11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਜੰਮੂ-ਕਸ਼ਮੀਰ ਵਿਧਾਨ ਸਭਾ 'ਚ ਖਾਮੇਨੇਈ ਦੀ ਮੌਤ ਨੂੰ ਲੈ ਕੇ ਹੰਗਾਮਾ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਵਿਧਾਇਕਾਂ 'ਚ ਝੜਪ <br/>

ਅਜੀਤ ਡੈਸਕ 28-03-2026
ਜੰਮੂ, 27 ਮਾਰਚ (ਏਜੰਸੀ)-ਈਰਾਨ ਦੇ ਸਾਬਕਾ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨਈ ਦੀ ਮੌਤ ਦੇ ਸਬੰਧ 'ਚ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਵਿਧਾਨ ਸਭਾ 'ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਨੈਸ਼ਨਲ ਕਾਨਫਰੰਸ ਦੇ ਆਗੂ ਖਮੇਨੇਈ ਦੀ ਫੋਟੋ ਲੈ ਕੇ ਸਦਨ 'ਚ ਦਾਖਲ ਹੋਏ ਤੇ ਉਨ੍ਹਾਂ ਦੇ ਸਮਰਥਨ 'ਚ ਨਾਅਰੇਬਾਜ਼ੀ ਕੀਤੀ | ਸੱਤਾਧਾਰੀ ਨੈਸ਼ਨਲ ਕਾਨਫਰੰਸ, ਕਾਂਗਰਸ, ਸੀ.ਪੀ.ਆਈ.(ਐਮ), ਆਜ਼ਾਦ ਤੇ ਵਿਰੋਧੀ ਪੀ.ਡੀ.ਪੀ. ਦੇ ਵਿਧਾਇਕਾਂ ਨੇ ਇਜ਼ਰਾਈਲ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੇਈ ਦੀ ਹੱਤਿਆ ਦੀ ਨਿੰਦਾ ਕੀਤੀ | ਨੈਸ਼ਨਲ ਕਾਨਫਰੰਸ ਦੇ ਆਗੂਆਂ ਨੇ ਖਮੇਨੇਈ ਦੇ ਪੋਸਟਰ ਵੀ ਲਹਿਰਾਏ | ਇਸ ਦੌਰਾਨ ਸਦਨ ਦੇ ਅੰਦਰ ਕਾਂਗਰਸ ਤੇ ਭਾਜਪਾ ਆਗੂਆਂ ਵਿਚਕਾਰ ਝੜਪ ਦਾ ਇਕ ਵੀਡੀਓ ਸਾਹਮਣੇ ਆਇਆ ਹੈ | ਹਾਲਾਂਕਿ, ਇਹ ਝੜਪ ਭਾਜਪਾ ਆਗੂਆਂ ਵਲੋਂ ਰਾਹੁਲ ਗਾਂਧੀ ਬਾਰੇ ਕੀਤੀਆਂ ਟਿੱਪਣੀਆਂ ਤੋਂ ਪੈਦਾ ਹੋਈ ਹੈ | ਕਾਂਗਰਸ ਵਿਧਾਇਕ ਇਰਫਾਨ ਹਾਫਿਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ | ਜਵਾਬ 'ਚ ਭਾਜਪਾ ਵਿਧਾਇਕ ਯੁੱਧਵੀਰ ਸੇਠੀ ਨੇ ਵੀ ਰਾਹੁਲ ਗਾਂਧੀ ਖਿਲਾਫ ਟਿੱਪਣੀ ਕੀਤੀ | ਇਸ ਨਾਲ ਦੋਵਾਂ ਆਗੂਆਂ ਵਿਚਕਾਰ ਸਰੀਰਕ ਝੜਪ ਹੋ ਗਈ | ਇਸ ਤੋਂ ਇਲਾਵਾ ਈਰਾਨ ਨਾਲ ਜੁੜੇ ਟਕਰਾਅ 'ਤੇ ਟਿੱਪਣੀ ਕਰਦੇ ਹੋਏ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਖਮੇਨੇਈ ਦੀ ਹੱਤਿਆ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ | ਨੈਸ਼ਨਲ ਕਾਨਫਰੰਸ ਦੇ ਵਿਧਾਇਕ ਤਨਵੀਰ ਸਾਦਿਕ ਨੇ ਕਿਹਾ ਕਿ ਅਸੀਂ ਈਰਾਨ ਦੇ ਨਾਲ ਖੜ੍ਹੇ ਹਾਂ | ਸਾਡੀ ਪਾਰਟੀ ਤੇ ਜੰਮੂ-ਕਸ਼ਮੀਰ ਦੀ ਸਰਕਾਰ ਉਨ੍ਹਾਂ ਦੇ ਨਾਲ ਖੜੀ ਹੈ | ਉਨ੍ਹਾਂ ਕਿਹਾ ਕਿ ਜਿਵੇਂ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪਹਿਲਾਂ ਅਯਾਤੁੱਲਾ ਅਲੀ ਖਮੇਨੇਈ ਦੀ ਹੱਤਿਆ ਦੀ ਨਿੰਦਾ ਕੀਤੀ ਸੀ, ਅਸੀਂ ਸਾਰੇ ਵੀ ਇਥੇ ਅਜਿਹਾ ਹੀ ਕਰਨ ਲਈ ਖੜ੍ਹੇ ਹਾਂ |

ਪਿਛਲੀ ਖ਼ਬਰ ਅਮਰੀਕੀ ਡਾਲਰ 'ਤੇ ਹੁਣ ਹੋਣਗੇ ਟਰੰਪ ਦੇ ਦਸਤਖਤ <br/> ਅਗਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਆਪਣੇ ਚੰਡੀਗੜ੍ਹ ਸਥਿਤ ਨਿਵਾਸ ਸਥਾਨ 'ਤੇ ਰਾਧਾ ਸੁਆਮੀ ਸਤਿਸੰਗ ਬਿਆਸ ਡੇਰਾ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।