ਕਰਵਾ ਚੌਥ ਦੇ ਵਰਤ ਦੀਆਂ ਤਿਆਰੀਆਂ ਨੂੰ ਲੈ ਕੇ ਭਾਰਤੀ ਬਾਜ਼ਾਰਾਂ ਵਿਚ ਉਮੜੀ ਔਰਤਾਂ ਦੀ ਭੀੜ
ਬਠਿੰਡਾ, 28 ਅਕਤੂਬਰ- ਪੰਜਾਬ ਸਮੇਤ ਦੇਸ਼ ਭਰ ਵਿਚ ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ ਚੱਲੀਆਂ ਹਨ। ਕਰਵਾ ਚੌਥ ਸਿਰਫ਼ ਧਾਰਮਿਕ ਆਸਥਾ ਦਾ ਤਿਉਹਾਰ ਹੀ ਨਹੀਂ, ਸਗੋਂ ਪਰਿਵਾਰਿਕ ਸਾਂਝ ਤੇ ਰਵਾਇਤਾਂ ਨਾਲ ਜੁੜਿਆ ਮੌਕਾ ਵੀ ਹੈ।
ਕ
ਕਰਵਾ ਚੌਥ ਦੀ ਤਿਆਰੀ ਨੂੰ ਲੈ ਕੇ ਮਹਿੰਦੀ ਲਗਵਾਉਂਦੀਆਂ ਔਰਤਾਂ। ਤਸਵੀਰ: ਲਵਲੀ
29-10-2026
ਬਠਿੰਡਾ, 28 ਅਕਤੂਬਰ- ਪੰਜਾਬ ਸਮੇਤ ਦੇਸ਼ ਭਰ ਵਿਚ ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ ਚੱਲੀਆਂ ਹਨ। ਕਰਵਾ ਚੌਥ ਸਿਰਫ਼ ਧਾਰਮਿਕ ਆਸਥਾ ਦਾ ਤਿਉਹਾਰ ਹੀ ਨਹੀਂ, ਸਗੋਂ ਪਰਿਵਾਰਿਕ ਸਾਂਝ ਤੇ ਰਵਾਇਤਾਂ ਨਾਲ ਜੁੜਿਆ ਮੌਕਾ ਵੀ ਹੈ। ਪਤੀ ਦੀ ਲੰਮੀ ਉਮਰ ਤੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਲਈ ਵਰਤ ਰੱਖਣ ਵਾਲੀਆਂ ਔਰਤਾਂ ਵਲੋਂ ਕੱਪੜਿਆਂ, ਗਹਿਣਿਆਂ, ਸ਼ਿੰਗਾਰ ਦੇ ਸਾਮਾਨ ਅਤੇ ਪੂਜਾ ਸਮੱਗਰੀ ਦੀ ਖਰੀਦਦਾਰੀ ਕੀਤੀ। ਬਾਜ਼ਾਰਾਂ ਵਿਚ ਵਧੀ ਰੌਣਕ ਕਾਰਨ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਖੁਸ਼ੀ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਬਿਊਟੀ ਪਾਰਲਰਾਂ ਤੇ ਮਹਿੰਦੀ ਲਗਾਉਣ ਵਾਲਿਆਂ ਕੋਲ ਵੀ ਔਰਤਾਂ ਦੀ ਭੀੜ ਵੇਖਣ ਨੂੰ ਮਿਲ ਰਹੀ ਹੈ। ਤਿਉਹਾਰ ਮੌਕੇ ਔਰਤਾਂ ਨਵੇਂ ਸੂਟਾਂ, ਸਾੜੀਆਂ, ਗਹਿਣਿਆਂ ਤੇ ਮੇਕਅੱਪ ਦੇ ਸਮਾਨ ਨੂੰ ਤਰਜੀਹ ਦੇ ਰਹੀਆਂ ਹਨ। ਕਈ ਔਰਤਾਂ ਵਲੋਂ ਵਿਸ਼ੇਸ਼ ਤੌਰ ’ਤੇ ਕੱਪੜੇ ਤਿਆਰ ਕਰਵਾਏ ਜਾ ਰਹੇ ਹਨ, ਜਦਕਿ ਬਿਊਟੀ ਪਾਰਲਰਾਂ ਵਿਚ ਫੇਸ਼ੀਅਲ ਅਤੇ ਮੇਕਅੱਪ ਲਈ ਪਹਿਲਾਂ ਹੀ ਬੁਕਿੰਗ ਕਰਵਾਈ ਜਾ ਰਹੀ ਹੈ । ਖਰੀਦਦਾਰੀ ਦੇ ਖਰਚੇ ਦੀ ਗੱਲ ਕਰੀਏ ਤਾਂ ਨਵੇਂ ਸੂਟ ਜਾਂ ਸਾੜੀ ’ਤੇ 2,000 ਤੋਂ 25,000 ਰੁਪਏ ਜਾਂ ਇਸ ਤੋਂ ਵੱਧ ਖਰਚ ਹੋ ਸਕਦੇ ਹਨ । ਗਹਿਣਿਆਂ ਦੀ ਖਰੀਦ ’ਤੇ 50,000 ਤੋਂ ਪੰਜ ਲੱਖ ਰੁਪਏ ਜਾਂ ਇਸ ਤੋਂ ਵੱਧ ਖਰਚ ਆ ਸਕਦਾ ਹੈ। ਬਿਊਟੀ ਪਾਰਲਰ ਦੀਆਂ ਸੇਵਾਵਾਂ ਲਈ 100 ਤੋਂ 5,000 ਰੁਪਏ ਤੇ ਮਹਿੰਦੀ ਲਗਵਾਉਣ ਲਈ 500 ਤੋਂ 1,500 ਰੁਪਏ ਜਾਂ ਇਸ ਤੋਂ ਵੱਧ ਖਰਚ ਹੋ ਸਕਦੇ ਹਨ। ਇਹ ਅੰਕੜੇ ਅੰਦਾਜ਼ਨ ਹਨ। ਦੂਜੇ ਪਾਸੇ, ਮਿੱਟੀ ਦੇ ਕਰਵਿਆਂ ਤੇ ਕੁੱਜਿਆਂ ਦੀ ਥਾਂ ਸਟੀਲ ਦੀਆਂ ਗੜਵੀਆਂ ਤੇ ਹੋਰ ਧਾਤੂ ਭਾਂਡਿਆਂ ਦੀ ਵਰਤੋਂ ਵਧਣ ਕਾਰਨ ਘੁਮਿਆਰਾਂ ਦਾ ਰਵਾਇਤੀ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਮਹਿੰਗਾਈ ਕਾਰਨ ਪਰਿਵਾਰਾਂ ਦੇ ਬਜਟ ’ਤੇ ਵੀ ਵਾਧੂ ਬੋਝ ਪੈ ਰਿਹਾ ਹੈ। ਇਸ ਤਰ੍ਹਾਂ ਕਰਵਾ ਚੌਥ ਜਿੱਥੇ ਵਪਾਰੀਆਂ ਲਈ ਕਾਰੋਬਾਰ ਦਾ ਮਹੱਤਵਪੂਰਨ ਮੌਕਾ ਹੈ, ਉੱਥੇ ਰਵਾਇਤੀ ਕਾਰੀਗਰਾਂ ਲਈ ਆਪਣਾ ਕਿੱਤਾ ਬਚਾਉਣਾ ਚੁਣੌਤੀ ਬਣਿਆ ਹੋਇਆ ਹੈ।