ਇਡੁੱਕੀ (ਕੇਰਲਮ), 20 ਸਤੰਬਰ - ਕੇਰਲਮ ਦੇ ਇਡੁੱਕੀ ਜ਼ਿਲ੍ਹੇ ਦੇ ਵੱਟਵਾੜਾ ਦੇ ਕੋਟਕੰਬੂਰ ਵਿਚ ਭਾਰੀ ਮੀਂਹ ਦੇ ਚੱਲਦਿਆਂ ਜ਼ਮੀਨ ਖਿਸਕਣ ਕਾਰਨ ਇਕ ਸ਼ੈੱਡ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਔਰਤ ਗੰਭੀਰ ਜ਼ਖਮੀ ਹੋ ਗਈ।
ਜਿਸ ਸਮੇਂ ਇਹ ਹਾਦਸਾ ਵਾਪਰਿਆ ਇਹ ਤਿੰਨੋਂ ਲੋਕ (2 ਮ੍ਰਿਤਕ, ਇਕ ਜ਼ਖ਼ਮੀ) ਖੇਤ ਵਿਚ ਕੰਮ ਕਰ ਰਹੇ ਸਨ। ਇਸ ਦੌਰਾਨ ਭਾਰੀ ਮੀਂਹ ਤੋਂ ਬਚਣ ਲਈ, ਉਨ੍ਹਾਂ ਖੇਤ ਦੇ ਨੇੜੇ ਬਣੇ ਇਕ ਸ਼ੈੱਡ (ਝੌਂਪੜੀ) ਵਿਚ ਪਨਾਹ ਲੈ ਲਈ। ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ, ਮਿੱਟੀ ਅਚਾਨਕ ਧੱਸ ਗਈ ਅਤੇ ਮਲਬਾ ਸ਼ੈੱਡ 'ਤੇ ਡਿੱਗ ਪਿਆ, ਜਿਸ ਕਾਰਨ ਇਹ ਢਹਿ ਗਿਆ।ਸਥਾਨਕ ਲੋਕ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਰਾਹਤ ਅਤੇ ਬਚਾਅ ਕਾਰਜ ਚਲਾਏ ਅਤੇ ਤਿੰਨਾਂ ਨੂੰ ਮਲਬੇ ਤੋਂ ਬਾਹਰ ਕੱਢਿਆ।
ਤਾਜ਼ਾ ਖ਼ਬਰਾਂ
Free
ਜ਼ਮੀਨ ਖਿਸਕਣ ਕਾਰਨ 2 ਮੌਤਾਂ, ਇਕ ਔਰਤ ਗੰਭੀਰ ਜ਼ਖਮੀ
ਇਡੁੱਕੀ (ਕੇਰਲਮ), 20 ਸਤੰਬਰ - ਕੇਰਲਮ ਦੇ ਇਡੁੱਕੀ ਜ਼ਿਲ੍ਹੇ ਦੇ ਵੱਟਵਾੜਾ ਦੇ ਕੋਟਕੰਬੂਰ ਵਿਚ ਭਾਰੀ ਮੀਂਹ ਦੇ ਚੱਲਦਿਆਂ ਜ਼ਮੀਨ ਖਿਸਕਣ ਕਾਰਨ ਇਕ ਸ਼ੈੱਡ ਡਿੱਗਣ ਨਾਲ ਦੋ ਲੋਕਾਂ ਦੀ ਮੌਤ...
ਅਜੀਤ ਡੈਸਕ
20-09-2026