29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਫਲਸਤੀਨ ਦੇ ਰਾਜਦੂਤ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਫਲਸਤੀਨ ਦੇ ਸਫ਼ੀਰ ਅਬਦੁਲਾ ਐੱਮ. ਅਬੂ ਸ਼ਵੇਸ਼ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸਨਮਾਨਿਤ ਕਰਦੇ ਹੋਏ ਸੂਚਨਾ ਅਧਿਕਾਰੀ ਰਣਧੀਰ ਸਿੰਘ ਵਰਪਾਲ | ਅਜੀਤ ਤਸਵੀਰ<br/> 30-03-2026

ਜੰਗਬੰਦੀ ਦੀ ਕੀਤੀ ਅਰਦਾਸ
ਅੰਮਿ੍ਤਸਰ, 29 ਮਾਰਚ (ਹਰਮਿੰਦਰ ਸਿੰਘ)-ਫਲਸਤੀਨ ਦੇ ਸਫੀਰ ਅਬਦੁਲਾ ਐੱਮ. ਅਬੂ ਸ਼ਵੇਸ਼ ਦੀ ਅਗਵਾਈ ਹੇਠ ਵੱਖ-ਵੱਖ ਮੁਲਕਾਂ ਦੀਆਂ 50 ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਤੇ 65 ਪ੍ਰੋਫੈਸਰਾਂ ਦੇ ਇਕ ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ | ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸੂਚਨਾ ਅਧਿਕਾਰੀ ਰਣਧੀਰ ਸਿੰਘ ਵਰਪਾਲ ਵਲੋਂ ਫਲਸਤੀਨ ਦੇ ਰਾਜਦੂਤ ਨੂੰ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ | ਇਸ ਦੌਰਾਨ ਗੱਲਬਾਤ ਕਰਦੇ ਹੋਏ ਫਲਸਤੀਨੀ ਰਾਜਦੂਤ ਨੇ ਇਜ਼ਰਾਈਲ, ਅਮਰੀਕਾ ਤੇ ਈਰਾਨ ਦਰਮਿਆਨ ਹੋਣ ਰਹੀ ਜੰਗ 'ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ | ਸਾਰੇ ਮੁਲਕਾਂ ਨੂੰ ਆਪਣੇ ਮਸਲੇ ਗੱਲਬਾਤ ਨਾਲ ਹੱਲ ਕਰਨੇ ਚਾਹੀਦੇ ਹਨ | ਉਸ ਨੇ ਕਿਹਾ ਉਨ੍ਹਾਂ ਵਲੋਂ ਅੱਜ ਵਿਸ਼ਵ ਸ਼ਾਂਤੀ ਅਤੇ ਜੰਗ ਬੰਦ ਹੋਣ ਸੰਬੰਧੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕੀਤੀ ਹੈ | ਇਸਦੇ ਨਾਲ ਫਲਸਤੀਨੀਆ 'ਤੇ ਹੋ ਰਹੇ ਅਤਿਆਚਾਰਾਂ ਦੇ ਰੁਕਣ ਲਈ ਵੀ ਅਰਦਾਸ ਕੀਤੀ ਹੈ |

ਪਿਛਲੀ ਖ਼ਬਰ ਸਿਰ 'ਤੇ ਕੁਹਾੜੀ ਨਾਲ ਵਾਰ ਕਰ ਬਲਾਕ ਪ੍ਰਧਾਨ ਦਾ ਕਤਲ <br/> ਅਗਲੀ ਖ਼ਬਰ 100 ਰੁਪਏ ਨੂੰ ਲੈ ਕੇ ਹੋਏ ਝਗੜੇ 'ਚ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।