ਮਹਿਲ ਕਲਾਂ, 20 ਜਨਵਰੀ (ਅਵਤਾਰ ਸਿੰਘ ਅਣਖੀ)-ਮੈਂ ਸੱਚਾ ਸੁੱਚਾ ਨੇਕ ਨੀਤੀ ਨਾਲ ਕਾਂਗਰਸ ਪਾਰਟੀ ਦਾ ਸਿਪਾਹੀ ਹਾਂ ਅਤੇ ਆਖ਼ਰ ਦਮ ਤੱਕ ਕਾਂਗਰਸ ਪਾਰਟੀ ਦਾ ਹੀ ਸਿਪਾਹੀ ਰਹਾਂਗਾ | ਮੈਨੂੰ ਅਕਸਰ ਰਾਜਨੀਤਕ ਪਾਰਟੀਆਂ ਵਲੋਂ ਬਹੁਤ ਪੇਸ਼ਕਸ਼ਾਂ ਆਉਂਦੀਆਂ ਰਹਿੰਦੀਆਂ ਹਨ, ਜੋ ਮੇਰੇ ਲਈ ਇਹ ਕੋਈ ਮਾਇਨੇ ਨਹੀਂ ਰੱਖਦੀਆਂ | ਇਹ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿੰਡ ਠੀਕਰੀਵਾਲਾ (ਬਰਨਾਲਾ) ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸ਼ਹੀਦੀ ਦੇ 92ਵੇਂ ਵਰ੍ਹੇ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਸਰਕਾਰ ਨੇ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਦੀ ਯਾਦਗਾਰ ਨਹੀਂ ਬਣਾਈ, ਜੇਕਰ ਪ੍ਰਮਾਤਮਾ ਨੇ ਕਾਂਗਰਸ ਪਾਰਟੀ ਨੂੰ ਮੁੜ ਮੌਕਾ ਦਿੱਤਾ ਤਾਂ ਅਸੀਂ ਉਨ੍ਹਾਂ ਦੀ ਸ਼ਾਨਦਾਰ ਯਾਦਗਾਰ ਬਣਾਵਾਂਗੇ | ਪਾਰਟੀ 'ਚ ਦਲਿਤਾਂ ਨੂੰ ਵੱਡਾ ਅਹੁਦਾ ਨਾ ਦਿੱਤੇ ਜਾਣ ਵਾਲੇ ਬਿਆਨ 'ਤੇ ਸਬੰਧੀ ਚੰਨੀ ਨੇ ਕਿਹਾ ਕਿ ਸਾਡੇ ਸਾਡੇ ਵਿਰੋਧੀ ਸਾਨੂੰ ਖਰਾਬ ਕਰਨ ਲਈ ਤਰ੍ਹਾਂ-ਤਰ੍ਹਾਂ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਪਰ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਜਦੋਂ ਪਾਰਟੀ ਵਲੋਂ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਹਰ ਵਰਗ ਦੇ ਲੋਕਾਂ ਲਈ ਬਰਾਬਰ ਕੰਮ ਕੀਤਾ |
ਆਖ਼ਰੀ ਦਮ ਤੱਕ ਕਾਂਗਰਸ ਪਾਰਟੀ ਦਾ ਹੀ ਸਿਪਾਹੀ ਰਹਾਂਗਾ-ਚਰਨਜੀਤ ਸਿੰਘ ਚੰਨੀ <br/>
ਅਜੀਤ ਡੈਸਕ
21-01-2026