13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸ੍ਰੀ ਮੁਕਤਸਰ ਸਾਹਿਬ ਵਿਖੇ ਕਲਸ਼ ਯਾਤਰਾ ਕੱਢੀ

ਸ੍ਰੀ ਮੁਕਤਸਰ ਸਾਹਿਬ, 12 ਸਤੰਬਰ (ਹਰਮਹਿੰਦਰ ਪਾਲ)-ਸਥਾਨਕ ਜਲਾਲਾਬਾਦ ਰੋਡ ਸਥਿਤ ਡੇਰਾ ਸ੍ਰੀ ਸ੍ਰੀ 108 ਬਾਬਾ ਹਰਨਾਮ ਦਾਸ ਜੀ ਵਿਖੇ ਮਹੰਤ ਸ੍ਰੀ ਸ੍ਰੀ 108 ਮਹੇਸ਼ ਮੁਨੀ ਦੀ ਪ੍ਰੇਰਣਾ ਤੇ ਆਸ਼ੀਰਵਾਦ ਨਾਲ 12 ਸਤੰਬਰ ਨੂੰ ਸ੍ਰੀ ਅਖੰਡ ਰਾਮਾਇਣ ਪਾਠ ਦਾ ਆਰੰਭ ਹੋ ਗਿਆ ਹੈ। ਸ੍ਰੀ ਰਾਮਾਇਣ ਪਾਠ ਦੇ ਆਰੰਭ ਤੋਂ ਪਹਿਲਾਂ ਡੇਰਾ ਕਮੇਟੀ ਵਲੋਂ ਕਲਸ਼ ਯਾਤਰਾ ਕੱਢੀ ਗਈ, ਜੋ ਸਵੇਰੇ ਕਰੀਬ 9 ਵਜੇ ਡੇਰੇ ਤੋਂ ਆਰੰਭ ਹੋਈ।

ਅਜੀਤ ਡੈਸਕ 13-09-2026
ਸ੍ਰੀ ਮੁਕਤਸਰ ਸਾਹਿਬ, 12 ਸਤੰਬਰ (ਹਰਮਹਿੰਦਰ ਪਾਲ)-ਸਥਾਨਕ ਜਲਾਲਾਬਾਦ ਰੋਡ ਸਥਿਤ ਡੇਰਾ ਸ੍ਰੀ ਸ੍ਰੀ 108 ਬਾਬਾ ਹਰਨਾਮ ਦਾਸ ਜੀ ਵਿਖੇ ਮਹੰਤ ਸ੍ਰੀ ਸ੍ਰੀ 108 ਮਹੇਸ਼ ਮੁਨੀ ਦੀ ਪ੍ਰੇਰਣਾ ਤੇ ਆਸ਼ੀਰਵਾਦ ਨਾਲ 12 ਸਤੰਬਰ ਨੂੰ ਸ੍ਰੀ ਅਖੰਡ ਰਾਮਾਇਣ ਪਾਠ ਦਾ ਆਰੰਭ ਹੋ ਗਿਆ ਹੈ। ਸ੍ਰੀ ਰਾਮਾਇਣ ਪਾਠ ਦੇ ਆਰੰਭ ਤੋਂ ਪਹਿਲਾਂ ਡੇਰਾ ਕਮੇਟੀ ਵਲੋਂ ਕਲਸ਼ ਯਾਤਰਾ ਕੱਢੀ ਗਈ, ਜੋ ਸਵੇਰੇ ਕਰੀਬ 9 ਵਜੇ ਡੇਰੇ ਤੋਂ ਆਰੰਭ ਹੋਈ। ਕਲਸ਼ ਯਾਤਰਾ ਦੌਰਾਨ ਜਿੱਥੇ 31 ਔਰਤਾਂ ਨੇ ਸਿਰ ’ਤੇ ਕਲਸ਼ ਚੁੱਕੇ ਹੋਏ ਸਨ, ਉੱਥੇ ਹੀ ਧਰਮ ਪ੍ਰੇਮੀ ਸ਼ਰਧਾਲੂ ਬਾਲਾ ਜੀ ਦੇ ਝੰਡੇ ਲੈ ਕੇ ਚੱਲ ਰਹੇ ਸਨ। ਅਸਮਾਨ ਭਗਵਾਨ ਸ੍ਰੀ ਰਾਮ ਚੰਦਰ ਤੇ ਵੀਰ ਬਜਰੰਗ ਬਲੀ ਜੀ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਕਲਸ਼ ਯਾਤਰਾ ਡੇਰੇ ਤੋਂ ਜਲਾਲਾਬਾਦ ਰੋਡ ਤੋਂ ਹੁੰਦੀ ਹੋਈ ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਰਾਮ ਭਵਨ ਪਹੁੰਚੀ, ਜਿੱਥੇ ਸ਼ਰਧਾਲੂਆਂ ਨੇ ਮੱਥਾ ਟੇਕਿਆ ਅਤੇ ਉਸ ਤੋਂ ਉਪਰੰਤ ਇਹ ਕਲਸ਼ ਯਾਤਰਾ ਵਾਪਸ ਟਿੱਬੀ ਸਾਹਿਬ ਰੋਡ ਤੋਂ ਡੇਰੇ ਪਹੁੰਚ ਕੇ ਸੰਪੰਨ ਹੋਈ, ਜਿੱਥੇ ਸ੍ਰੀ ਰਾਮਾਇਣ ਪਾਠ ਆਰੰਭ ਹੋਏ। ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਭਾਰਤ ਭੂਸ਼ਣ ਰਿੰਕੂ ਸ਼ਰਮਾ, ਪ੍ਰਦੀਪ ਸ਼ਰਮਾ, ਵਿਪਨ ਗੁੰਬਰ, ਰਾਕੇਸ਼ ਗੋਇਲ ਸੋਨੂੰ ਨੇ ਦੱਸਿਆ ਕਿ 13 ਸਤੰਬਰ (ਐਤਵਾਰ) ਨੂੰ ਸਵੇਰੇ ਸਵਾ 10 ਵਜੇ ਸ੍ਰੀ ਰਾਮਾਇਣ ਪਾਠ ਦੀ ਸੰਪੂਰਨਤਾ ਹੋਵੇਗੀ। ਇਸ ਤੋਂ ਉਪਰੰਤ 11:15 ਵਜੇ ਹਵਨ ਹੋਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਸ ਮੌਕੇ ਵਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਹੈ।
ਪਿਛਲੀ ਖ਼ਬਰ 50 ਪੇਟੀਆਂ ਸ਼ਰਾਬ ਬਰਾਮਦ-ਮਾਮਲਾ ਦਰਜ ਅਗਲੀ ਖ਼ਬਰ ਖੇਤਾਂ ਵਿਚ ਬਿਜਲੀ ਮੋਟਰਾਂ ਦੀਆਂ ਚੋਰੀਆਂ ਕਾਰਨ ਕਿਸਾਨ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।