20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਕੈਨੇਡਾ ਤੋਂ ਆਇਆ ਨੌਜਵਾਨ ਗ੍ਰਨੇਡ ਸਮੇਤ ਫੜੇ ਜਾਣ ਬਾਅਦ 4 ਦਿਨਾ ਪੁਲਿਸ ਰਿਮਾਂਡ ’ਤੇ

ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)-ਐੱਸ. ਐੱਸ.

ਅਜੀਤ ਡੈਸਕ 20-09-2026
ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)-ਐੱਸ.ਐੱਸ.ਓ.ਸੀ. ਦੀ ਟੀਮ ਨੇ ਕੈਨੇਡਾ ਤੋਂ ਆਏ ਇਕ ਨੌਜਵਾਨ ਨੂੰ 2 ਹੈਂਡ ਗਰਨੇਡਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਫ਼ਰੀਦਕੋਟ ਦੀ ਟੀਮ ਵਲੋਂ ਫੜੇ ਜਾਣ ਤੋਂ ਬਾਅਦ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਥਾਣਾ ਫ਼ਾਜ਼ਿਲਕਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਫ਼ਾਜ਼ਿਲਕਾ ਐੱਸ.ਐੱਸ.ਓ.ਸੀ.ਟੀਮ ਨੇ ਫੜੇ ਗਏ ਕਥਿਤ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਅਤੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਐੱਸ.ਐੱਸ.ਓ.ਸੀ. ਟੀਮ ਵਲੋਂ ਬੜੀ ਬਰੀਕੀ ਨਾਲ ਇਸਦੀ ਜਾਂਚ ਕੀਤੀ ਜਾ ਰਹੀ ਹੈ। ਫ਼ਰੀਦਕੋਟ ਦੀ ਟੀਮ ਨੇ ਨਵਜੋਤ ਸਿੰਘ ਉਰਫ਼ ਨਵ ਨੂੰ 2 ਹੈਂਡ ਗਰਨੇਡਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ । ਪ੍ਰਾਪਤ ਵੇਰਵਿਆਂ ਅਨੁਸਾਰ ਕਥਿਤ ਮੁਲਜ਼ਮ ਕੁੱਝ ਦਿਨ ਪਹਿਲਾ ਹੀ ਕੈਨੇਡਾ ਤੋਂ ਭਾਰਤ ਆਇਆ ਸੀ। ਜਿੱਥੇ ਉਸ ਦੇ ਸਬੰਧ ਪਾਕਿਸਤਾਨੀ ਹੈਂਡਲਰ ਨਾਲ ਬਣ ਗਏ ਸਨ। ਐੱਸ.ਐੱਸ.ਓ.ਸੀ. ਟੀਮ ਹੁਣ ਜਾਂਚ ਵਿਚ ਲੱਗੀ ਹੈ ਕਿ ਮੁਲਜ਼ਮ ਦਾ ਸਬੰਧ ਕਿਨ੍ਹਾਂ ਵਿਅਕਤੀਆਂ ਨਾਲ ਹੈ, ਕਿਸ ਵਿਅਕਤੀ ਨੇ ਉਸ ਨੂੰ ਇਹ ਗਰਨੇਡ ਮੁਹੱਈਆ ਕਰਵਾਏ ਹਨ ਅਤੇ ਇਸ ਦੀ ਵਰਤੋਂ ਕਿਥੇ ਕੀਤੀ ਜਾਣੀ ਸੀ।
ਪਿਛਲੀ ਖ਼ਬਰ ਨਸ਼ੇ ਦਾ ਟੀਕੇ ਲਗਾਉਣ ਨਾਲ ਨੌਜਵਾਨ ਦੀ ਮੌਤ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ ਵਿਖੇ ਭਾਦੋਂ ਸੁਦੀ ਅਸ਼ਟਮੀ ਮੌਕੇ ਮਨਾਇਆ ਗਿਆ ‘ ਚੌਪਈ ਉਚਾਰਨ ਦਿਵਸ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।