ਸਿੱਖਿਆ ਕ੍ਰਾਂਤੀ ਦਾ ਕੌੜਾ ਸੱਚ, ਸਰਕਾਰ ਵਲੋਂ ਫ਼ੀਸਾਂ ’ਚ ਵਾਧਾ * ਗ਼ਰੀਬ ਮਾਪਿਆਂ ’ਤੇ ਆਰਥਿਕ ਬੋਝ * ਫ਼ੀਸਾਂ ’ਚ ਵਾਧਾ ਤੁਰੰਤ ਵਾਪਸ ਲਿਆ ਜਾਵੇ : ਡੀ.ਟੀ.ਐਫ਼
ਫ਼ਰੀਦਕੋਟ , 15 ਅਕਤੂਬਰ ( ਜਸਵੰਤ ਸਿੰਘ ਪੁਰਬਾ )- ਪਰਵਿੰਦਰ ਸਿੰਘ ਝੋਟਾ ਦੇ ਹੱਕ ਵਿਚ ਬਣੀ ਐਕਸ਼ਨ ਕਮੇਟੀ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ । ਅੱਜ ਫ਼ਰੀਦਕੋਟ ਵਿਖੇ ਬਾਜ਼ਾਰਾਂ ਵਿਚ ਰੋਸ ਮਾਰਚ ਕੱਢੇ ਗਏ ਅਤੇ ਸੜਕਾਂ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ।
ਕ
ਕਸਬਾ ਬਰਗਾੜੀ ਵਿਖੇ ਬੰਦ ਪਈਆਂ ਦੁਕਾਨਾਂ। ਤਸਵੀਰ : ਲਖਵਿੰਦਰ ਸ਼ਰਮਾ
16-10-2026
ਫ਼ਰੀਦਕੋਟ , 15 ਅਕਤੂਬਰ ( ਜਸਵੰਤ ਸਿੰਘ ਪੁਰਬਾ )- ਪਰਵਿੰਦਰ ਸਿੰਘ ਝੋਟਾ ਦੇ ਹੱਕ ਵਿਚ ਬਣੀ ਐਕਸ਼ਨ ਕਮੇਟੀ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ । ਅੱਜ ਫ਼ਰੀਦਕੋਟ ਵਿਖੇ ਬਾਜ਼ਾਰਾਂ ਵਿਚ ਰੋਸ ਮਾਰਚ ਕੱਢੇ ਗਏ ਅਤੇ ਸੜਕਾਂ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਅਕਾਲੀ ਦਲ ਵਾਰਿਸ ਪੰਜਾਬ ਦੇ ਵਿਧਾਨ ਸਭਾ ਹਲਕਾ ਫ਼ਰੀਦਕੋਟ ਤੋਂ ਉਮੀਦਵਾਰ ਦਲੇਰ ਸਿੰਘ ਡੋਡ ਦੀ ਅਗਵਾਈ ਹੇਠ ਵਰਕਰਾਂ ਨੇ ਦੁਕਾਨਦਾਰਾਂ ਨੂੰ ਬੰਦ ਦੇ ਸੱਦੇ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ । ਦਲੇਰ ਸਿੰਘ ਡੋਡ ਨੇ ਵਪਾਰ ਮੰਡਲ ਅਤੇ ਸਮੂਹ ਦੁਕਾਨਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਵੱਡਾ ਸਹਿਯੋਗ ਦਿੱਤਾ ਹੈ । ਉਨ੍ਹਾਂ ਕਿਹਾ ਕਿ ਇਹ ਮਸਲਾ ਕਿਸੇ ਇਕ ਧਰਮ ਜਾਂ ਵਰਗ ਦਾ ਨਹੀਂ , ਸਗੋਂ ਪੰਜਾਬ ਦੀ ਜਵਾਨੀ ਅਤੇ ਸਮੁੱਚੀ ਮਨੁੱਖਤਾ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ । ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਦੇ ਹੱਕ ਵਿਚ ਬਣੀ ਐਕਸ਼ਨ ਕਮੇਟੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਡੀਜੀਪੀ ਦੇ ਅਸਤੀਫ਼ਿਆਂ ਦੀ ਮੰਗ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਐਕਸ਼ਨ ਕਮੇਟੀ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ , ਉਦੋਂ ਤੱਕ ਪਰਵਿੰਦਰ ਸਿੰਘ ਝੋਟੇ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਐਕਸ਼ਨ ਕਮੇਟੀ ਦੇ ਸੰਘਰਸ਼ ਅਤੇ ਅਗਲੇ ਫ਼ੈਸਲਿਆਂ ਨਾਲ ਖੜ੍ਹਾ ਰਹੇਗਾ । ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਸਿਰਫ਼ ਮੀਟਿੰਗਾਂ ਅਤੇ ਵੱਡੇ - ਵੱਡੇ ਇਸ਼ਤਿਹਾਰਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ । ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਨਸ਼ਿਆਂ ਦੀ ਵਿਕਰੀ ਉੱਤੇ ਪ੍ਰਭਾਵਸ਼ਾਲੀ ਰੋਕ ਨਹੀਂ ਲੱਗ ਸਕੀ ਅਤੇ ਨੌਜਵਾਨੀ ਇਸ ਦੀ ਲਪੇਟ ਵਿਚ ਆ ਰਹੀ ਹੈ । ਉਨ੍ਹਾਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ ਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਠੋਸ ਅਤੇ ਨਤੀਜਾ - ਮੁਖੀ ਕਦਮ ਚੁੱਕਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਵੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਯਤਨ ਕੀਤੇ ਹਨ , ਪਰ ਉਹ ਇਸ ਸਮੇਂ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ । ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਕਿਸੇ ਇਕ ਨੌਜਵਾਨ ਦੀ ਆਵਾਜ਼ ਦਬਾਉਣ ਨਾਲ ਉਸ ਦੀ ਸੋਚ ਖ਼ਤਮ ਹੋ ਜਾਵੇਗੀ । ਪਰਵਿੰਦਰ ਸਿੰਘ ਝੋਟੇ ਦੇ ਸੰਘਰਸ਼ ਅਤੇ ਉਸ ਵਲੋਂ ਉਠਾਈ ਗਈ ਆਵਾਜ਼ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ । ਇਸ ਰੋਸ ਮਾਰਚ ਵਿਚ ਰਘਬੀਰ ਸਿੰਘ ਹਸਨ ਭੱਟੀ , ਜਗਜੀਵਨ ਸਿੰਘ ਹਰਦਿਆਲਿਆਣਾ , ਗੁਰਜੰਟ ਸਿੰਘ ਪੱਖੀ , ਅਮਰੀਕ ਸਿੰਘ ਭੋਲੂਵਾਲਾ , ਕੁਲਦੀਪ ਸਿੰਘ ਕੰਡਾ ਫ਼ਰੀਦਕੋਟ , ਮਨਪ੍ਰੀਤ ਸਿੰਘ ਭੋਲੂਵਾਲਾ , ਰਤਨ ਸਿੰਘ ਸੁੱਖਣਵਾਲਾ , ਸੁਖਮੰਦਰ ਸਿੰਘ ਸ਼ੇਖੂਪੁਰੀਆ , ਸੁਖੀ ਭਲਵਾਨ , ਸੁਖਦੇਵ ਸਿੰਘ ਫ਼ਰੀਦਕੋਟ ਸਮੇਤ ਵੱਖ ਵੱਖ ਸਿੱਖ ਜਥੇਬੰਦੀਆਂ ਅਤੇ ਕਿਸਾਨ ਯੂਨੀਅਨਾਂ ਨੇ ਵੀ ਭਾਗ ਲਿਆ । ਫ਼ਰੀਦਕੋਟ , ( ਹਰਮਿੰਦਰ ਸਿੰਘ ਮਿੰਦਾ )- ਮਾਨਸਾ ਜ਼ਿਲ੍ਹੇ ਦੇ ਨੌਜਵਾਨ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਲੈ ਕੇ ਅੱਜ ਪੰਜਾਬ ਬੰਦ ਦੇ ਸੱਦੇ ’ ਤੇ ਫ਼ਰੀਦਕੋਟ ਸ਼ਹਿਰ ਮੁਕੰਮਲ ਬੰਦ ਰਿਹਾ । ਇਸ ਮੌਕੇ ਵਾਰਿਸ ਪੰਜਾਬ ਜਥੇਬੰਦੀ , ਵੱਖ ਵੱਖ ਕਿਸਾਨ ਯੂਨੀਅਨਾਂ , ਧਾਰਮਿਕ ਅਤੇ ਸਿੱਖ ਜੰਥੇਬੰਦੀਆਂ , ਮੁਸਲਿਮ ਭਾਈਚਾਰਾ ਅਤੇ ਹੋਰ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਇਸ ਬੰਦ ਵਿਚ ਹਿੱਸਾ ਲਿਆ । ਉਨ੍ਹਾਂ ਆਪਣੇ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹਿਰ ਵਿਚ ਰੋਸ ਮਾਰਚ ਕਰਦੇ ਹੋਏ ਘੰਟਾ ਘਰ ਵਿਚ ਪਹੁੰਚ ਕੇ ਇਸ ਕਤਲ ਦੇ ਵਿਰੁੱਧ ਰੋਸ ਧਰਨਾ ਦਿੱਤਾ । ਨੌਜਵਾਨਾਂ ਵਿਚ ਸਰਕਾਰ ਪ੍ਰਤੀ ਭਾਰੀ ਗੁੱਸਾ ਨਜ਼ਰ ਆ ਰਿਹਾ ਸੀ । ਉਨ੍ਹਾਂ ਪੰਜਾਬ ਸਰਕਾਰ ਦੇ ਨਸ਼ਿਆਂ ਨੂੰ ਰੋਕਣ ਲਈ ਲਗਾਏ ਗਏ ਵੱਖ ਵੱਖ ਫ਼ਲੈਕਸਾਂ ਨੂੰ ਉਤਾਰ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ । ਸ਼ਹਿਰ ਦੇ ਸਾਰੇ ਮੁੱਖ ਬਾਜ਼ਾਰ ਅਤੇ ਵਪਾਰਕ ਅਦਾਰੇ ਵੀ ਬੰਦ ਰਹੇ । ਕੁਲ ਮਿਲਾ ਕੇ ਇਹ ਬੰਦ ਪੂਰਨ ਰੂਪ ਵਿਚ ਸਫ਼ਲ ਰਿਹਾ । ਇਸ ਮੌਕੇ ਸਮੂਹ ਵੱਖ ਵੱਖ ਜਥੇਬੰਦੀਆ ਦੇ ਨੁਮਾਇੰਦੇ ਹਾਜ਼ਰ ਸਨ । ਬੰਦ ਦੇ ਸੱਦੇ ਨੂੰ ਬਾਜਾਖਾਨਾ ’ ਚ ਭਰਵਾਂ ਹੁੰਗਾਰਾ ਬਾਜਾਖਾਨਾ , ( ਜਗਦੀਪ ਸਿੰਘ ਗਿੱਲ , ਜੀਵਨ ਗਰਗ )- ਪੰਜਾਬ ’ ਚ ਨਸਿਆਂ ਦਾ ਵਿਰੋਧ ਕਰ ਰਹੇ ਪਰਵਿੰਦਰ ਸਿੰਘ ਝੋਟੇ ਦੇ ਮਾਨਸਾ ਦੇ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਵਲੋਂ ਗੋਲੀ ਚਲਾ ਕੇ ਕਤਲ ਮਾਮਲੇ ਦੇ ਰੋਸ ਵਜੋਂ ਪੰਜਾਬ ਬੰਦ ਦੇ ਸੱਦੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਸਮਰਥਨ ਕਰਦੇ ਹੋਏ ਬਾਜਾਖਾਨਾ ਵਿਖੇ ਦੁਕਾਨਾਂ ਬੰਦ ਕਰਵਾ ਕੇ ਅਤੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਰੋਸ ਜਤਾਇਆ ਗਿਆ । ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਘਣੀਆਂ ਅਤੇ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਵਾੜਾ ਭਾਈ ਕਾ ਨੇ ਪੰਜਾਬ ਸਰਕਾਰ ਤੋਂ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰਦਿਆਂ ਇਨਸਾਫ਼ ਦੀ ਮੰਗ ਕੀਤੀ । ਨੌਜਵਾਨਾਂ ਨੇ ਪੰਜਾਬ ਸਰਕਾਰ ਦੇ ਪੋਸਟਰ ਪਾੜ ਕੇ ਰੋਸ ਜਤਾਇਆ । ਉਨ੍ਹਾਂ ਦੱਸਿਆ ਕਿ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦਿਵਾਉਣ ਲਈ ਹਰ ਤਰ੍ਹਾਂ ਦੇ ਸੰਘਰਸ਼ ਦਾ ਸਾਥ ਦੇਣ ਦਾ ਐਲਾਨ ਕੀਤਾ ਗਿਆ । ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਾਜਾਖਾਨਾ ਦੇ ਜਸਵਿੰਦਰ ਸਿੰਘ ਦਬੜ੍ਹੀਖਾਨਾ ਦੀ ਅਗਵਾਈ ਹੇਠ ਇਸ ਰੋਸ ਪ੍ਰਦਰਸ਼ਨ ਦਾ ਸਮਰਥਨ ਕਰਦੇ ਹੋਏ ਧਰਨੇ ਵਿਚ ਸ਼ਮੂਲੀਅਤ ਕੀਤੀ ਗਈ । ਸ਼੍ਰੋਮਣੀ ਅਕਾਲੀ ਦਲ ( ਬ ) ਵਲੋਂ ਵੀ ਰੋਸ ਪ੍ਰਦਰਸ਼ਨ ਵਿਚ ਸ਼ਮੂਲੀਅਤ ਕੀਤੀ ਗਈ । ਇਸ ਮੌਕੇ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਵਾੜਾ ਭਾਈਕਾ , ਇਕਬਾਲ ਸਿੰਘ ਸੇਖੋਂ ਇਕਾਈ ਪ੍ਰਧਾਨ ਬਾਜਾਖਾਨਾ , ਗੁਰਚੇਤ ਸਿੰਘ ਢਿੱਲੋਂ ਬਰਗਾੜੀ ਸਾਬਕਾ ਚੇਅਰਮੈਨ , ਲਾਲੀ ਬਾਦਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪੰਜਗਰਾਈਂ ਕਲਾਂ , ਲੱਖਾ ਸਿੰਘ ਉਕੰਦਵਾਲਾ ਕਬੱਡੀ ਕੁਮੈਂਟਟੇਟਰ , ਬਸੰਤ ਸਿੰਘ ਕਬੱਡੀ ਕੁਮੈਂਟੇਟਰ , ਗੁਰਪ੍ਰੀਤ ਸਿੰਘ ਮੱਲਾ , ਕੁਲਦੀਪ ਸਿੰਘ ਢਿੱਲੋਂ ਪ੍ਰਧਾਨ , ਜਗਸੀਰ ਸਿੰਘ ਸੀਰਾ ਢਿੱਲੋਂ , ਗਗਨਦੀਪ ਸਿੰਘ ਬਰਾੜ , ਬੁੱਬੂ ਬਰਾੜ , ਲਖਵਿੰਦਰ ਸਿੰਘ ਬਰਾੜ , ਲੱਖਾ ਢਿੱਲੋਂ , ਕੁਲਵੰਤ ਸਿੰਘ ਖਾਲਸਾ ਬਾਜਾਖਾਨਾ , ਪੱਪੂ ਗੋਇਲ , ਪਵਨ ਗੋਇਲ , ਗੁਰਲਾਲ ਸਿੰਘ ਮੱਲ੍ਹਾ , ਜੁਗਨੂੰ ਲੰਭਵਾਲੀ , ਭਗਤ ਸਿੰਘ ਚਹਿਲ ਬਾਜਾਖਾਨਾ , ਮੋਦਨ ਸਿੰਘ ਘਣੀਆਂ , ਜਗਤਾਰ ਸਿੰਘ ਕਾਲਾ ਬਰਾੜ , ਕਰਮ ਸਿੰਘ ਬਰਾੜ , ਸੁਖਚੈਨ ਸਿੰਘ ਮਾਨ ਘਣੀਆਂ , ਬਲਵੀਰ ਸਿੰਘ ਬਾਹੀਆ , ਮੋਹਨ ਸਿੰਘ ਬਰਾੜ , ਮੁਖਪਾਲ ਸਿੰਘ ਢਿੱਲੋਂ , ਜਸਵਿੰਦਰ ਸਿੰਘ ਦਬੜੀਖਾਨਾ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਾਜਾਖਾਨਾ ਦੀ ਅਗਵਾਈ ਹੇਠ ਸਮੂਹ ਮੈਂਬਰ ਅਤੇ ਵੱਡੀ ਗਿਣਤੀ ਵਿਚ ਕਿਸਾਨ ਅਤੇ ਕਿਸਾਨ ਬੀਬੀਆਂ ਨੇ ਵੀ ਸ਼ਮੂਲੀਅਤ ਕੀਤੀ । ਬਰਗਾੜੀ ਦੇ ਸਮੂਹ ਸਿਆਸੀ ਆਗੂਆਂ , ਕਿਸਾਨ ਯੂਨੀਅਨਾਂ , ਦੁਕਾਨਦਾਰਾਂ ਵਲੋਂ ਬੰਦ ਦੀ ਹਮਾਇਤ ਬਰਗਾੜੀ , ( ਲਖਵਿੰਦਰ ਸ਼ਰਮਾ )- ਸਮਾਜ ਸੇਵੀ ਅਤੇ ਨਸ਼ਾ ਵਿਰੋਧੀ ਮੁਹਿੰਮ ਦਾ ਹਿੱਸਾ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਰੋਸ ਵਜੋਂ ਅੱਜ ਕਸਬਾ ਬਰਗਾੜੀ ਦੇ ਬਾਜ਼ਾਰ ਪੂਰਨ ਤੌਰ ’ ਤੇ ਬੰਦ ਰਹੇ । ਕਸਬਾ ਬਰਗਾੜੀ ਦੇ ਸਮੂਹ ਸਿਆਸੀ ਆਗੂਆਂ ਸ਼੍ਰੋਮਣੀ ਅਕਾਲੀ ਦਲ ਦੇ ਗੁਰਚੇਤ ਸਿੰਘ ਢਿੱਲੋਂ , ਕਾਂਗਰਸ ਦੇ ਸੀਨੀਅਰ ਆਗੂ ਸਾਬਕਾ ਸਰਪੰਚ ਪ੍ਰੀਤਪਾਲ ਸਿੰਘ ਭਲੂਰੀਆ , ਭਾਜਪਾ ਆਗੂ ਡਾ . ਬਲਵਿੰਦਰ ਸਿੰਘ ਬਰਗਾੜੀ , ਅਕਾਲੀ ਦਲ ਦੇ ਸਰਕਲ ਪ੍ਰਧਾਨ ਅਮਰਪ੍ਰੀਤ ਢਿੱਲੋਂ , ਕਾਂਗਰਸੀ ਆਗੂ ਹਰਦੀਪ ਸੰਧੂ , ਕਿਸਾਨ ਯੂਨੀਅਨ ਪੰਜਾਬ ਦੇ ਆਗੂ ਗਰਦਾਸ ਰਾਮ ਸ਼ਰਮਾ , ਕੁਲਵੰਤ ਸਿੰਘ ਬਰਗਾੜੀ , ਕਿਸਾਨ ਯੂਨੀਅਨ ਉਗਰਾਹਾਂ ਦੇ ਅੰਮ੍ਰਿਤਪਾਲ ਸਿੰਘ , ਅਮਰ ਸਿੰਘ ਖਾਲਸਾ , ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਸੋਢੀ , ਪੱਪੀ ਸਾਹੋਕੇ , ਨਵਰੀਤ ਖੂਨਦਾਨ ਸੁਸਾਇਟੀ ਦੇ ਪ੍ਰਧਾਨ ਅਜੇਪਾਲ ਬਰਗਾੜੀ ਆਦਿ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ , ਖੇਡ ਕਲੱਬਾਂ ਆਦਿ ਨੇ ਪੰਜਾਬ ਬੰਦ ਦੀ ਪੂਰਨ ਹਮਾਇਤ ਕਰਦਿਆਂ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਪੰਜਾਬ ਭਰ ਵਿਚ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪਰਮਿੰਦਰ ਸਿੰਘ ਝੋਟੇ ਦੇ ਕਤਲ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸ਼ਜਾ ਦਿੱਤੀ ਜਾਵੇ । ਹੋਰਨਾਂ ਸਮਾਜਿਕ ਬੁਰਾਈਆਂ ਦੇ ਨਾਲ ਨਸ਼ਾ ਇਸ ਸਮੇਂ ਇਕ ਭਿਆਨਕ ਬਿਮਾਰੀ ਬਣ ਚੁੱਕਾ ਹੈ ਜੋ ਲਗਾਤਾਰ ਪੰਜਾਬ ਦੀ ਨੌਜਵਾਨੀ ਨੂੰ ਮਾਨਸਿਕ ਅਤੇ ਸਰੀਰਕ ਤੌਰ ’ ਤੇ ਖ਼ਤਮ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਦੇ ਨਾਲ ਆਮ ਲੋਕਾਂ ਨੂੰ ਵੀ ਨਸ਼ੇ ਦੀ ਭਿਆਨਕ ਬਿਮਾਰੀ ਵਿਰੁੱਧ ਨੀਡਰ ਹੋ ਕੇ ਆਵਾਜ਼ ਬੁਲੰਦ ਕਰਨ ਦੀ ਲੋੜ ਹੈ ਅਤੇ ਪ੍ਰਸ਼ਾਸਨ ਨੂੰ ਵੀ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਲੋੜ ਹੈ । ਪੰਜਗਰਾਈਂ ਕਲਾਂ ਖੇਤਰ ’ ਚ ‘ ਪੰਜਾਬ ਬੰਦ ’ ਦੇ ਸੱਦੇ ਨੂੰ ਭਰਪੂਰ ਹੰਗਾਰਾ ਪੰਜਗਰਾਈਂ ਕਲਾਂ , ( ਸੁਖਮੰਦਰ ਸਿੰਘ ਬਰਾੜ )- ਮਾਨਸਾ ਵਿਖੇ ਬੀਤੇ ਦਿਨੀਂ ਸਮਾਜਿਕ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਹੋਏ ਕਤਲ ਨੂੰ ਲੈ ਕੇ ‘ ਪੰਜਾਬ ਬੰਦ ’ ਦੇ ਸੱਦੇ ਨੂੰ ਪੰਜਗਰਾਈਂ ਕਲਾਂ ਅਤੇ ਉਸਦੇ ਨਾਲ ਲੱਗਦੇ ਇਲਾਕਿਆਂ ’ ਚ ਭਰਪੂਰ ਹੁੰਗਾਰਾ ਮਿਲਿਆ । ਇਸ ਦੌਰਾਨ ਪੰਜਗਰਾਈਂ ਕਲਾਂ ਅਤੇ ਇਸਦੇ ਨਾਲ ਲੱਗਦੇ ਪਿੰਡਾਂ ਦੇ ਮੁੱਖ ਬਾਜ਼ਾਰ ਮੁਕੰਮਲ ਰੂਪ ਵਿਚ ਬੰਦ ਰਹੇ । ਬੇਸ਼ੱਕ ਬੰਦ ਦੌਰਾਨ ਸਰਕਾਰੀ ਵਿਦਿਅਕ ਸੰਸਥਾਵਾਂ , ਬੈਂਕਾਂ , ਸਿਹਤ ਕੇਂਦਰ ਅਤੇ ਹੋਰ ਸਰਕਾਰੀ ਅਦਾਰੇ ਖੁੱਲ੍ਹੇ ਰਹੇ ਜਦਕਿ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਬੰਦ ਰਹੀਆਂ । ਸਰਕਾਰੀ ਸਕੂਲਾਂ ’ ਚ ਬੱਚਿਆਂ ਦੀ ਨਫ਼ਰੀ ਵੀ ਪ੍ਰਭਾਵਿਤ ਹੋਈ । ਕਿਸੇ ਅਣਸੁਖਾਵੀਂ ਘਟਨਾ ਵਾਪਰਨ ਦੇ ਡਰੋਂ ਪੁਲਿਸ ਵਲੋਂ ਮੁਸਤੈਦੀ ਵਰਤੀ ਗਈ । ਪਿੰਡ ਵਿਚਕਾਰ ਦੀ ਲੰਘਦੇ ਰਾਜ ਮਾਰਗ ਉੱਪਰ ਨਿੱਜੀ ਬੱਸਾਂ ਦੀ ਆਮਦ ਨਾ ਹੋਣ ਕਾਰਨ ਸੜਕ ’ ਤੇ ਸੁੰਨ ਪਸਰੀ ਰਹੀ । ਆਮ ਜਨਤਾ ਵਲੋਂ ਨੂੰ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਇਸ ਬੰਦ ਨੂੰ ਸਫ਼ਲ ਬਣਾਉਣ ਲਈ ਸਿੱਧੇ - ਅਸਿੱਧੇ ਤਰੀਕੇ ਨਾਲ਼ ਆਪਣੀ ਭੂਮਿਕਾ ਬਾਖ਼ੂਬੀ ਨਿਭਾਈ ਗਈ ।