ਬੜਵਾਨੀ, 29 ਮਾਰਚ (ਏਜੰਸੀ)-ਮੱਧ ਪ੍ਰਦੇਸ਼ ਦੇ ਬੜਵਾਨੀ ਜ਼ਿਲ੍ਹੇ 'ਚ 100 ਰੁਪਏ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਇਕ 35 ਸਾਲਾ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ, ਜਿਸ ਤੋਂ ਬਾਅਦ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਪਾਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਰਾਮਦਾਸ ਯਾਦਵ ਨੇ ਕਿਹਾ ਕਿ ਪੀੜਤ ਫੂਲ ਸਿੰਘ ਨੇ ਕੁਝ ਸਮਾਂ ਪਹਿਲਾਂ ਮਨੀਸ਼ ਸੋਲੰਕੀ (23) ਨੂੰ 100 ਰੁਪਏ ਉਧਾਰ ਦਿੱਤੇ ਸਨ, ਜਦੋਂ ਉਸ ਨੇ ਪੈਸਿਆਂ ਦੀ ਵਾਪਸੀ ਦੀ ਮੰਗ ਕੀਤੀ ਤਾਂ ਸੋਲੰਕੀ ਨੇ ਉਸ ਨਾਲ ਬਹਿਸਬਾਜ਼ੀ ਕੀਤੀ ਤੇ ਮਾਮਲਾ ਵੱਧਣ 'ਤੇ ਸੋਲੰਕੀ ਨੇ ਆਪਣੇ ਸਾਥੀਆਂ ਵੀਰੇਂਦਰ (20) ਤੇ ਰਣਛੋੜ (19) ਨਾਲ ਮਿਲ ਕੇ ਫੂਲ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ | ਯਾਦਵ ਨੇ ਕਿਹਾ ਕਿ ਫੂਲ ਸਿੰਘ ਦੀ ਛਾਤੀ, ਗੁਪਤ ਅੰਗਾਂ ਅਤੇ ਹੋਰ ਥਾਵਾਂ 'ਚ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ | ਤਿੰਨਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ |