27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

2236 ਭਾਰਤੀ ਸਿੱਖ ਸ਼ਰਧਾਲੂ ਪਾਕਿਸਤਾਨ ਗਏ

ਅਜੀਤ ਡੈਸਕ 11-04-2026
ਅਟਾਰੀ ਸਰਹੱਦ (ਅੰਮਿ੍ਤਸਰ), 10 ਅਪ੍ਰੈਲ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਖਾਲਸੇ ਦਾ ਸਾਜਨਾ ਦਿਵਸ ਮਨਾਉਣ ਲਈ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਰਾਵਲਪਿੰਡੀ ਪਾਕਿਸਤਾਨ ਗਏ 2236 ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਸੁਰਜੀਤ ਸਿੰਘ ਤੁਗਲਵਾਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥਾ ਲੀਡਰ ਪਰਮਜੀਤ ਸਿੰਘ ਝੰਡੋਕ ਸਮੇਤ ਵੱਖ-ਵੱਖ ਰਾਜਾਂ ਦੇ ਜਥਾ ਆਗੂਆਂ ਦਾ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਜਾਣ ਤੋਂ ਪਹਿਲਾਂ ਆਈ.ਸੀ.ਪੀ. ਅਟਾਰੀ ਵਿਖੇ ਆਉਣ 'ਤੇ ਜੀ ਆਇਆਂ ਕਿਹਾ ਗਿਆ | ਇਸ ਮੌਕੇ ਐੱਲ.ਪੀ.ਆਈ.ਏ. ਦੇ ਮੈਨੇਜਰ ਸੂਰਜ ਭਾਨ, ਬੀ.ਐੱਸ.ਐੱਫ. ਦੇ ਕਮਾਂਡਰ ਰੁਪਿੰਦਰ ਸਿੰਘ, ਭਾਰਤੀ ਕਸਟਮ ਦੇ ਵਧੀਕ ਕਮਿਸ਼ਨਰ ਤੇ ਇਮੀਗ੍ਰੇਸ਼ਨ ਦੇ ਉੱਚ ਅਧਿਕਾਰੀਆਂ ਵਲੋਂ ਨਿੱਘਾ ਸਵਾਗਤ ਕਰਦਿਆਂ ਬਾਬਾ ਸਤਨਾਮ ਸਿੰਘ ਕਾਰ ਸੇਵਾ ਗੁਰੂ ਕੇ ਬਾਗ ਵਾਲਿਆਂ ਰਾਹੀਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਟੈੱਟ ਦੇ ਮੁੱਦੇ ਤੋਂ ਪ੍ਰਭਾਵਿਤ ਅਧਿਆਪਕ ਆਪਣੇ ਭਵਿੱਖ ਨੂੰ ਲੈ ਕੇ ਹੋਏ ਚਿੰਤਤ ਅਗਲੀ ਖ਼ਬਰ 'ਵਿਕਸਿਤ ਭਾਰਤ 2047' ਦੇ ਨਿਰਮਾਣ ਲਈ ਨੌਜਵਾਨ ਲੀਡਰਸ਼ਿਪ ਅੱਗੇ ਆਵੇ-ਕਟਾਰੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।