ਝਬਾਲ, 16 ਮਈ (ਸਰਬਜੀਤ ਸਿੰਘ)-ਇਲਾਕੇ ਦੀ ਨਾਮਵਰ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀ ਅਤੇ 12 ਵੀਂ ਸ਼੍ਰੇਣੀ ਸੈਸ਼ਨ 2025-26 ਦਾ ਬੋਰਡ ਨਤੀਜਾ 100 ਫ਼ੀਸਦੀ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਮ.ਡੀ. ਪਰਮਜੀਤ ਸਿੰਘ ਸੋਹਲ ਨੇ ਦੱਸਿਆ ਕਿ 12 ਵੀਂ ਜਮਾਤ ਵਿਚੋੋਂ ਸਾਇਸ ਗਰੁੱਪ ਵਿਚ ਮਨਰੀਤ ਕੌਰ ਨੇ 81 ਫ਼ੀਸਦੀ, ਜਸਮੀਤ ਕੌਰ ਨੇ 80 ਫ਼ੀਸਦੀ ਅਤੇ ਖੁਸ਼ੀ ਨੇ 79 ਫ਼ੀਸਦੀ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਸਕੂਲ ਵਿਚੋੋਂ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ | ਆਰਟਸ ਗਰੁੱਪ ਵਿਚੋਂ ਹਰਮਨਦੀਪ ਕੌਰ ਨੇ 84, ਅਨੁਰੀਤ ਕੌਰ ਨੇ 82 ਫ਼ੀਸਦੀ ਅਤੇ ਅਨਮੋਲਦੀਪ ਕੋਰ ਨੇ 81 ਫ਼ੀਸਦੀ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਸਕੂਲ ਵਿਚੋੋਂ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ | 28 ਵਿਦਿਆਰਥੀਆਂ ਵਿਚੋੋਂ 17 ਵਿਦਿਆਰਥੀਆਂ ਨੇ 70 ਫ਼ੀਸਦੀ ਤੋੋਂ ਉਪਰ ਅੰਕ ਪ੍ਰਾਪਤ ਕੀਤੇ | ਦਸਵੀ ਜਮਾਤ ਵਿਚੋਂ ਸਿਮਰਨਜੀਤ ਕੌਰ ਨੇ 80 ਫ਼ੀਸਦੀ, ਅਭੈਪ੍ਰਤਾਪ ਸਿੰਘ ਅਤੇ ਅੰਸ਼ਪ੍ਰੀਤ ਸਿੰਘ 78 ਫ਼ੀਸਦੀ ਅਤੇ ਅੰਸ਼ਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ ਨੇ 76 ਫ਼ੀਸਦੀ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਸਕੂਲ ਵਿਚੋੋਂ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ | 16 ਵਿਦਿਆਰਥੀਆਂ ਨੇ 70 ਫ਼ੀਸਦੀ ਤੋੋਂ ਉਪਰ ਅੰਕ ਪ੍ਰਾਪਤ ਕੀਤੇ | ਇਸ ਸਮੇਂ 75 ਫ਼ੀਸਦੀ ਤੋੋਂ ਉਪਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਵਲੋੋਂ ਸਨਮਾਨਿਤ ਕੀਤਾ | ਗਿਆ | ਸਕੂਲ ਐੱਮ.ਡੀ. ਪਰਮਜੀਤ ਸਿੰਘ ਸੋਹਲ ਨੇ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ਼ ਨੂੰ ਦਿੰਦਿਆਂ ਹੋਇਆ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈਆਂ ਦਿੱਤੀਆਂ | ਇਸ ਸਮੇਂ ਸਕੂਲ ਪਿ੍ੰਸੀਪਲ ਵਰਿੰਦਰ ਕੌਰ, ਮੈਨੇਜਿੰਗ ਕਮੇਟੀ ਸਕੱਤਰ ਹਰਜਿੰਦਰਪਾਲ ਸਿੰਘ, ਮੈਨੇਜਰ ਸਿਮਰਤਪਾਲ ਸਿੰਘ, ਮਨਦੀਪ ਕੌਰ ਝਬਾਲ ਕਲਰਕ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |