾਬ ਦੇ ਦਿੱਤਾ ਆ | ਬਾਕੀ ਅਸੀਂ ਵਲਟੋਹੇ ਵਾਲੇ ਐੱਸ.ਐੱਚ.ਓ. ਅਤੇ ਏ.ਐੱਸ.ਆਈ. ਜੱਸਾ ਸਿੰਘ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਚਾਰ ਜਵਾਕਾਂ ਦੇ ਲੱਤਾਂ ਵਿਚ ਗੋਲੀਆਂ ਮਾਰ ਕੇ ਤੈਨੂੰ ਸਟਾਰ ਲੱਗ ਜਾਣਗੇ | ਬਾਕੀ ਤੂੰ ਕਹਿੰਦਾ ਆ ਕਿ ਇਹ ਮੁੰਡੇ ਛੁਡਾਉਣ ਆਏ ਆ ਤੇ ਇਨ੍ਹਾਂ ਨੇ ਪਲਿਸ 'ਤੇ ਗੋਲੀ ਚਲਾਈ ਆ | ਮੁੰਡੇ ਤਾਂ ਤੂੰ ਇਕ ਦਿਨ ਪਹਿਲਾਂ ਫੜ ਕੇ ਉਨ੍ਹਾਂ ਦੀਆਂ ਲੱਤਾਂ ਵਿਚ 3-3 ਗੋਲੀਆਂ ਮਾਰੀਆ ਤੇ ਉਨ੍ਹਾਂ ਦੀਆਂ ਲੱਤਾਂ ਵੱਢਣੀਆਂ ਪੈਣੀਆਂ, ਜਿਸ ਦਾ ਹਿਸਾਬ ਤੈਨੂੰ ਦੇਣਾ ਪੈਣਾ' |