28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਇਫ਼ਕੋ ਵਲੋਂ ਦੇਸ਼ ਵਿਆਪੀ ਏਕੀਕ੍ਰਿਤ ਨੈਨੋ ਖਾਦ ਜਾਗਰੂਕਤਾ ਮੈਗਾ ਮੁਹਿੰਮ ਸ਼ੁਰੂ

ਅਜੀਤ ਡੈਸਕ 11-04-2026
ਨਵੀਂ ਦਿੱਲੀ, 10 ਅਪ੍ਰੈਲ (ਅ.ਬ.)-ਭਾਰਤ ਦੀ ਸਭ ਤੋਂ ਵੱਡੀ ਖਾਦ ਸਹਿਕਾਰੀ ਸੰਸਥਾ, ਇਫਕੋ (ਇੰਡੀਅਨ ਫਾਰਮਰਜ਼ ਫਰਟੀਲਾਈਜ਼ਰ ਕੋਆਪਰੇਟਿਵ ਲਿਮਟਿਡ) ਨੇ ਅੱਜ ਰਸਮੀ ਤÏਰ 'ਤੇ 'ਇਫਕੋ ਨੈਨੋ ਖਾਦ ਜਾਗਰੂਕਤਾ ਮੈਗਾ ਮੁਹਿੰਮ' ਦੀ ਸ਼ੁਰੂਆਤ ਕੀਤੀ | ਇਕ ਵਿਆਪਕ, ਏਕੀਕ੍ਰਿਤ, ਦੇਸ਼ ਵਿਆਪੀ ਜਾਗਰੂਕਤਾ ਮੁਹਿੰਮ ਜਿਸ ਦਾ ਉਦੇਸ਼ ਭਾਰਤੀ ਕਿਸਾਨਾਂ ਵਿਚ ਨੈਨੋ ਖਾਦਾਂ ਨੂੰ ਅਪਣਾਉਣ ਨੂੰ ਉਤਸ਼ਾਹਿਤ ਕਰਨਾ ਹੈ | ਲਾਂਚ ਸਮਾਰੋਹ ਇਫਕੋ ਸਦਨ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਗਿਆ ਸੀ ਤੇ ਇਸ ਦਾ ਉਦਘਾਟਨ ਇਫਕੋ ਦੇ ਚੇਅਰਮੈਨ ਦਿਲੀਪ ਸੰਘਾਨੀ ਵਲੋਂ ਕੀਤਾ ਗਿਆ | ਇਫ਼ਕੋ ਦੇ ਪ੍ਰਬੰਧ ਨਿਰਦੇਸ਼ਕ ਕੇ.ਜੇ. ਪਟੇਲ ਨੇ ਵੀ ਆਪਣੀ ਵਿਸ਼ੇਸ਼ ਮÏਜੂਦਗੀ ਨਾਲ ਇਸ ਮÏਕੇ ਦੀ ਸ਼ੋਭਾ ਵਧਾਈ | ਇਹ ਮੁਹਿੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦੀ ਪ੍ਰੇਰਨਾ ਹੇਠ ਸ਼ੁਰੂ ਕੀਤੀ ਗਈ ਹੈ ਤੇ 'ਆਤਮਨਿਰਭਰ ਭਾਰਤ' (ਸਵੈ-ਨਿਰਭਰ ਭਾਰਤ) ਤੇ 'ਸਹਕਾਰ ਸੇ ਸਮਿ੍ੱਧੀ' (ਸਹਿਯੋਗ ਰਾਹੀਂ ਖੁਸ਼ਹਾਲੀ) ਦੇ ਰਾਸ਼ਟਰੀ ਮਿਸ਼ਨਾਂ ਨਾਲ ਮੇਲ ਖਾਂਦੀ ਹੈ | ਇਸ ਪਹਿਲਕਦਮੀ ਨੂੰ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚÏਹਾਨ ਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਤੇ ਰਸਾਇਣ ਤੇ ਖਾਦ ਮੰਤਰੀ ਜੇ.ਪੀ. ਨੱਡਾ ਦਾ ਵਿਸ਼ੇਸ਼ ਸਮਰਥਨ ਵੀ ਪ੍ਰਾਪਤ ਹੈ |
ਪਿਛਲੀ ਖ਼ਬਰ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਦਲ ਖ਼ਾਲਸਾ ਵਲੋਂ ਮੁੱਖ ਮੰਤਰੀ ਪੱਤਰ ਅਗਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਨੇ ਵਿਸ਼ਵ ਸਿਹਤ ਦਿਵਸ 2026 ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।